Doraha News: ਦੋਰਾਹਾ ਦੇ ਪਿੰਡ ਦੋਬੁਰਜੀ 'ਚ ਵਿਚ ਡਿੱਗੀ ਕਾਰ, 2 ਲੋਕਾਂ ਦੀ ਹੋਈ ਮੌਤ
Published : Jun 22, 2025, 8:07 am IST
Updated : Jun 22, 2025, 1:19 pm IST
SHARE ARTICLE
Car falls into Doburji village of Doraha News in punjab
Car falls into Doburji village of Doraha News in punjab

Doraha News: ਜਦਕਿ 2 ਬੱਚੀਆਂ ਹਸਪਤਾਲ ਭਰਤੀ

Car falls into Doburji village of Doraha News in punjab : ਦੋਰਾਹਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪਿੰਡ ਦੋਬੁਰਜੀ ਨੇੜੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਇੱਕ ਪਰਿਵਾਰ ਦੀਆਂ ਖ਼ੁਸ਼ੀਆਂ ਇਕ ਪਲ ਵਿੱਚ ਸੋਗ 'ਚ ਬਦਲ ਗਈਆਂ। ਪ੍ਰਵਾਰ ਦੀ ਗੱਡੀ ਨਹਿਰ ਵਿਚ ਡਿੱਗ ਪਈ, ਜਿਸ ਵਿਚ ਚਾਰ ਲੋਕ ਸਵਾਰ ਸਨ। ਇਸ ਦਰਦਨਾਕ ਹਾਦਸੇ 'ਚ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਦੋ ਬੱਚੀਆਂ ਨੂੰ ਰਾਹਗੀਰਾਂ ਨੇ ਬਚਾ ਲਿਆ।

ਥਾਣੇਦਾਰ ਸਤਪਾਲ ਸਿੰਘ ਚੌਕੀ ਦੋਰਾਹਾ ਨੇ ਦੱਸਿਆ ਕਿ ਕਾਰ ਸਵਾਰਾਂ ਨੂੰ ਪਿੰਡ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਜਿਨ੍ਹਾਂ ਵਿਚੋਂ ਕਾਰ ਚਾਲਕ ਰੁਪਿੰਦਰ ਸਿੰਘ (55 ਸਾਲ ਕਰੀਬ) ਤੇ ਉਸ ਦੀ ਛੋਟੀ ਭਰਜਾਈ ਕੁਲਵਿੰਦਰ ਕੌਰ (ਕਰੀਬ 50 ਸ‍ਲ) ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਜਿਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਕੁਲਵਿੰਦਰ ਕੌਰ ਦੀਆਂ ਦੋ ਬੇਟੀਆਂ ਹਰਗੁਣ ਕੌਰ ਤੇ ਹਰਲੀਨ ਕੌਰ 14-15 ਸਾਲ ਦੀਆਂ ਜ਼ੇਰੇ ਇਲਾਜ ਅਧੀਨ ਹਨ। ਸਬ- ਇੰਸਪੈਕਟਰ ਹਰਭਜਨ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਪਰਿਵਾਰ ਜਨਤਾ ਨਗਰ ਲੁਧਿਆਣਾ ਦਾ ਹੈ। 

(For more news apart from 'Car falls into Doburji village of Doraha News in punjab  ', stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement