ਵਿਨੈ ਮਹਾਜਨ ਨੇ PSIDC ਦੇ ਸੀਨੀਅਰ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲਿਆ
Published : Jun 22, 2021, 4:27 pm IST
Updated : Jun 22, 2021, 4:27 pm IST
SHARE ARTICLE
Vinay Mahajan assumes charge as Senior Vice Chairman PSIDC
Vinay Mahajan assumes charge as Senior Vice Chairman PSIDC

ਪੰਜਾਬ ਸਰਕਾਰ ਵੱਲੋਂ ਪ੍ਰਗਟਾਏ ਭਰੋਸੇ ਨੂੰ ਤਨ, ਮਨ ਅਤੇ ਪੂਰੀ ਈਮਾਨਦਾਰੀ ਨਾਲ ਨੇਪਰੇ ਚਾੜ੍ਹਣ ਦਾ ਯਤਨ ਕਰਨਗੇ- ਵਿਨੈ ਮਹਾਜਨ

ਚੰਡੀਗੜ੍ਹ : ਪੀ.ਐਸ.ਆਈ.ਡੀ.ਸੀ.  ਦੇ ਨਵ-ਨਿਯੁਕਤ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਵਿਨੈ ਮਹਾਜਨ ਨੇ ਅੱਜ ਇੱਥੇ ਉਦਯੋਗ ਭਵਨ ਵਿਖੇ ਕੈਬਿਨਟ ਮੰਤਰੀਆਂ ਸ. ਸਾਧੂ ਸਿੰਘ ਧਰਮਸੋਤ, ਸ੍ਰੀ ਸੁੰਦਰ ਸ਼ਾਮ ਅਰੋੜਾ, ਐਮਐਲਏ ਸ. ਬਲਵਿੰਦਰ ਸਿੰਘ ਲਾਡੀ, ਸ. ਬਰਿੰਦਰ ਸਿੰਘ ਪਾਹੜਾ,ਐਸ.ਐਸ. ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਕੇ.ਕੇ. ਬਾਵਾ, ਚੇਅਰਮੈਨ ਪੀ.ਐਸ.ਆਈ.ਡੀ.ਸੀ. ਅਤੇ ਹੋਰਾਂ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲ ਲਿਆ। 

Vinay Mahajan assumes charge as Senior Vice Chairman PSIDCVinay Mahajan assumes charge as Senior Vice Chairman PSIDC

ਮਹਾਜਨ ਸੁਜਾਨਪੁਰ ਨਗਰ ਕੌਂਸਲ ਦੇ ਪ੍ਰਧਾਨ ਰਹਿਣ ਤੋਂ ਇਲਾਵਾ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੇ ਹਨ। ਵਿਨੈ ਮਹਾਜਨ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਉਦਯੋਗ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਵੱਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਪ੍ਰਗਟਾਏ ਭਰੋਸੇ ਨੂੰ ਤਨ, ਮਨ ਅਤੇ ਪੂਰੀ ਈਮਾਨਦਾਰੀ ਨਾਲ ਨੇਪਰੇ ਚਾੜ੍ਹਣ ਦਾ ਯਤਨ ਕਰਨਗੇ।

Vinay Mahajan assumes charge as Senior Vice Chairman PSIDCVinay Mahajan assumes charge as Senior Vice Chairman PSIDC

ਉਦਯੋਗ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਆਸ ਪ੍ਰਗਟਾਈ ਕਿ ਸ੍ਰੀ ਵਿਨੈ ਮਹਾਜਨ ਪੰਜਾਬ ਰਾਜ ਵਿੱਚ ਉਦਯੋਗਿਕ ਵਿਕਾਸ ਲਈ ਆਪਣਾ ਬਣਦਾ ਯੋਗਦਾਨ ਪਾ ਕੇ ਸੂਬੇ ਨੂੰ ਤਰੱਕੀ ਦੀਆਂ ਰਾਹਾਂ ‘ਤੇ ਪਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਰਾਜ ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ ਸ੍ਰੀ ਦਵਿੰਦਰ ਸਿੰਘ ਦਰਸ਼ੀ, ਵਜ਼ੀਰ ਸਿੰਘ ਲਾਲੀ, ਸਾਹਿਬ ਸਿੰਘ ਸੱਬਾ, ਪੂਰਨ ਚੰਦ ਚੌਹਾਨ, ਰਾਮ ਲੁਬਾਏ ਸੈਣੀ, ਬਲਰਾਮ ਸਿੰਘ ਜਮਵਾਲ, ਸੁਰੇਸ਼ ਮਹਾਜਨ, ਕੁਲਬੀਰ ਸਿੰਘ, ਸੁਰੇਸ਼ ਕੁਮਾਰ, ਰਾਜਕੁਮਾਰ ਸਿਹੌੜਾ, ਕੁਲਜੀਤ ਸਿੰਘ ਸੈਣੀ, ਸਤੀਸ਼ ਕੁਮਾਰ, ਭਾਰਤ ਭੂਸ਼ਣ, ਸੁਨੀਲ ਕੁਮਾਰ ਮਹਾਜਨ, ਭਾਰਤ ਭੂਸ਼ਣ ਮਹਾਜਨ, ਰਮੇਸ਼ ਲਾਲ, ਸੁਰਿੰਦਰ ਸ਼ਰਮਾ, ਸੁਰਿੰਦਰ ਵਰਮਾ, ਬਬਲੀ ਮਹਾਜਨ, ਦਰਸ਼ਨ ਡੋਗਰਾ, ਅਸ਼ਵਨੀ ਬੰਟੀ, ਵਿਕਾਸ ਮਹਾਜਨ, ਤੋਸ਼ਿਤ ਮਹਾਜਨ ਅਤੇ ਕੇ.ਕੇ. ਸ਼ਾਰਦਾ ਸ਼ਾਮਲ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement