Bhakra and Pong Dams : ਭਾਰੀ ਮੀਂਹ ਦੇ ਬਾਵਜੂਦ ਭਾਖੜਾ ਤੇ ਪੌਂਗ ਡੈਮਾਂ ਵਿਚ ਪਾਣੀ ਦਾ ਪੱਧਰ ਘਟਿਆ
Published : Jun 22, 2025, 1:29 pm IST
Updated : Jun 22, 2025, 1:29 pm IST
SHARE ARTICLE
Despite Heavy Rains, Water Level in Bhakra and Pong Dams Decreased Latest News in Punjabi
Despite Heavy Rains, Water Level in Bhakra and Pong Dams Decreased Latest News in Punjabi

Bhakra and Pong Dams : ਭਾਖੜਾ ’ਚ ਪਿਛਲੇ ਸਾਲ ਨਾਲੋਂ 25 ਤੇ ਪੌਂਗ ਡੈਮ ’ਚ 21 ਫ਼ੁੱਟ ਘੱਟ ਦਰਜ ਕੀਤਾ ਗਿਆ ਪਾਣੀ

Despite Heavy Rains, Water Level in Bhakra and Pong Dams Decreased Latest News in Punjabi ਰੋਪੜ : ਹਾਲ ਦੇ ਦਿਨਾਂ ਵਿਚ ਜਲ ਗ੍ਰਹਿਣ ਖੇਤਰਾਂ (ਕੈਚਮੈਂਟ ਏਰੀਆ) ਵਿਚ ਭਾਰੀ ਮੀਂਹ ਪੈਣ ਦੇ ਬਾਵਜੂਦ ਭਾਖੜਾ ਅਤੇ ਪੌਂਗ ਡੈਮਾਂ ਵਿਚ ਪਾਣੀ ਦਾ ਪੱਧਰ ਘੱਟ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1560.32 ਫ਼ੁੱਟ ਹੈ, ਜੋ ਪਿਛਲੇ ਸਾਲ 21 ਜੂਨ ਦੇ ਪੱਧਰ ਨਾਲੋਂ ਲਗਭਗ 25 ਫ਼ੁੱਟ ਘੱਟ ਹੈ। ਅੱਜ ਡੈਮ ਵਿਚ ਆਉਣ ਵਾਲੇ ਪਾਣੀ ਦਾ ਪ੍ਰਵਾਹ 32699 ਕਿਊਸਕ ਰਿਹਾ, ਜੋ ਪਿਛਲੇ ਸਾਲ ਇਸੇ ਤਰੀਕ ਨੂੰ 34525 ਕਿਊਸਕ ਨਾਲੋਂ ਥੋੜਾ ਘੱਟ ਹੈ। ਅੱਜ ਡੈਮ ਤੋਂ 34,500 ਕਿਊਸਕ ਪਾਣੀ ਛੱਡਿਆ ਗਿਆ, ਜੋ ਝੋਨੇ ਦੀ ਲੁਆਈ ਕਾਰਨ ਪੰਜਾਬ ਤੇ ਹਰਿਆਣਾ ਵਿਚ ਸਿੰਜਾਈ ਦੀ ਵਧੇਰੇ ਮੰਗ ਕਾਰਨ ਡੈਮ ਵਿਚ ਆਉਣ ਵਾਲੇ ਪਾਣੀ ਦੇ ਪ੍ਰਵਾਹ ਨਾਲੋਂ ਵੱਧ ਹੈ।

ਪੌਂਗ ਡੈਮ ਵਿਚ ਪਾਣੀ ਦਾ ਪੱਧਰ 1288.76 ਫ਼ੁੱਟ ਰਿਹਾ, ਜੋ ਪਿਛਲੇ ਸਾਲ ਇਸੇ ਤਰੀਕ ਨੂੰ ਪਾਣੀ ਦੇ ਪੱਧਰ ਨਾਲੋਂ ਲਗਭਗ 21 ਫ਼ੁੱਟ ਘੱਟ ਹੈ। ਪਿਛਲੇ ਸਾਲ 21 ਜੂਨ ਨੂੰ ਪੌਂਗ ਡੈਮ ਵਿਚ ਪਾਣੀ ਦਾ ਪੱਧਰ 1309.60 ਫ਼ੁੱਟ ਸੀ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚ ਸ਼ੁਰੂਆਤੀ ਮੀਂਹ ਕਰ ਕੇ ਡੈਮ ਵਿਚ ਪਾਣੀ ਦਾ ਪ੍ਰਵਾਹ ਵਧ ਕੇ 16,602 ਕਿਊਸਕ ਹੋ ਗਿਆ, ਜੋ ਪਿਛਲੇ ਸਾਲ 21 ਜੂਨ ਦੇ ਪ੍ਰਵਾਹ 5389 ਕਿਊਸਕ ਨਾਲੋਂ ਵੱਧ ਸੀ। ਡੈਮ ਤੋਂ ਪਾਣੀ ਦੀ ਨਿਕਾਸੀ 9011 ਕਿਊਸਕ ਰਹੀ। ਪੌਂਗ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦਾ ਲਗਭਗ 60 ਫ਼ੀ ਸਦ ਹਿੱਸਾ ਰਾਜਸਥਾਨ ਨੂੰ ਜਾਂਦਾ ਹੈ।

ਭਾਖੜਾ ਬਿਆਨ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਸੂਤਰਾਂ ਮੁਕਾਬਕ, 20 ਮਈ ਤੋਂ 15 ਸਤੰਬਰ ਤਕ ਭਾਖੜਾ ਅਤੇ ਪੌਂਗ ਡੈਮਾਂ ਦੇ ਭਰਨ ਦਾ ਸਮਾਂ ਮੰਨਿਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਡੈਮਾਂ ਵਿਚ ਆਉਣ ਵਾਲੇ ਪਾਣੀ ਦਾ ਪ੍ਰਵਾਹ ਜ਼ਿਆਦਾ ਹੁੰਦਾ ਹੈ, ਜਿਸ ਨਾਲ ਪਾਣੀ ਦਾ ਪੱਧਰ ਵਧਦਾ ਹੈ। ਸਤਲੁਜ ਦਰਿਆ ਦੇ ਕੈਚਮੈਂਟ ਏਰੀਆ ਵਿਚ ਬਰਫ਼ ਪਿਘਲਣ ਕਾਰਨ ਭਾਖੜਾ ਡੈਮ ਵਿਚ ਵਧੇਰੇ ਪਾਣੀ ਆਉਂਦਾ ਹੈ। ਪੌਂਗ ਡੈਮ ਵਿਚ ਬਿਆਸ ਦਰਿਆ ਅਤੇ ਉਸ ਦੀਆਂ ਸਹਾਇਕ ਨਦੀਆਂ ਦਾ ਪਾਣੀ ਆਉਂਦਾ ਹੈ। ਡੈਮ ਭਰਨ ਦਾ ਸਮਾਂ ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੀ ਬਾਰਿਸ਼ ਨਾਲ ਜੁੜਿਆ ਹੋਇਆ ਹੈ। ਬੀਬੀਐੱਮਬੀ ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ, ਦੋਵੇਂ ਡੈਮਾਂ ਵਿਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ ਪਰ ਬਹੁਤ ਕੁੱਝ ਮਾਨਸੂਨ ’ਚ ਹੋਣ ਵਾਲੀ ਬਾਰਿਸ਼ ’ਤੇ ਨਿਰਭਰ ਕਰੇਗਾ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement