ਆਲ ਇੰਡੀਆ ਰੇਡੀਓ ਦੇ ਸੇਵਾ ਮੁਕਤ ਡਾਇਰੈਕਟਰ ਚੌਧਰੀ ਰਾਮ ਪ੍ਰਕਾਸ਼ ਦਾ ਦਿਹਾਂਤ

By : JUJHAR

Published : Jun 22, 2025, 12:33 pm IST
Updated : Jun 22, 2025, 12:55 pm IST
SHARE ARTICLE
Retired Director of All India Radio Chaudhary Ram Prakash passes away
Retired Director of All India Radio Chaudhary Ram Prakash passes away

ਰੇਡੀਓ ’ਤੇ ਕਿਸਾਨੀ ਤੇ ਖੇਤੀਬਾੜੀ ਮੁੱਦਿਆਂ ’ਤੇ ਕਰਦੇ ਹੁੰਦੇ ਸੀ ਚਰਚਾ

ਜਿਸ ਤਰ੍ਹਾਂ ਲੋਕਾਂ ਦੇ ਜਿਹਨ ਵਿਚ ਅੱਜ ਕੱਲ ਟੀਵੀ ’ਤੇ ਖ਼ਬਰਾਂ ਬੋਲਦੇ ਕਈ ਐਂਕਰ ਵਸ ਜਾਂਦੇ ਹਨ ਉਸ ਤਰ੍ਹਾਂ ਰੇਡੀਓ ਦੀ ਦੁਨੀਆਂ ਦੀਆਂ ਕਈ ਅਜਿਹੀਆਂ ਆਵਾਜ਼ਾਂ ਹਨ। ਜਿਹੜੀਆਂ ਲੰਮੇਂ ਸਮੇਂ ਤਕ ਲੋਕਾਂ ਨੂੰ ਨਹੀਂ ਭੁੱਲਣਗੀਆਂ। ਪਾਠਕਾਂ ਨੂੰ ਯਾਦ ਹੋਵੇਗਾ ਕਿ ਰੇਡੀਓ ’ਤੇ ਸ਼ਾਮ ਵੇਲੇ ਇਕ ‘ਦਿਹਾਤੀ’ ਪ੍ਰੋਗਰਾਮ ਆਇਆ ਕਰਦਾ ਸੀ। ਜਿਸ ਵਿਚ ਠੰਡੂ ਰਾਮ ਤੇ ਚੌਧਰੀ ਅਤੇ ਭਾਈਆ ਜੀ ਮਿੱਠੀ ਨੋਕ ਝੋਕ ਕਰਦੇ ਹੁੰਦੇ ਸਨ। ਇਸ ਪ੍ਰੋਗਰਾਮ ਵਿਚ ਜਿਥੇ ਕਈ ਵਿਸ਼ਿਆਂ ’ਤੇ ਚਰਚਾ ਹੁੰਦੀ ਸੀ ਉਥੇ ਸਰੋਤਿਆਂ ਨੂੰ ਗੀਤ ਵੀ ਸੁਣਾਏ ਜਾਂਦੇ ਸਨ ਤੇ ਉਨ੍ਹਾਂ ਦੀਆਂ ਚਿੱਠੀਆਂ ਦਾ ਜਵਾਬ ਵੀ ਦਿਤਾ ਜਾਂਦਾ ਸੀ। ਅੱਜ ਇਸ ਪ੍ਰੋਗਰਾਮ ਦਾ ਇਕ ਹੀਰਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ।

ਆਕਾਸ਼ਬਾਣੀ ਆਲ ਇੰਡੀਆ ਰੇਡੀਓ ਤੋਂ ਚੱਲਦੇ ਦਿਹਾਤੀ ਪ੍ਰੋਗਰਾਮ ਜਿਸ ਵਿਚ ਭਾਈਆ ਜੀ, ਠੰਡੂ ਰਾਮ ਅਤੇ ਚੌਧਰੀ ਕਿਸਾਨੀ ਖੇਤੀ ਬਾੜੀ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕਰਿਆ ਕਰਦੇ ਸਨ ਦੇ ਚੌਧਰੀ ਰਾਮ ਪ੍ਰਕਾਸ਼ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਆਲ ਇੰਡੀਆ ਰੇਡੀਓ ਦੇ ਸੇਵਾ ਮੁਕਤ ਡਾਇਰੈਕਟਰ ਅਤੇ ਬਲਾਚੌਰ ਦੇ ਸੇਵਾ ਮੁਕਤ ਕੌਂਸਲਰ ਰਹੇ। ਉਨ੍ਹਾਂ ਦੇ ਸਪੁੱਤਰ ਨਵੀਨ ਚੌਧਰੀ ਗੋਗੀ ਐਸਓ ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਜੀ ਅਕਾਸ਼ਬਾਣੀ ਸ਼ਿਮਲਾ ਵਿਖੇ ਵੀ ਤਾਇਨਾਤ ਰਹੇ। ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ, ਬੇਅੰਤ ਸਿੰਘ ਸਮੇਤ ਪੰਜਾਬ ਦੇ ਮੁੱਖ ਮੰਤਰੀਆਂ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸਵ. ਵੀਰ ਭੱਦਰ ਸਿੰਘ ਨਾਲ ਉਨ੍ਹਾਂ ਦੀ ਬਹੁਤ ਨੇੜਤਾ ਰਹੀ।

photophoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement