ਝੋਨੇ ਦੀ ਖੇਤੀ ਪੰਜਾਬ ਦੇ ਮੌਸਮੀ ਹਾਲਾਤ, ਪੌਣ ਪਾਣੀ ਅਤੇ ਆਬੋ-ਹਵਾ ਮੁਤਾਬਕ ਬਿਲਕੁਲ ਗ਼ੈਰ ਕੁਦਰਤੀ
Published : Jun 22, 2020, 12:00 pm IST
Updated : Jun 22, 2020, 12:00 pm IST
SHARE ARTICLE
File
File

'ਬੰਜਰ ਹੋ ਰਹੇ ਪੰਜਾਬ ਲਈ ਕੋਈ ਕਰੋ ਦੁਆਵਾਂ'

ਸੰਗਰੂਰ, 21 ਜੂਨ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਵਿਚ ਧਰਤੀ ਹੇਠਲਾ ਪਾਣੀ ਦਿਨੋ ਦਿਨ ਹੇਠਾਂ ਜਾ ਰਿਹਾ ਹੈ। ਇਸ ਸਭੰਧੀ ਭੂ-ਵਿਗਿਆਨੀ ਲਗਾਤਾਰ ਭਵਿੱਖ ਬਾਣੀ ਕਰ ਰਹੇ ਹਨ ਕਿ ਪੰਜ ਦਰਿਆਵਾਂ ਦੀ ਧਰਤੀ ਅਗਲੇ ਕੁੱਝ ਹੀ ਸਾਲਾਂ ਵਿਚ ਬੰਜਰ ਹੋ ਜਾਵੇਗੀ ਤੇ ਇਥੇ ਕਈ ਅਰਬ ਦੇਸ਼ਾਂ ਵਾਂਗ ਨਹਾਉਣ, ਧੋਣ ਅਤੇ ਪੀਣ ਲਈ ਪਾਣੀ ਪਟਰੌਲ ਪੰਪ ਵਰਗੇ ਸਟੇਸ਼ਨਾਂ ਤੋਂ ਰੋਜ਼ਾਨਾ ਮੁਲ ਲਿਆਉਣਾ ਪਿਆ ਕਰੇਗਾ। ਵਗਦੇ ਦਰਿਆਵਾਂ ਦੀ ਧਰਤੀ ਪੰਜਾਬ ਵਿਚ ਬੋਤਲ ਬੰਦ ਪਾਣੀ ਤਾਂ ਹੁਣ ਵੀ 10 ਤੋਂ ਲੈ ਕੇ 25-30 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ ਜਦਕਿ ਦੇਸ਼ ਦੇ ਕਈ ਬੰਜਰ ਇਲਾਕਿਆਂ ਵਿਚ ਪਾਣੀ ਦਾ ਰੇਟ ਦੁੱਧ ਦੇ ਰੇਟ ਬਰਾਬਰ ਪਹੁੰਚਣ ਵਾਲਾ ਹੈ। ਇਕ ਮੋਟੇ ਜਿਹੇ ਅਨੁਮਾਨ ਅਨੁਸਾਰ ਪੰਜਾਬ ਵਿਚ ਇਸ ਸਮੇਂ 13 ਲੱਖ 60 ਹਜ਼ਾਰ ਦੇ ਕਰੀਬ ਬਿਜਲੀ ਦੇ ਟਿਊਬਵੈੱਲ ਲੱਗੇ ਹੋਏ ਹਨ।

ਇਨ੍ਹਾਂ ਟਿਊਬਵੈੱਲਾਂ 'ਤੇ ਸਾਢੇ 7 ਹਾਰਸ ਪਾਵਰ ਤੋਂ ਲੈ ਕੇ 15 ਹਾਰਸ ਪਾਵਰ ਤਕ ਦੀਆਂ ਮੋਟਰਾਂ ਲੱਗੀਆਂ ਹੋਈਆਂ ਹਨ। ਝੋਨੇ ਦੀ ਬੀਜਾਈ ਸਮੇਂ 10 ਜੂਨ ਤੋਂ 30 ਸਤੰਬਰ ਤਕ 8 ਘੰਟੇ ਚਲਦੀਆਂ ਮੋਟਰਾਂ ਧਰਤੀ ਹੇਠਲੇ ਪਾਣੀ ਨੂੰ ਲਗਾਤਾਰ ਬਾਹਰ ਖਿੱਚ ਰਹੀਆਂ ਹਨ ਜਿਸ ਕਾਰਨ ਜਿਥੇ ਇਕੱਲੀਆਂ ਮੋਟਰਾਂ 8 ਹਜ਼ਾਰ ਤੋਂ 12 ਹਜ਼ਾਰ ਯੂਨਿਟ ਤਕ ਬਿਜਲੀ ਫੂਕ ਜਾਂਦੀਆਂ ਹਨ, ਉਥੇ ਧਰਤੀ ਦੇ ਉਨ੍ਹਾਂ ਗਹਿਰੇ ਪੱਤਣਾਂ ਵਿਚੋਂ ਪਾਣੀ ਕੱਢ ਰਹੀਆਂ ਹਨ ਜਿਹੜੇ ਕਈ ਸਦੀਆਂ ਦੌਰਾਨ ਭਰਦੇ ਹਨ। ਦੁਆਬਾ ਇਲਾਕੇ ਵਿਚ ਪ੍ਰਮੁੱਖ ਜਲੰਧਰ ਜ਼ਿਲ੍ਹੇ ਦੇ ਪਿੰਡ ਬੀਣੇਵਾਲ ਵਿਚ ਇਕ ਬੋਰ 1200 ਫੁੱਟ ਤਕ ਡੂੰਘਾ ਕੀਤਾ ਗਿਆ ਹੈ। ਇਸ ਟਿਊਬਵੈੱਲ 'ਚ 120 ਹਾਰਸ ਪਾਵਰ ਦੀ ਮੋਟਰ 766 ਫੁੱਟ ਗਹਿਰੀ ਪਾਈ ਗਈ ਹੈ ਜਿਹੜੀ ਇਕ ਮਿੰਟ ਵਿਚ 1200 ਲਿਟਰ ਤੇ ਇਕ ਘੰਟੇ ਵਿਚ 72 ਹਜ਼ਾਰ ਲਿਟਰ ਪਾਣੀ ਬਾਹਰ ਕਢਦੀ ਹੈ।

FileFile

ਇਸ ਸਰਕਾਰੀ ਮੋਟਰ 'ਤੇ 72 ਲੱਖ ਰੁਪਏ ਖ਼ਰਚ ਆਇਆ ਤੇ ਇਹ ਨਾਬਾਰਡ (ਨੈਸ਼ਨਲ ਬੈਂਕ ਆਫ਼ ਰੂਰਲ ਡਿਵਲਪਮੈਂਟ) ਦੀ ਸਹਾਇਤਾ ਨਾਲ ਜੁਲਾਈ 2016 ਵਿਚ ਲਗਾਈ ਗਈ ਸੀ ਜਿਸ ਨਾਲ ਕਿਸਾਨਾਂ ਦਾ ਤਕਰੀਬਨ 100 ਏਕੜ ਰਕਬਾ ਸਿੰਜਿਆ ਜਾਂਦਾ ਹੈ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਕਰਹਾਲੀ ਸਾਹਿਬ ਨੇੜਲੇ ਇਲਾਕੇ ਵਿਚ ਵੀ 1200 ਫੁੱਟ ਤਕ ਡੂੰਘਾ ਬੋਰ ਕੀਤਾ ਗਿਆ ਹੈ। ਸ਼ਾਇਦ ਇਹ ਦੋਵੇਂ ਬੋਰ ਪੰਜਾਬ ਦੇ ਸੱਭ ਤੋਂ ਡੂੰਘੇ ਬੋਰ ਹੋਣਗੇ ਜਿਨ੍ਹਾਂ ਦੁਆਰਾ ਅਰਬਾਂ ਲਿਟਰ ਪਾਣੀ ਸਿੰਚਾਈ ਲਈ ਧਰਤੀ ਹੇਠੋਂ ਬਾਹਰ ਕਢਿਆ ਜਾਵੇਗਾ। ਪੰਜਾਬ ਅੰਦਰ ਪਾਣੀ ਦੀ ਹੋਣ ਵਾਲੀ ਘਾਟ ਲਈ ਮੁੱਖ ਤੌਰ 'ਤੇ ਝੋਨੇ ਦੀ ਖੇਤੀ ਨੂੰ ਜ਼ਿੰਮੇਵਾਰ ਦਸਿਆ ਗਿਆ ਹੈ। ਪੰਜਾਬ ਦੇ ਖੇਤੀ ਵਿਗਿਆਨੀਆਂ ਨੇ ਦਸਿਆ ਹੈ ਕਿ ਝੋਨੇ ਦੀ ਖੇਤੀ ਪੰਜਾਬ ਦੇ ਹਾਲਾਤ, ਮੌਸਮ, ਖ਼ੁਰਾਕ ਅਤੇ ਵਾਤਾਵਰਣ ਮੁਤਾਬਕ ਬਿਲਕੁਲ ਗ਼ੈਰ ਕੁਦਰਤੀ ਹੈ ਤੇ ਇਹ ਕਣਕ ਦੀ ਖੇਤੀ ਵਾਂਗ ਪੰਜਾਬ ਦੀ ਆਬੋ-ਹਵਾ ਤੇ ਪੌਣ ਪਾਣੀ ਨਾਲ ਕਦੇ ਇਕ ਮਿੱਕ ਨਹੀਂ ਹੋ ਸਕਦੀ ।

ਖੇਤੀ ਵਿਗਿਆਨੀਆਂ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਦਾ ਕਿਸਾਨ ਸੂਬੇ ਦੇ ਮਹਿੰਗੇ ਪਾਣੀ ਨੂੰ ਝੋਨੇ ਦੇ ਦਾਣਿਆਂ ਵਿਚ ਬਦਲ ਬਦਲ ਕੇ ਬਾਹਰਲੇ ਸੂਬਿਆਂ ਨੂੰ ਵੇਚ ਰਿਹਾ ਹੈ ਜਦਕਿ ਇਕ ਕਿਲੋ ਚੌਲ ਤਿਆਰ ਕਰਨ ਲਈ ਤਕਰੀਬਨ 5500 ਲਿਟਰ ਪਾਣੀ ਖ਼ਰਚ ਹੁੰਦਾ ਹੈ। ਪੰਜਾਬ ਦਾ ਕਿਸਾਨ ਇਸ ਸੱਚ ਨੂੰ ਸਵੀਕਾਰ ਕਰਨ ਲਈ ਤਿਆਰ ਹੀ ਨਹੀਂ ਹੋ ਰਿਹਾ ਕਿਉਂਕਿ ਇਸ ਫ਼ਸਲ ਨੇ ਜੱਟਾਂ ਦੇ ਪੁੱਤ ਵਿਹਲੇ ਕਰ ਦਿਤੇ ਹਨ। ਅਪਣੇ ਖੇਤਾਂ ਵਿਚ ਉਹ ਝੋਨਾ ਖ਼ੁਦ ਨਹੀਂ ਲਗਾਉਂਦਾ ਤੇ ਉਸ ਨੂੰ ਖ਼ੁਦ ਕੱਟਦਾ ਵੀ ਨਹੀਂ ਜਦਕਿ ਟਿਊਬਵੈੱਲਾਂ 'ਤੇ ਲੱਗੇ ਆਟੋਮੈਟਿਕ ਸਟਾਰਟਰਾਂ ਨੇ ਉਨ੍ਹਾਂ ਨੂੰ ਸੌਖੇ, ਵਿਹਲੇ ਤੇ ਬੇਫ਼ਿਕਰ ਕਰ ਦਿਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਸੀ ਕਿ ਉਨ੍ਹਾਂ ਦੇ ਅਪਣੇ ਜ਼ਿਲ੍ਹੇ ਵਿਚ 30 ਸਾਲ ਪਹਿਲਾਂ 70 ਫੁੱਟ ਤਕ ਪਾਣੀ ਹੁੰਦਾ ਸੀ ਜਿਹੜਾ ਹੁਣ 700 ਫੁੱਟ ਤਕ ਪਹੁੰਚ ਗਿਆ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚਾਉਣ ਦਾ ਵਾਸਤਾ ਪਾਇਆ ਸੀ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਕਿਹਾ ਹੈ ਕਿ ਨਦੀਆਂ ਅਤੇ ਦਰਿਆ ਪੰਜਾਬ ਦੀਆਂ ਸਾਹ ਰਗਾਂ ਹਨ, ਇਨ੍ਹਾਂ ਨੂੰ ਬਚਾਉਣਾ ਜਿਥੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ, ਉਥੇ ਆਮ ਲੋਕ ਵੀ ਕੁਦਰਤੀ ਸੋਮਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement