ਪਾਕਿਸਤਾਨ ’ਚ ਅਧਿਆਪਕਾਂ ਵਲੋਂ ਇਮਰਾਨ ਖ਼ਾਨ ਦੇ ਘਰ ਦੇ ਬਾਹਰ ਪ੍ਰਦਰਸ਼ਨ, ਦਿਤਾ ਧਰਨਾ
Published : Jun 22, 2022, 12:09 am IST
Updated : Jun 22, 2022, 12:09 am IST
SHARE ARTICLE
image
image

ਪਾਕਿਸਤਾਨ ’ਚ ਅਧਿਆਪਕਾਂ ਵਲੋਂ ਇਮਰਾਨ ਖ਼ਾਨ ਦੇ ਘਰ ਦੇ ਬਾਹਰ ਪ੍ਰਦਰਸ਼ਨ, ਦਿਤਾ ਧਰਨਾ

ਪੇਸ਼ਾਵਰ, 21 ਜੂਨ : ਪਾਕਿਸਤਾਨ ਦੇ ਹਾਲਾਤ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਖ਼ਰਾਬ ਚੱਲ ਰਹੇ ਹਨ। ਸਿਆਸੀ ਉਥਲ-ਪੁਥਲ ਦਰਮਿਆਨ ਦੇਸ਼ ਆਰਥਕ ਸੰਕਟ ਦਾ ਵੀ ਸਾਹਮਣਾ ਕਰ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ (ਕੇ.ਪੀ.) ਦੇ ਸਰਕਾਰੀ ਅਧਿਆਪਕਾਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਪ੍ਰਧਾਨ ਇਮਰਾਨ ਖ਼ਾਨ ਦੇ ਇਸਲਾਮਾਬਾਦ ਦੇ ਬਾਨੀ ਗਾਲਾ ਇਲਾਕੇ ’ਚ ਸਥਿਤ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਧਰਨਾ ਦਿਤਾ। ਇਹ ਅਧਿਆਪਕ ਆਪਣੀਆਂ ਨੌਕਰੀਆਂ ਨੂੰ ਰੈਗੂਲਰ ਕਰਨ ਲਈ ਇਮਰਾਨ ਖ਼ਾਨ ਦਾ ਵਿਰੋਧ ਕਰ ਰਹੇ ਹਨ। ‘ਦਿ ਫ਼ਰੰਟੀਅਰ ਪੋਸਟ’ ਦੀ ਰਿਪੋਰਟ ਅਨੁਸਾਰ ਇਹ ਵਿਰੋਧ ਪ੍ਰਦਰਸ਼ਨ ਉਦੋਂ ਹੋਇਆ, ਜਦੋਂ ਇਮਰਾਨ ਖ਼ਾਨ ਮੌਜੂਦਾ ਸਰਕਾਰ ਵਿਰੁਧ ਆਪਣੀ ਪਾਰਟੀ ਦੇ ਵਿਰੋਧ ਨੂੰ ਸੰਬੋਧਿਤ ਕਰਨ ਵਾਲੇ ਸਨ।
ਵਿਰੋਧ ਪ੍ਰਦਰਸ਼ਨ ’ਚ ਅਧਿਆਪਕ ਚਾਰ ਸਾਲ ਪਹਿਲਾਂ ਐਡਹਾਕ ਆਧਾਰ ’ਤੇ ਭਰਤੀ ਕੀਤੇ ਗਏ ਅਧਿਆਪਕ ਰੈਗੂਲਰ ਕਰਨ ਅਤੇ ਹੋਰ ਲਾਭਾਂ ਦੀ ਮੰਗ ਕਰ ਰਹੇ ਸਨ। ਖ਼ਾਨ ਦੀ ਰਿਹਾਇਸ਼ ਨੇੜੇ ਧਰਨਾ ਦੇਣ ਲਈ ਅਧਿਆਪਕ ਰਾਜਧਾਨੀ ਪੁੱਜੇ ਸਨ। ਪ੍ਰਦਰਸ਼ਨ ਕਰਨ ਦੇ ਸਵਾਲ ’ਤੇ ਅਧਿਆਪਕਾਂ ਨੇ ਦਾਅਵਾ ਕੀਤਾ ਕਿ ਉਹ ਸੂਬਾਈ ਪੀ. ਟੀ. ਆਈ. ਸਰਕਾਰ ਅਧੀਨ ਕੰਮ ਕਰ ਰਹੀ ਕੇ. ਪੀ. ਪੁਲਿਸ ਦੀ ਸਖ਼ਤੀ ਤੋਂ ਡਰਦੇ ਹਨ। ਪ੍ਰਦਰਸ਼ਨਕਾਰੀ ਅਧਿਆਪਕ ਇਮਰਾਨ ਖ਼ਾਨ ਨੂੰ ਆਪਣੀਆਂ ਮੰਗਾਂ ਬਾਰੇ ਦੱਸਣਾ ਚਾਹੁੰਦੇ ਸਨ ਪਰ ਪੀ.ਟੀ.ਆਈ. ਲੀਡਰਸ਼ਿਪ ਨਾਲ ਉਨ੍ਹਾਂ ਦੀ ਅਸਫਲ ਗੱਲਬਾਤ ਤੋਂ ਬਾਅਦ ਉਨ੍ਹਾਂ ਨੇ ਖ਼ਾਨ ਦੀ ਬਨੀ ਗਾਲਾ ਰਿਹਾਇਸ਼ ਵਲ ਮਾਰਚ ਕਰਨ ਦਾ ਫ਼ੈਸਲਾ ਕੀਤਾ। ‘ਦਿ ਫ਼ਰੰਟੀਅਰ ਪੋਸਟ’ ਨੇ ਦਸਿਆ ਕਿ ਪੀ.ਟੀ.ਆਈ. ਦੇ ਵਿਦਿਆਰਥੀ ਵਿੰਗ ਇਨਸਾਫ਼ ਸਟੂਡੈਂਟ ਫ਼ੈਡਰੇਸ਼ਨ ਦੇ ਕੁਝ ਮੈਂਬਰਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਮਾਰਚ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ।     (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement