
ਲੰਬੀ ਪਿੰਡ ਦੇ ਸਧਾਰਨ ਕਿਸਾਨ ਦਾ 22 ਸਾਲਾ ਨੌਜਵਾਨ ਪੁੱਤਰ ਏਅਰ ਫ਼ੋਰਸ ਵਿਚ ਫ਼ਲਾਈਂਗ
ਮਲੋਟ: ਲੰਬੀ ਪਿੰਡ ਦੇ ਸਧਾਰਨ ਕਿਸਾਨ ਦਾ 22 ਸਾਲਾ ਨੌਜਵਾਨ ਪੁੱਤਰ ਏਅਰ ਫ਼ੋਰਸ ਵਿਚ ਫ਼ਲਾਈਂਗ ਅਫ਼ਸਰ ਬਣਿਆ ਹੈ ਜਿਸ ਕਰ ਕੇ ਉਸ ਦੇ ਪਰਵਾਰ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ।
indian air force
ਲੰਬੀ ਦੇ ਗੁਰਪ੍ਰੀਤ ਸਿੰਘ ਬਰਾੜ ਨੇ ਭਾਰਤੀ ਏਅਰ ਫ਼ੋਰਸ ਵਿਚ ਫ਼ਲਾਈਂਗ ਅਫ਼ਸਰ ਦਾ ਕਮਿਸ਼ਨ ਲਿਆ ਹੈ। ਕਿਸਾਨ ਸਤਨਾਮ ਸਿੰਘ ਨਿੰਦਰ ਮਹੰਤ ਅਤੇ ਰਣਜੀਤ ਕੌਰ ਦੇ ਸਪੁੱਤਰ ਗੁਰਪ੍ਰੀਤ ਸਿੰਘ ਬਰਾੜ ਨੇ ਪੰਜਵੀਂ ਤਕ ਦੀ ਸਿਖਿਆ ਮਲੋਟ ਦੇ ਸੈਕਰਡ ਹਾਰਟ ਕਾਨਵੈਂਟ ਤੋਂ ਪ੍ਰਾਪਤ ਕੀਤੀ ਅਤੇ 10ਵੀਂ ਪੰਜਾਬ ਪਬਲਿਕ ਸਕੂਲ ਨਾਭਾ ਤੋਂ ਪਾਸ ਕੀਤੀ।
Study
12ਵੀਂ ਅਤੇ ਐਨਡੀਏ ਦੀ ਕੋਚਿੰਗ ਉਸਨੇ ਚੰਡੀਗੜ੍ਹ ਦੀ ਇੰਪੈਕਟ ਅਕੈਡਮੀ ਤੋਂ ਲਈ। ਕਲ ਹੈਦਰਾਬਾਦ ਵਿਚ ਹੋਈ ਪਾਸਿੰਗ ਆਊਟ ਪਰੇਡ ਤੋਂ ਬਾਅਦ ਉਸ ਨੂੰ ਬੈਚ ਲਾਇਆ ਗਿਆ।
Air Force
ਕੋਰੋਨਾ ਕਰ ਕੇ ਉਸ ਦੇ ਮਾਤਾ-ਪਿਤਾ ਭਾਵੇਂ ਮੌਕੇ ਉਤੇ ਨਹੀਂ ਪੁੱਜ ਸਕੇ ਪਰ ਰਾਸ਼ਟਰੀ ਚੈੱਨਲਾਂ ਉਪਰ ਚੱਲੀਆਂ ਲਾਈਵ ਖ਼ਬਰਾਂ ਵਿਚ ਉਨ੍ਹਾਂ ਸਾਰਾ ਪ੍ਰਤੱਖ ਵੇਖਿਆ। ਇਸ ਪ੍ਰਾਪਤੀ ਨੂੰ ਲੈ ਕੇ ਪਰਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ ਤੇ ਉਨ੍ਹਾਂ ਨੂੰ ਲੋਕਾਂ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ