ਭਾਰਤ ਸਮੇਤ ਕਈ ਦੇਸ਼ਾਂ ਵਿਚ ਦਿਸਿਆ ਸੂਰਜ ਗ੍ਰਹਿਣ
Published : Jun 22, 2020, 8:36 am IST
Updated : Jun 22, 2020, 8:36 am IST
SHARE ARTICLE
File
File

ਅਗਲਾ ਸੂਰਜ ਗ੍ਰਹਿਣ 25 ਅਕਤੂਬਰ 2022 ਨੂੰ

ਨਵੀਂ ਦਿੱਲੀ, 21 ਜੂਨ : ਭਾਰਤ ਸਮੇਤ ਕਈ ਦੇਸ਼ਾਂ ਵਿਚ ਐਤਵਾਰ ਨੂੰ ਸੂਰਜ ਗ੍ਰਹਿਣ ਵੇਖਿਆ ਗਿਆ। ਸਵੇਰੇ 9.16 ਵਜੇ ਗ੍ਰਹਿਣ ਸ਼ੁਰੂ ਹੋਇਆ। ਭਾਰਤ ਵਿਚ ਇਹ ਸੱਭ ਤੋਂ ਪਹਿਲਾਂ ਸਵੇਰੇ 10.01 ਵਜੇ ਮੁੰਬਈ-ਪੁਣੇ ਵਿਚ ਦਿਸਿਆ। ਦਿੱਲੀ, ਰਾਜਸਥਾਨ, ਜੰਮੂ ਅਤੇ ਗੁਜਰਾਤ ਸਣੇ ਦੇਸ਼ ਦੇ ਕਈ ਹਿੱਸਿਆਂ ਵਿਚ ਗ੍ਰਹਿਣ ਵੇਖਿਆ ਗਿਆ। ਗੁਆਂਢੀ ਮੁਲਕਾਂ ਪਾਕਿਸਤਾਨ, ਨੇਪਾਲ, ਚੀਨ ਵਿਚ ਵੀ ਗ੍ਰਹਿਣ ਵੇਖਿਆ ਗਿਆ। ਹੋਰ ਦੇਸ਼ਾਂ ਵਿਚ ਇਹ ਪੂਰੀ ਤਰ੍ਹਾਂ 3.04 ਵਜੇ ਖ਼ਤਮ ਹੋਇਆ। ਇਹ ਸਾਲ ਦਾ ਪਹਿਲਾ ਅਤੇ ਆਖ਼ਰੀ ਸੂਰਜ ਗ੍ਰਹਿਣ ਸੀ। ਹੁਣ ਅਗਲਾ ਸੂਰਜ ਗ੍ਰਹਿਣ 25 ਅਕਤੂਬਰ 2022 ਨੂੰ ਭਾਰਤ ਵਿਚ ਦਿਸੇਗਾ। ਸੂਰਜ ਗ੍ਰਹਿਣ ਦਿੱਲੀ ਵਿਚ ਸਵੇਰੇ 10.19 ਵਜੇ ਸ਼ੁਰੂ ਹੋ ਕੇ ਦੁਪਹਿਰ 1.58 ਵਜੇ ਤਕ ਚਲਿਆ। ਗ੍ਰਹਿਣ ਦੁਪਹਿਰ 12.01 ਮਿਟ 'ਤੇ ਅਪਣੇ ਸਿਖਰ 'ਤੇ ਸੀ।

ਐਤਵਾਰ ਸਵੇਰੇ ਗ੍ਰਹਿਣ ਨੂੰ ਦੇਸ਼ ਦੇ ਉੱਤਰੀ ਹਿੱਸੇ ਵਿਚ ਵੇਖਿਆ ਜਾ ਸਕਿਆ ਜਿਨ੍ਹਾਂ ਵਿਚ ਰਾਜਸਥਾਨ, ਹਰਿਆਣਾ ਅਤੇ ਉਤਰਾਖੰਡ ਦੇ ਇਲਾਕੇ ਸ਼ਾਮਲ ਹਨ। ਦੇਸ਼ ਦੇ ਬਾਕੀ ਹਿੱਸਿਆਂ ਵਿਚ ਵੀ ਸੂਰਜ ਗ੍ਰਹਿਣ ਥੋੜਾ-ਬਹੁਤਾ ਵੇਖਿਆ ਗਿਆ। ਦੁਨੀਆਂ ਦੇ ਜਿਹੜੇ ਹੋਰ ਹਿੱਸਿਆਂ ਵਿਚ ਪੂਰਾ ਸੂਰਜ ਗ੍ਰਹਿਣ ਦਿਸਿਆ, ਉਹ ਕਾਂਗੋ, ਸੂਡਾਨ, ਇਥੋਪੀਆ, ਯਮਨ, ਸਾਊਦੀ ਅਰਬ, ਓਮਾਨ, ਪਾਕਿਸਤਾਨ ਅਤੇ ਚੀਨ ਹਨ। ਸੂਰਜ ਗ੍ਰਹਿਣ ਮੱਸਿਆ ਦੇ ਦਿਨ ਹੁੰਦਾ ਹੈ ਜਦ ਚੰਨ, ਧਰਤੀ ਅਤੇ ਸੂਰਜ ਵਿਚਾਲੇ ਆ ਜਾਂਦਾ ਹੈ ਅਤੇ ਜਦ ਤਿੰਨੇ ਖਗੋਲੀ ਪਿੰਡ ਇਕ ਰੇਖਾ ਵਿਚ ਹੁੰਦੇ ਹਨ।  ਦਿੱਲੀ ਵਿਚ ਬੱਦਲਾਂ ਕਾਰਨ ਸੂਰਜ ਗ੍ਰਹਿਣ ਦਾ ਨਜ਼ਾਰਾ ਪੂਰਾ ਨਹੀਂ ਦਿਸਿਆ। ਹਰਿਆਣਾ ਦੇ ਕੁਰੂਕਸ਼ੇਤਰ ਵਿਚ ਸੂਰਜ ਗ੍ਰਹਿਣ ਸਪੱਸ਼ਟ ਰੂਪ ਵਿਚ ਵਿਖਾਈ ਦਿਤਾ।  

ਕੁਰੂਕਸ਼ੇਤਰ ਵਿਚ ਪੂਰਾ ਗ੍ਰਹਿਣ- ਸੂਰਜ ਗ੍ਰਹਿਣ ਦਾ ਕੁਰੂਕਸ਼ੇਤਰ 'ਚ ਅਨੋਖਾ ਨਜ਼ਾਰਾ ਦਿਸਿਆ। ਇਥੇ ਪੂਰਾ ਸੂਰਜ ਗ੍ਰਹਿਣ ਦਿਸਿਆ। ਇਥੇ ਸੂਰਜ ਚਮਕਦੀ ਮੁੰਦਰੀ ਦੇ ਆਕਾਰ 'ਚ ਨਜ਼ਰ ਆਇਆ। ਪੈਨੋਰਮਾ 'ਚ ਲਾਈਵ ਸੂਰਜ ਗ੍ਰਹਿਣ ਵੇਖ ਰਹੇ ਲੋਕ ਕਾਫ਼ੀ ਖੁਸ਼ ਹੋਏ। ਧਰਮ ਨਗਰੀ 'ਚ ਬ੍ਰਹਮ ਸਰੋਵਰ 'ਤੇ ਤੀਰਥ ਪੁਰੋਹਿਤ ਤੇ ਦੇਸ਼ ਭਰ ਤੋਂ ਆਏ ਸੰਤ ਹਵਨ-ਯੱਗ ਕਰ ਰਹੇ ਸਨ। ਆਮ ਸ਼ਰਧਾਲੂਆਂ ਨੂੰ ਬ੍ਰਹਮ ਸਰੋਵਰ ਆਉਣ ਦੀ ਇਜਾਜ਼ਤ ਨਹੀਂ ਸੀ, ਪਰ 200 ਸੰਤਾਂ ਤੇ ਤੀਰਥ ਪੁਰੋਹਿਤਾਂ ਨੂੰ ਇਸ ਦੀ ਇਜਾਜ਼ਤ ਦਿਤੀ ਗਈ। ਮੁੱਖ ਮੰਤਰੀ ਮਨੋਹਰ ਲਾਲ ਵੀ ਵੀਡੀਉ ਕਾਨਫ਼ਰੰਸ ਜ਼ਰੀਏ ਯੱਗ 'ਚ ਸ਼ਾਮਲ ਹੋਏ।

FileFile

ਕੁਰੂਕਸ਼ੇਤਰ ਵਿਚ ਪੂਰਾ ਗ੍ਰਹਿਣ- ਸੂਰਜ ਗ੍ਰਹਿਣ ਦਾ ਕੁਰੂਕਸ਼ੇਤਰ 'ਚ ਅਨੋਖਾ ਨਜ਼ਾਰਾ ਦਿਸਿਆ। ਇਥੇ ਪੂਰਾ ਸੂਰਜ ਗ੍ਰਹਿਣ ਦਿਸਿਆ। ਇਥੇ ਸੂਰਜ ਚਮਕਦੀ ਮੁੰਦਰੀ ਦੇ ਆਕਾਰ 'ਚ ਨਜ਼ਰ ਆਇਆ। ਧਰਮ ਨਗਰੀ 'ਚ ਬ੍ਰਹਮ ਸਰੋਵਰ 'ਤੇ ਤੀਰਥ ਪੁਰੋਹਿਤ ਤੇ ਦੇਸ਼ ਭਰ ਤੋਂ ਆਏ ਸੰਤ ਹਵਨ-ਯੱਗ ਕਰ ਰਹੇ ਸਨ। ਆਮ ਸ਼ਰਧਾਲੂਆਂ ਨੂੰ ਬ੍ਰਹਮ ਸਰੋਵਰ ਆਉਣ ਦੀ ਇਜਾਜ਼ਤ ਨਹੀਂ ਸੀ, ਪਰ 200 ਸੰਤਾਂ ਤੇ ਤੀਰਥ ਪੁਰੋਹਿਤਾਂ ਨੂੰ ਇਸ ਦੀ ਇਜਾਜ਼ਤ ਦਿਤੀ ਗਈ। ਮੁੱਖ ਮੰਤਰੀ ਮਨੋਹਰ ਲਾਲ ਵੀ ਵੀਡੀਉ ਕਾਨਫ਼ਰੰਸ ਜ਼ਰੀਏ ਯੱਗ 'ਚ ਸ਼ਾਮਲ ਹੋਏ।  

ਅੰਧਵਿਸ਼ਵਾਸ ਦੇ ਵੀ ਹੋਏ 'ਦਰਸ਼ਨ'- ਦੇਸ਼ ਭਰ ਵਿਚ ਕੁੱਝ ਲੋਕ ਖਗੋਲੀ ਘਟਨਾ ਸੂਰਜ ਗ੍ਰਹਿਣ ਦੇ ਨਾਂ 'ਤੇ ਅੰਧਵਿਸ਼ਵਾਸ ਫੈਲਾਉਂਦੇ ਵੀ ਦਿਸੇ। ਕਈ ਲੋਕਾਂ ਨੇ ਸੂਰਜ ਗ੍ਰਹਿਣ ਸਮੇਂ ਖਾਣਾ ਨਾ ਖਾਧਾ ਜਦਕਿ ਕਈਆਂ ਨੇ ਇਸ਼ਨਾਨ ਨਹੀਂ ਕੀਤਾ ਅਤੇ ਕਈ ਨਦੀਆਂ 'ਤੇ ਇਸ਼ਨਾਨ ਵੀ ਕਰਨ ਗਏ। ਕਈ ਗਰਭਵਤੀ ਔਰਤਾਂ ਪੂਜਾ-ਪਾਠ ਕਰਦੀਆਂ ਰਹੀਆਂ। ਇਹ ਵੀ ਵੇਖਿਆ ਕਿ ਪਿੰਡਾਂ ਵਿਚ ਕੁੱਝ ਲੋਕਾਂ ਨੇ ਅਪਣੀਆਂ ਮੱਝਾਂ ਦੇ ਸੰਗਲ ਖੋਲ੍ਹ ਦਿਤੇ। ਬਹੁÎਗਿਣਤੀ ਲੋਕਾਂ ਦਾ ਮੰਨਣਾ ਹੈ ਕਿ ਸੂਰਜ ਗ੍ਰਹਿਣ ਦਾ ਉਨ੍ਹਾਂ ਦੇ ਸਰੀਰ 'ਤੇ ਮਾੜਾ-ਚੰਗਾ ਅਸਰ ਹੁੰਦਾ ਹੈ ਜਦਕਿ ਵਿਗਿਆਨੀ ਇਨ੍ਹਾਂ ਗੱਲਾਂ ਨੂੰ ਰੱਦ ਕਰਦੇ ਹਨ। ਵਿਗਿਆਨੀ ਮੰਨਦੇ ਹਨ ਕਿ ਸੂਰਜ ਗ੍ਰਹਿਣ ਨੂੰ ਨੰਗੀ ਅੱਖ ਨਾਲ ਵੇਖਣਾ ਅੱਖਾਂ ਲਈ ਨੁਕਸਾਨਦੇਹ ਹੋ ਸਕਦਾ ਹੈ ਪਰ ਹੋਰ ਫ਼ਜ਼ੂਲ ਗੱਲਾਂ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ।  

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement