
ਕਾਰ ਡੀਲਰ ਤੇ ਕੰਪਨੀ ਦੀਆਂ ਦਲੀਲਾਂ ਨੂੰ ਕੰਜ਼ਿਊਮਰ ਕਮੀਸ਼ਨ ਨੇ ਖਾਰਿਜ ਕਰ ਦਿਤਾ ਅਤੇ ਗਾਹਕ ਦੇ ਪੱਖ ਵਿਚ ਫ਼ੈਸਲਾ ਸੁਣਾਇਆ।
ਮੁਹਾਲੀ- ਜ਼ਿਲ੍ਹਾ ਕੰਜ਼ਿਊਮਰ ਕਮੀਸ਼ਨ ਨੇ ਇਡੰਸਟਰੀਅਲ ਏਰੀਆ ਮੁਹਾਲੀ ਸਥਿਤ ਜੋਸ਼ੀ ਆਟੋਮੋਬਾਈਲਜ ਅਤੇ ਹੌਂਡਈ ਮੋਟਰ ਇੰਡੀਆ ਪ੍ਰਾਈਵੇਟ ਲਿਮਟਿਡ ਤੇ 15 ਹਜ਼ਾਰ ਰੁਪਏ ਹਰਜਾਨਾ ਲਗਾਇਆ ਹੈ। ਸੈਕਟਰ-51 ਦੇ ਯਸ਼ਵਿੰਦਰ ਸ਼ਰਮਾ ਨੇ ਨਵੀਂ ਕਰੇਟਾ ਕਾਰ ਖ਼ਰੀਦੀ ਸੀ, ਪਰ ਤਿੰਨ ਸਾਲ ਤੋਂ ਪਹਿਲਾਂ ਹੀ ਉਸ ਦਾ ਰੰਗ ਉਤਰਨ ਲੱਗਿਆ ਤਾਂ ਉਹਨਾਂ ਨੇ ਕੰਪਨੀ ਦੇ ਵਿਰੁਧ ਕੰਜ਼ਿਊਮਰ ਕਮੀਸ਼ਨ ਵਿਚ ਕੇਸ ਫਾਈਲ ਕੀਤਾ ਸੀ। ਕਮੀਸ਼ਨ ਨੇ ਡੀਲਰ ਤੇ ਕਾਰ ਨਿਲਮਾਤਾ ਕੰਪਨੀੰ ਦੋਵਾਂ ਨੂੰ ਸਰਵਿਸ ਵਿਚ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ।
ਉਹਨਾਂ ਨੂੰ ਗਾਹਕ ਦੀ ਕਾਰ ਵਿਚ ਪੇਂਟ ਉਤਰਨ ਉਤਰਨ ਦੀ ਸਮੱਸਿਆ ਨੂੰ ਮੁਫ਼ਤ ਵਿਚ ਠੀਕ ਕਰਨਾ ਹੋਵੇਗਾ, 15 ਹਜ਼ਾਰ ਰੁਪਏ ਹਰਜਾਨਾ ਭਰਨਾ ਹੋਵੇਗਾ ਅਤੇ 7 ਹਜ਼ਾਰ ਰੁਪਏ ਮੁਕੱਦਮੇ ਤੇ ਹੋਏ ਖਰਚ ਅਦਾ ਕਰਨ ਦੇ ਵੀ ਆਦੇਸ਼ ਦਿਤੇ।
ਸ਼ਰਮਾ ਨੇ ਸ਼ਿਕਾਇਤ ਵਿਚ ਦਸਿਆ ਕਿ ਉਹਨਾਂ ਨੇ 23 ਜਨਵਰੀ 2017 ਨੂੰ ਹੌਂਡਈ ਕਰੇਟਾ ਕਾਰ ਖਰੀਦੀ ਸੀ, ਜਿਸ ਦੀ ਕੀਮਤ 11.34 ਲੱਖ ਰੁਪਏ ਸੀ। ਤਿੰਨ ਸਾਲ ਤੋਂ ਪਹਿਲਾਂ ਹੀ ਗੱਡੀ ਦੇ ਪਿਛਲੇ ਪਾਸੇ ਤੋਂ ਪੇਂਟ ਉਖੜਨ ਲੱਗਿਆ। ਹੌਲੀ-ਹੌਲੀ ਇਹ ਨਿਸ਼ਾਨ ਵੱਡਾ ਹੋਣ ਲੱਗਿਆ ਜਿਸ ਕਾਰਨ ਗੱਡੀ ਦੀ ਦਿਖ ਖ਼ਰਾਬ ਹੋਣ ਲੱਗੀ।
ਉਹਨਾਂ ਨੇ ਕਈ ਵਾਰ ਕੰਪਨੀ ਨੂੰ ਵੀ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਸੀ। ਕੰਪਨੀ ਨੇ ਕੋਈ ਹੱਲ ਨਹੀਂ ਕੀਤਾ ਤੇ ਕੰਜ਼ਿਊਮਰ ਕਮੀਸ਼ਨ ਵਿਚ ਕੇਸ ਫਾਈਲ ਕੀਤਾ।
ਨਹੀਂ ਮੰਨੀਆਂ ਇਹ ਦਲੀਲਾ- ਜੋਸ਼ੀ ਆਟੋਮੋਬਾਈਲਜ ਨੇ ਕਮੀਸ਼ਨ ਵਿਚ ਪੱਖ ਰੱਖਦੇ ਹੋਏ ਕਿਾਹ ਕਿ ਗਾਹਕ ਨੇ ਕਦੇ ਉਹਨਾਂ ਨੂੰ ਪੇਂਟ ਉਤਰਨ ਦੇ ਵਿਰੁਧ ਕੋਈ ਸ਼ਿਕਾਇਤ ਨਹੀਂ ਦਿਤੀ। ਉਹ ਤਿੰਨ ਵਾਰ ਮੁਫ਼ਤ ਸਰਵਿਸ ਦੇ ਲਈ ਕੰਪਨੀ ਦੇ ਸਰਵਿਸ ਸਟੇਸ਼ਨ ਆਏ ਸਨ, ਇਸ ਲਈ ਉਹਨਾਂ ਵਿਰੁਧ ਕੋਈ ਕੇਸ ਨਹੀਂ ਬਣਦਾ। ਉੱਥੇ ਹੀ ਹੌਂਡਈ ਮੋਟਰਸ ਨੇ ਕਿਹਾ ਕਿ ਕਾਰ ਵਿਚ ਕੋਈ ਵੀ ਮੈਨੂਫੈਕਚਰਿੰਗ ਡਿਫੈਕਟ ਨਹੀਂ ਸੀ। ਪਰ ਕਾਰ ਡੀਲਰ ਤੇ ਕੰਪਨੀ ਦੀ ਇਹਨਾਂ ਦਲੀਲਾਂ ਨੂੰ ਕੰਜ਼ਿਊਮਰ ਕਮੀਸ਼ਨ ਨੇ ਖਾਰਿਜ ਕਰ ਦਿਤਾ ਅਤੇ ਗਾਹਕ ਦੇ ਪੱਖ ਵਿਚ ਫ਼ੈਸਲਾ ਸੁਣਾਇਆ।