
ਕੇਂਦਰੀ ਸਟੀਲ ਮੰਰਤੀ ਚੌਧਰੀ ਬੀਰੇਂਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਵਿਧਾਨ ਦੇ ਅੰਦਰ ਰਹਿ ਕੇ ਆਪਣੇ ਸੁਝਾਅ ਦੇਣੇ ਚਾਹੀਦੇ ...
ਚੰਡੀਗੜ੍ਹ,ਕੇਂਦਰੀ ਸਟੀਲ ਮੰਰਤੀ ਚੌਧਰੀ ਬੀਰੇਂਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਵਿਧਾਨ ਦੇ ਅੰਦਰ ਰਹਿ ਕੇ ਆਪਣੇ ਸੁਝਾਅ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਵਿਧਾਨ ਸਭਾ ਵਿਚ ਪ੍ਰਸਤਾਵ ਪਾਸ ਕਰਕੇ 2004 ਵਿਚ ਗੁਆਂਢੀ ਰਾਜਾਂ ਨਾਲ ਨਹਿਰਾਂ ਦਾ ਪਾਣੀ ਵੰਡ ਦਾ ਸਮਝੌਤਾ ਤੋੜ ਦਿੱਤਾ ਸੀ।
ਸ੍ਰੀ ਸਿੰਘ ਅੱਜ ਰੋਹਤਕ ਦੇ ਦੀਨਬੰਧੂ ਸਰ ਛੋਟੂ ਰਾਮ ਸਮਾਰਕ ਸਾਂਪਲਾ ਵਿਚ ਪੱਤਰਕਾਰਾਂ ਨਾਲ ਗਲਤਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਅ ਵਿਚ ਜਸਟਿਸ ਏ.ਆਰ.ਦਵੇ ਦੀ ਪ੍ਰਧਾਨਗੀ ਵਾਲੀ ਪੰਜ ਜੱਜਾਂ ਦੀ ਬੈਚ ਨੇ ਮਾਮਲਿਆਂ 'ਤੇ ਸੁਣਵਾਈ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਟਰਮਿਨੇਸ਼ਨ ਆਫ ਅਗਰੀਮੇਂਟ ਐਕਟ, 2004 ਨੁੰ ਅਸੰਵਿਧਾਨਿਕ ਦਸਿਆ ਸੀ ਅਤੇ ਕਿਹਾ ਸੀ ਕਿ ਪੰਜਾਬ ਨੂੰ ਅਜਿਹੇ ਇਕ ਪਾਸੇ ਦਾ ਫੈਸਲਾ ਲੈ ਕੇ ਗੁਆਂਢੀ ਰਾਜਾਂ ਤੋਂ ਨਹਿਰਾਂ ਦੇ ਪਾਣੀ ਦੇ ਵੰਡਣ ਨੂੰ ਰੋਕਣ ਦਾ ਕੋਈ ਅਧਿਕਾਰ ਨਹੀਂ ਹੈ।
Captain Amarinder Singh
ਉਨ੍ਹਾਂ ਕਿਹਾ ਕਿ ਪੰਜਾਬ ਨੇ ਉਸ ਦੌਰਾਨ ਸੰਵਿਧਾਨਿਕ ਮਾਨਤਾਵਾਂ ਨੂੰ ਤਾਕ 'ਤੇ ਰੱਖ ਕੇ ਕਾਨੂੰਨ ਬਣਾਇਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਜਿਹੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਹੈ, ਜਿਸ ਨਾਲ ਕਿਸ ਸੰਵਿਧਾਨ ਦੀ ਸੰਵੇਦਨਸ਼ਿਲਤਾ 'ਤੇ ਗੱਲ ਆਉਂਦੀ ਹੋਵੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਹਰਿਆਣਾ ਦੇ ਹੱਕ ਵਿਚ ਫੈਸਲਾ ਦੇ ਚੁੱਕੀ ਹੈ, ਜਿਸ ਦ ਤਹਿਤ ਹਰਿਆਣਾ ਦਾ ਰਵੀ-ਵਿਆਸ ਨਦੀ ਦੇ 3.55 ਮਿਲਿਅਨ ਏਕੜ ਫੁੱਟ ਪਾਣੀ 'ਤੇ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਲਾਗੂਕਰਨ ਲਈ ਹਰਿਆਣਾ ਸਰਕਾਰ ਨੇ ਰਿਟ ਦਾਇਰ ਕੀਤੀ ਹੋਈ ਹੈ।
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਦੇ ਅਧਿਕਾਰ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖੇ ਗਏ ਪੱਤਰ ਬਾਰੇ ਚੌਧਰੀ ਬੀਰੇਂਦਰ ਸਿੰਘ ਨੇ ਕਿਹਾ ਕਿ ਸ਼ਾਹ ਕਮਿਸ਼ਨ ਨੇ ਚੰਡੀਗੜ੍ਹ ਨੂੰ ਹਰਿਆਣਾ ਨੂੰ ਦੇ ਦਿੱਤਾ ਸੀ, ਲੇਕਿਨ ਬਾਅਦ ਵਿਚ ਵਿਕਾਸ ਦੇ ਚਲਦੇ ਸਥਿਤ ਇਹ ਸੀ ਕਿ ਚੰਡੀਗੜ੍ਹ ਨਾ ਤਾਂ ਪੰਜਾਬ ਦਾ ਹੈ ਅਤੇ ਨਾ ਹੀ ਹਰਿਆਣਾ ਦਾ।
ਇਸ ਤੋਂ ਬਾਅਦ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦ ਹਰਿਆਣਾ ਦਾ ਗਠਨ ਹੋਇਆ ਤਾਂ ਸੱਭ ਤੋਂ ਪਹਿਲਾਂ ਚੰਡੀਗੜ੍ਹ ਹਰਿਆਣਾ ਦੀ ਰਾਜਧਾਨੀ ਬਣਿਆ। ਜਬਰ ਜਿਨਾਹ ਦੀ ਘਟਨਾਵਾਂ ਦੇ ਸਬੰਧ ਵਿਚ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਬਲਤਕਾਰੀਆਂ ਨੂੰ ਸਜਾ ਦੇਣ ਲਈ ਸਖਤ ਕਾਨੂੰਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਕਿਰੀਮਿਲਨ ਲਾਅ ਬਿਲ 2018 ਦੇ ਤਹਿਤ 12 ਸਾਲ ਤਕ ਦੀ ਬੱਚੀ ਨਾਲ ਜਬਰ ਜਿਨਾਹ ਕਰਨ 'ਤੇ ਫਾਂਸੀ ਦੀ ਸਜਾ ਦਾ ਪ੍ਰਵਧਾਨ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ।
ਕਾਂਗਸ ਦੀ ਜਨ ਕ੍ਰਾਂਤੀ ਤੇ ਸਾਈਕਲ ਯਾਤਰਾ ਬਾਰੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਚੌਧਰੀ ਬੀਰੇਂਦਰ ਸਿੰਘ ਨੇ ਕਿਹਾ ਕਿ ਉਹ ਲੰਬੇ ਸਮੇਂ ਤਕ ਕਾਂਗਰਸ ਵਿਚ ਰਹੇ ਹਨ ਅਤੇ ਕਾਂਗਰਸ ਦੀ ਅੰਦਰੂਨੀ ਸਿਆਸਤ ਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਹਨ। ਇਸ ਸਬੰਧ ਵਿਚ ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਕਾਂਗਰਸ ਵਰਕਿੰਗ ਕਮੇਟੀ ਦੇ ਗਠਨ ਨਾਲ ਇਹ ਆਸਾਨੀ ਨਾਲ ਅੰਦਾਜਾ ਲਗਾਇਆ ਜਾ ਸਕਦਾ ਹੈ
ਕਿ ਹੁੱਡਾ ਤੇ ਤੰਵਰ ਵਿਚੋਂ ਕਿਸੇ ਦੀ ਕੀ ਸਥਿਤੀ ਹੈ। ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸੰਸਦ ਵਿਚ ਰਾਹੁਲ ਗਾਂਧੀ ਨੇ ਜੋ ਕੁਝ ਕੀਤਾ ਉਸ ਨਾਲ ਉਨ੍ਹਾਂ ਦਾ Àਬਤਾਵਲਾਪਲ ਝਲਕਤਾ ਹੈ। ਉਨ੍ਹਾਂ ਹਿਕਾ ਕਿ ਕਾਂਗਰਸ ਦੇ ਮੁੱਖੀ ਦੇ ਆਚਰਣ ਤੇ ਸ਼ੈਲੀ ਵਿਚ ਗੰਭੀਰਤਾ ਤੇ ਸ਼ਾਲੀਨਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲਗਦਾ ਹੈ
ਕਿ ਰਾਹੁਲ ਗਾਂਧੀ ਸ਼ਾਲਿਨਤਾ ਦੀ ਸੀਮਾਵਾਂ ਲੰਘ ਗਏ ਹਨ। ਉਨ੍ਹਾਂ ਕਿਹਾ ਕਿ ਸ਼ਾਇਕ ਰਾਹੁਲ ਗਾਂਧੀ ਆਪਣੇ ਭਾਸ਼ਣ ਨੁੰ ਚੰਗਾ ਸਮਝ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸ਼ਾਬਾਸੀ ਦੇ ਮੰਤਵ ਨਾਲ ਗਏ ਸਨ। ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਸਮਾਂ ਸੀ, ਜਿਸ ਦੀ ਵਿਆਖਿਆ ਕਿਸ ਵੀ ਨਜਰ ਤੋਂ ਕੀਤੀ ਜਾ ਸਕਦੀ ਹੈ।