ਸੀਸੀਟੀਵੀ ‘ਚ ਕੈਦ ਹੋਈ ਸਾਰੀ ਘਟਨਾ
ਬਠਿੰਡਾ (ਵਿਕਰਮ ਕੁਮਾਰ) ਬਠਿੰਡਾ ਵਿਖੇ ਇੱਕ ਨਿਜੀ ਹੋਟਲ 'ਚ ਇੱਕ ਚੋਰ ਨੇ ਫਿਲਮੀ ਅੰਦਾਜ਼ ‘ਚ ਚੋਰੀ ਕਰਕੇ ਸਭ ਦੇ ਹੋਸ਼ ਉੱਡਾ ਦਿੱਤੇ। ਦਰਅਸਲ ਇੱਕ ਵਿਅਕਤੀ ਨੇ ਹੋਟਲ 'ਚ ਅੱਠ ਕਮਰੇ ਬੁੱਕ ਕੀਤੇ ਤੇ ਦੇਰ ਰਾਤ ਬੁੱਕ ਕੀਤੇ ਸਾਰੇ ਕਮਰਿਆਂ ਚੋਂ ਐਲਸੀਡੀ ਲੈ ਕੇ ਫਰਾਰ ਹੋ ਗਿਆ।
Movie-style thief commits robbery, steals LCDs from 8 hotel rooms
ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਨੂੰ ਅੰਜਾਮ ਦੇਣ ਮਗਰੋਂ ਵਿਅਕਤੀ ਨੇ ਕਮਰੇ ਵਿੱਚ ਲੱਗੇ ਪਰਦੇ ਉਤਾਰ ਕੇ ਉਸਦੀ ਰੱਸੀ ਬਣਾ ਕੇ ਉਪਰੋਂ ਹੇਠਾਂ ਆ ਗਿਆ ਤੇ ਫਰਾਰ ਹੋ ਗਿਆ।
Movie-style thief commits robbery, steals LCDs from 8 hotel rooms
ਜਾਣਕਾਰੀ ਦਿੰਦਿਆਂ ਹੋਟਲ ਦੇ ਮੈਨੇਜਰ ਨੇ ਕਿਹਾ ਕਿ ਵਿਅਕਤੀ ਨੇ ਸਾਨੂੰ ਇਹ ਕਿਹਾ ਰਿਹਾ ਸੀ ਕਿ ਬੁੱਕ ਕੀਤੇ ਕਮਰਿਆਂ ਦੇ ਬਾਕੀ ਦੇ ਗੈਸਟ ਸਵੇਰੇ ਆਉਣਗੇ, ਜਿਸ ਮਗਰੋਂ ਅਸੀਂ ਉਸ ਵਿਅਕਤੀ ਨੂੰ 8 ਕਮਰਿਆਂ ਦੀਆਂ ਚਾਬੀਆਂ ਦੇ ਦਿੱਤੀਆਂ।
Movie-style thief commits robbery, steals LCDs from 8 hotel rooms
ਬਠਿੰਡੇ ਸ਼ਹਿਰ 'ਚ ਵਾਪਰੀ ਇਸ ਘਟਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਖੌਫ਼ ਨਹੀਂ ਹੈ। ਫਿਲਹਾਲ ਹੋਟਲ ਮੈਨੇਜਰ ਨੇ ਇਸ ਚੋਰ ਨੂੰ ਜਲਦ ਫੜਨ ਦੀ ਮੰਗ ਕੀਤੀ ਹੈ ਤਾਂ ਜੋ ਕਿਤੇ ਹੋਰ ਹੋਟਲ ਦਾ ਨੁਕਸਾਨ ਨਾ ਹੋਵੇ।
Movie-style thief commits robbery, steals LCDs from 8 hotel rooms