Nangal News : ਵਿਸ਼ਵ ਪ੍ਰਸਿੱਧ ਭਾਖੜਾ ਡੈਂਮ ਤੋਂ ਮਹਿਜ ਕੁਝ ਅੱਗੇ ਸਤਲੁਜ ਦਰਿਆ ’ਚ ਨਹਾਉਣ ਵੜੇ 2 ਨੌਜਵਾਨ ਡੁੱਬੇ 

By : BALJINDERK

Published : Jun 22, 2025, 9:11 pm IST
Updated : Jun 22, 2025, 9:11 pm IST
SHARE ARTICLE
ਮ੍ਰਿਤਕ ਰਿਤਾਂਸ਼ ਬਾਲੀ
ਮ੍ਰਿਤਕ ਰਿਤਾਂਸ਼ ਬਾਲੀ

Nangal News : ਨੌਜਵਾਨ ਰਿਤਾਂਸ਼ ਬਾਲੀ ਦੀ ਲਾਸ਼ ਹੋਈ ਬਰਾਮਦ, ਵਿਕਾਸ ਸ਼ਰਮਾ ਦੀ ਭਾਲ ਜਾਰੀ, ਪਰਿਵਾਰ ਨਾਲ ਮੱਥਾ ਟੇਕਣ ਗਏ ਸੀ ਬ੍ਰਹਮੋਹਟੀ ਮੰਦਰ 

Nangal News in Punjabi : ਵਿਸ਼ਵ ਪ੍ਰਸਿੱਧ ਭਾਖੜਾ ਡੈਂਮ ਤੋਂ ਮਹਿਜ ਕੁਝ ਦੂਰ ਅੱਗੇ ਮਿੰਨੀ ਹਰਿਦੁਆਰ ਦੇ ਨਾਮ ਨਾਲ ਜਾਣੇ ਜਾਣ ਵਾਲੇ ਪ੍ਰਾਚੀਨ ਮੰਦਰ ਬ੍ਰਹਮੋਤੀ ਦੇ ਸਤਲੁਜ ਘਾਟ ’ਤੇ ਬੀਤੀ ਸ਼ਾਮ ਨਹਾਉਣ ਗਏ 4 ਨੌਜਵਾਨਾਂ ਵਿਚੋਂ 2 ਦੀ ਪਾਣੀ ਵਿੱਚ ਡੁੱਬਣ ਕਾਰਨ ਮੋਤ ਹੋ ਗਈ। ਪਾਣੀ ‘ਚੋਂ ਸੁਰੱਖਿਅਤ ਬਾਹਰ ਕੱਡੇ ਗਏ ਨੌਜਵਾਨਾਂ ਨੂੰ ਐਂਬੂਲੈਂਸ ਰਾਹੀਂ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਇਲਾਕੇ ਦੇ ਮਸ਼ਹੂਰ ਗੋਤਾਖੌਰ ਕਮਲਪ੍ਰੀਤ ਸੈਣੀ ਦੀ ਟੀਮ ਵੀ ਮੌਕੇ ਤੇ ਪਹੁੰਚੀ ਤੇ ਉਨ੍ਹਾਂ ਵੱਲੋਂ ਇੱਕ ਨੌਜਵਾਨ ਦੀ ਮਿ੍ਰਤਕ ਦੇਹ ਨੂੰ ਕਰੀਬ 15 ਫੁੱਟ ਹੇਠਾਂ ਤੋਂ ਬਹਾਰ ਕੱਡਿਆ ਗਿਆ ਤੇ ਦੂਜੇ ਦੀ ਭਾਲ ਅਗਲੇ ਦਿਨ ਵੀ ਜਾਰੀ ਰਹੀ। ਦੱਸਣਯੋਗ ਹੈ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹਿਮਾਚਲ ਪੁਲਿਸ ਵੀ ਮੌਕੇ ’ਤੇ ਪਹੁੰਚੀ ਤੇ ਉਨ੍ਹਾਂ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਵੀ ਕਰਵਾਏ ਗਏ।

ਮੌਕੇ ’ਤੇ ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਵਿੱਚ ਇੱਕ ਦਾ ਨਾਮ ਰਿਤਾਂਸ਼ ਹੈ, ਜੋ ਨੰਗਲ ਦੇ ਬਿਲਕੁਲ ਨਾਲ ਲਗਦੇ ਹਿਮਾਚਲ ਪ੍ਰਦੇਸ਼ ਦੇ ਪਿੰਡ ਕਲਸੇੜਾ ਦਾ ਰਹਿਣ ਵਾਲਾ ਹੈ ਤੇ ਦੂਜੇ ਦੀ ਪਹਿਚਾਣ ਵਿਕਾਸ ਵਜੋਂ ਹੋਈ ਹੈ, ਜੋ ਲੁਧਿਆਣਾ ਤੋਂ ਆਪਣੀ ਨਾਨੀ ਘਰ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਥਲੂ ਵਿਖੇ ਆਇਆ ਹੋਇਆ ਸੀ। ਵਿਕਾਸ ਜੋਸ਼ੀ ਆਪਣੀ ਭੈਣ ਤੇ ਜੀਜੇ ਨਾਲ ਦੁਪਹਿਰ ਸਮੇਂ ਬ੍ਰਹਮੋਤੀ ਮੰਦਰ ਗਏ ਸੀ ਤੇ ਉਹ ਪਾਣੀ ਵਿੱਚ ਨਹਾਉਣ ਲੱਗ ਪਏ। ਜਿਸ ਮਗਰੋਂ ਇਹ ਮਾੜਾ ਭਾਣਾ ਵਰਤਿਆ। 

ਜਾਣਕਾਰੀ ਮੁਤਾਬਿਕ 4 ਨੌਜਵਾਨ ਰਿਤਾਂਸ਼ ਬਾਲੀ ਪਿੰਡ ਕਲਸੇੜਾ, ਵਿਕਾਸ ਪਿੰਡ ਥਲੂ ਅਤੇ ਅਮਿਤ ਜੋਸ਼ੀ ਤੇ ਅਮਿਤ ਸ਼ਰਮਾ ਸਤਲੁਜ ਦਰਿਆ ਵਿੱਚ ਸ਼ਾਮ ਕਰੀਬ 4 ਵਜੇ ਨਹਾਉਣ ਵੜੇ ਸੀ। ਵਿਕਾਸ ਬਾਲੀ ਤੇ ਅਮਿਤ ਸ਼ਰਮਾ ਘਾਟ ਤੋਂ ਕੁਝ ਅੱਗੇ ਨਹਾਉਣ ਚਲੇ ਗਏ। ਜਿਵੇਂ ਹੀ ਉਹ ਪਾਣੀ ਵਿੱਚ ਡੁੱਬਣ ਲੱਗੇ ਤਾਂ ਰਿਤਾਂਸ਼ ਬਾਲੀ ਨੇ ਉਨ੍ਹਾਂ ਨੂੰ ਕੱਡਣ ਦਾ ਯਤਨ ਕੀਤਾ। ਅਮਿਤ ਸ਼ਰਮਾ ਅਤੇ ਅਮਿਤ ਜੋਸ਼ੀ ਨੂੰ ਉਕਤ ਨੌਜਵਾਨ ਨੇ ਬਚਾ ਲਿਆ ਪਰ ਵਿਕਾਸ ਦੇ ਨਾਲ ਨਾਲ ਉਹ ਖ਼ੁਦ ਵੀ ਦਰਿਆ ਵਿੱਚ ਡੁੱਬ ਗਿਆ। ਦੱਸਿਆ ਜਾ ਰਿਹਾ ਹੈ ਕਿ ਰਿਤਾਂਸ਼ ਆਪਣੇ ਦੋਸਤਾਂ ਨਾਲ ਸਿਲਵਰ ਰੰਗ ਦੇ ਸਪਲੈਂਡਰ ਮੋਟਰ ਸਾਈਕਲ ਤੇ ਮੰਦਰ ਵਿੱਚ ਆਇਆ ਸੀ ਤੇ ਉਸਦੀ ਕਿਸੇ ਹੋਰ ਨਾਲ ਕੋਈ ਜਾਣ ਪਹਿਚਾਣ ਨਹੀਂ ਸੀ।

ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਮਲਪ੍ਰੀਤ ਸੈਣੀ ਦੀ ਟੀਮ ਦੇ ਮੈਂਬਰ ਸੋੋਹਨ ਲਾਲ ਪਿੰਡ ਪੱਸੀਵਾਲ ਤੇ ਹੋਰ ਨੌਜਵਾਨਾਂ ਨੇ ਕਿਹਾ ਕਿ ਸ਼ਾਮ ਸਮੇਂ ਡੈਂਮ ਤੋਂ ਪਾਣੀ ਛੱਡ ਦਿੱਤਾ ਜਾਂਦਾ ਹੈ ਤੇ ਪਾਣੀ ਦਾ ਵਹਾ ਬਹੁਤ ਜਿਆਦਾ ਤੇਜ ਹੋ ਜਾਂਦਾ ਹੈ, ਉਪਰ ਤੋਂ ਹਨੇਰਾ ਜਿਆਦਾ ਹੋਣ ਕਰਕੇ ਉਨ੍ਹਾਂ ਵੱਲੋਂ ਰਿਤਾਂਸ਼ ਨੂੰ ਤਾਂ ਪਾਣੀ ਦੇ ਹੇਠਾਂ ਕਰੀਬ 15 ਫੁੱਟ ਤੋਂ ਬਾਹਰ ਕੱਡ ਲਿਆ ਗਿਆ ਪਰ ਵਿਕਾਸ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ 22 ਜੂਨ ਨੂੰ ਉਹ ਸਵੇਰੇ 8 ਵਜੇ ਤੋਂ ਸਤਲੁਜ ਦਰਿਆ ਵਿੱਚ ਵਿਕਾਸ ਨੂੰ ਸਰਚ ਕਰਨ ਲੱਗ ਪਏ ਸੀ ਪਰ ਖ਼ਬਰ ਲਿਖੇ ਜਾਣ ਤੱਕ ਉਕਤ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗਿਆ।

ਦੱਸਣਯੋਗ ਹੈ ਕਿ ਮੰਦਰ ਕਮੇਟੀ ਅਤੇ ਪ੍ਰਸ਼ਾਸਨ ਵਲੋਂ ਦਰਿਆ ਵਿੱਚ ਨਹਾਉਣ ਤੇ ਸਖ਼ਤ ਪਾਬੰਧੀ ਲਗਾਈ ਹੋਈ ਹੈ ਪਰ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਹੋਣ ਦੇ ਚੱਲਦਿਆਂ ਉਹ ਦਰਿਆ ਵਿੱਚ ਚਲੇ ਜਾਂਦੇ ਹਨ ਤੇ ਅਜਿਹੇ ਮਾੜੇ ਹਾਦਸੇ ਵਾਪਰ ਜਾਂਦੇ ਹਨ। ਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਉਕਤ ਦਰਿਆ ਵਿੱਚ ਡੁੱਬਣ ਕਰਕੇ ਕਾਫੀ ਮੌਤਾਂ ਹੋ ਚੁੱਕੀਆਂ ਹਨ।

(For more news apart from Two youths drown while bathing in Sutlej river in Nangal News in Punjabi, stay tuned to Rozana Spokesman)


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement