
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਨੇ ਆ ਰਹੇ ਬਰਸਾਤ ਦੇ ਮੌਸਮ ਨੂੰ ਵਖਦੇ ਹੋ?......
ਫਤਿਆਬਾਦ/ਗੋਇੰਦਵਾਲ ਸਾਹਿਬ : ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਨੇ ਆ ਰਹੇ ਬਰਸਾਤ ਦੇ ਮੌਸਮ ਨੂੰ ਵਖਦੇ ਹੋ?ਏ ਮੰਡ ਇਲਾਕੇ ਦੇ ਪਿੰਡਾਂ ਦਾ ਦੌਰਾ ਵੱਖ-ਵੱਖ ਵਿਭਾਗਾਂ ਦੀ ਟੀਮ ਨੂੰ ਨਾਲ ਲੈ ਕੇ ਕੀਤਾ। ਉਨਾਂ ਅੱਜ ਆਪਣੇ ਇਸ ਦੌਰੇ ਦੌਰਾਨ ਧੂੰਦਾ, ਭੈਲ, ਮੁੰਡਾ ਪਿੰਡ ਆਦਿ ਪਿੰਡਾਂ ਨੂੰ ਲੱਗਦਾ ਬਿਆਸ ਦਰਿਆ ਕੰਢਾ ਵੇਖਿਆ ਅਤੇ ਦਰਿਆ ਵੱਲੋਂ ਨਾਲ ਲੱਗਦੇ ਖੇਤਾਂ ਨੂੰ ਲਗਾਈ ਜਾ ਰਹੀ ਢਾਹ ਦਾ ਜਾਇਜ਼ਾ ਲਿਆ। ਸ੍ਰੀ ਸਭਰਵਾਲ ਨੇ ਦਰਿਆ ਵੱਲੋਂ ਕੰਢੇ ਨੂੰ ਲਗਾਈ ਜਾ ਰਹੀ ਢਾਹ ਨੂੰ ਗੰਭੀਰਤਾ ਨਾਲ ਲੈਂਦ ਹੋ?ਏ ਮੀਂਹ ਤੋਂ ਪਹਿਲਾਂ-ਪਹਿਲਾਂ ਇਸ ਦਾ ਸਥਾਈ ਹੱਲ ਕਰਨ ਦੀ ਹਦਾਇਤ ਕੀਤੀ।
ਸ੍ਰੀ ਸਭਰਵਾਲ ਨ ਕਿਹਾ ਕਿ ਬਰਸਾਤ ਤੋਂ ਪਹਿਲਾਂ-ਪਹਿਲਾਂ ਜਿੱਥ ਦਰਿਆ ਜ਼ਿਆਦਾ ਕੰਢ ਵੱਲ ਵੱਧ ਰਿਹਾ ਹੈ, ਉਥ ਬੈਂਬੋ ਸਕਰੀਨ ਲਗਾਈ ਜਾਵ, ਤਾਂ ਜੋ ਜ਼ਿਆਦਾ ਮੀਂਹ ਆਉਣ ਨਾਲ ਕੰਢ ਨੂੰ ਖੋਰਾ ਲੱਗਣ ਤੋਂ ਬਚਾਇਆ ਜਾ ਸਕੇ। ਉਨਾਂ ਇਸ ਮੌਕੇ ਦਰਿਆ ਦੇ ਨਾਲ ਲੱਗਦੀ ਪਟੜੀ ਅਤੇ ਦਰਿਆ ਨੂੰ ਆਉਂਦੇ ਰਾਹਾਂ ਦੀ ਸਾਫ-ਸਫਾਈ ਕਰਨ ਦੇ ਹੁੱਕਮ ਵੀ ਦਿੱਤਾ, ਤਾਂ ਜੋ ਹੰਗਾਮੀ ਹਾਲਤ ਵਿਚ ਮਸ਼ੀਨਰੀ ਆਦਿ ਨੂੰ ਦਰਿਆ ਤੱਕ ਲਿਆਉਣ ਵਿਚ ਕੋਈ ਦਿਕਤ ਨਾ ਆਵੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਮੰਡ ਖੇਤਰ ਦੇ ਸਾਰੇ ਪਿੰਡਾਂ ਦੇ ਪਤਵੰਤੇ ਸੱਜਣਾਂ ਅਤੇ ਪੰਚਾਂ-ਸਰਪੰਚਾਂ ਦੇ ਸੰਪਰਕ ਨੰਬਰਾਂ ਦੀ ਸੂਚੀ ਕਿਸ ਵੀ ਤਰਾਂ ਦੀ ਸਹਾਇਤਾ ਦੇਣ ਜਾਂ ਸੂਚਨਾ ਦਾ
ਅਦਾਨ-ਪ੍ਰਦਾਨ ਕਰਨ ਲਈ ਤਿਆਰ ਕੀਤੀ ਜਾਵੇ। ਸ੍ਰੀ ਸਭਰਵਾਲ ਨੇ ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਨੂੰ ਸੰਭਾਵੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਪਸ਼ੂਆਂ ਦ ਸੁੱਕਾ ਚਾਰਾ ਆਦਿ ਦੇ ਪ੍ਰਬੰਧਾਂ ਦਾ ਮੁੱਢਲਾ ਖਾਕਾ ਤਿਆਰ ਕਰਨ ਦੀ ਹਦਾਇਤ ਵੀ ਕੀਤੀ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸ ਵੀ ਤਰਾਂ ਦੇ ਖ਼ਤਰੇ ਨਾਲ ਨਿਜੱਠਣ ਲਈ ਤਿਆਰ ਰਹਿਣ ਤੇ ਉਨਾਂ ਕੋਲ ਇਸ ਸੀਜ਼ਨ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਲੋਂੜੀਦੀ ਮਾਤਰਾ ਵਿਚ ਦਵਾਈਆਂ ਦਾ ਸਟਾਕ ਵੀ ਹੋਵੇ।
ਇਸ ਮੌਕੇ ਐਸ ਡੀ ਐਮ ਖਡੂਰ ਸਾਹਿਬ ਸ੍ਰੀਮਤੀ ਪਲਵੀ ਚੌਧਰੀ, ਨਾਇਬ ਤਹਿਸੀਲਦਾਰ, ਐਕਸੀਅਨ ਅਵਤਾਰ ਸਿੰਘ, ਗੁਰਮਹਾਂਵੀਰ ਸਿੰਘ ਸਰਹਾਲੀ, ਖੇਤੀਬਾੜੀ ਅਧਿਕਾਰੀ ਸ. ਕਿਰਪਾਲ ਸਿੰਘ ਢਿਲੋਂ ਅਤੇ ਹੋਰ ਅਧਿਕਾਰੀ ਹਾਜ਼ਰ ਸਨ।