ਸ਼ੂਟਰ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਦਾ ਹੋਇਆ ਅੰਤਮ ਸਸਕਾਰ  
Published : Jul 22, 2022, 8:57 am IST
Updated : Jul 22, 2022, 8:57 am IST
SHARE ARTICLE
 Shooter Manpreet Mannu and Jagroop Rupa were cremated
Shooter Manpreet Mannu and Jagroop Rupa were cremated

ਦੋਹਾਂ ਦਾ ਸਸਕਾਰ ਕਰੀਬ 3 ਵਜੇ ਉਹਨਾਂ ਦੇ ਜੱਦੀ ਪਿੰਡ ਵਿਚ ਕੀਤਾ ਗਿਆ

 

ਮਾਨਸਾ - ਸਿੱਧੂ ਮੂਸੇਵਾਲਾ ਦੇ ਕਾਤਲ ਦੋ ਸ਼ੂਟਰਾਂ ਜਗਰੂਪ ਰੂਰਾ ਤੇ ਮਨਪ੍ਰੀਤ ਮੰਨੂ ਦਾ ਬੀਤੀ ਦੇਰ ਰਾਤ ਸਸਕਾਰ ਕਰ ਦਿੱਤਾ ਗਿਆ ਹੈ। ਜਗਰੂਪ ਰੂਪਾ ਦਾ ਸਸਕਾਰ ਕਰੀਬ ਢਾਈ ਵਜੇ ਕੀਤਾ ਗਿਆ ਤੇ ਇਸ ਦੇ ਨਾਲ ਹੀ ਮਨਪ੍ਰੀਤ ਮੰਨੂ ਦਾ ਸਸਕਾਰ 3 ਵਜੇ ਉਸ ਦੇ ਜੱਦੀ ਪਿੰਡਾ ਜੌੜਾ ਵਿਚ ਕੀਤਾ ਗਿਆ। ਮਨਪ੍ਰੀਤ ਮੰਨੂ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਉਸ ਦੀ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਦਾ ਉਸ ਦੇ ਪਿੰਡ ਕੁੱਸਾ ਵਿਚ ਸਸਕਾਰ ਕਰ ਦਿੱਤਾ ਗਿਆ। 

file photo 

ਮਨਪ੍ਰੀਤ ਮੰਨੂ ਦੀ ਮਾਂ ਨੇ ਵੀ ਬੀਤੇ ਦਿਨ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਜੇਲ੍ਹ ਵਿਚ ਬੰਦ ਉਹਨਾਂ ਦੇ 2 ਪੁੱਤਰਾਂ ਨੂੰ ਮਨਪ੍ਰੀਤ ਕੁੱਸਾ ਦੇ ਸਸਕਾਰ ‘ਤੇ ਲਿਆਂਦਾ ਜਾਵੇ ਤਾਂ ਕਿ ਉਹ ਆਪਣੇ ਭਰਾ ਦਾ ਆਖਰੀ ਵਾਰ ਮੂੰਹ ਦੇਖ ਸਕਣ। ਇਸ ਦੇ ਨਾਲ ਹੀ ਮਨੂੰ ਦੀ ਮਾਂ ਨੇ ਕਿਹਾ ਕਿ ਸਾਡਾ ਸਿੱਧੂ ਮੂਸੇਵਾਲ ਨਾਲ ਕੋਈ ਰੌਲਾ ਨਹੀਂ ਸੀ, ਜਦੋਂ ਵੀ ਕੋਈ ਕਤਲ ਹੁੰਦਾ ਤਾਂ ਸਿਰਫ਼ ਮਨਪ੍ਰੀਤ ਨੂੰ ਮੋਹਰੀ ਬਣਾਇਆ ਜਾਂਦਾ ਸੀ। ਮਨਪ੍ਰੀਤ ਦੀ ਮਾਂ ਨੇ ਕਿਹਾ ਜੇਕਰ ਕੋਈ ਕੁੱਤਾ ਵੀ ਮਰਦਾ ਸੀ ਤਾਂ ਮਨਪ੍ਰੀਤ ‘ਤੇ ਪੁਲਿਸ ਪਰਚਾ ਪਾ ਦਿੰਦੀ ਸੀ।

ਮੰਨੂ ਦੀ ਮਾਂ ਨੇ ਦੱਸਿਆ ਕਿ ਉਹ ਲੱਕੜੀ ਦਾ ਮਿਸਤਰੀ ਸੀ ਤੇ ਆਪਣੇ 2 ਭਰਾਵਾਂ ਨਾਲ ਪਿੰਡ ਵਿਚ ਕਾਰਪੇਂਟਰ ਦੀ ਦੁਕਾਨ ਚਲਾਉਂਦਾ ਸੀ। ਉਹਨਾਂ ਨੇ ਦੱਸਿਆ ਕਿ ਪਿੰਡ ਰੰਗੀਆਂ ਦੇ ਇੱਕ ਵਿਅਕਤੀ ਨੇ ਮਨੂੰ ’ਤੇ ਹਮਲਾ ਕਰਨ ਦੇ ਇਰਾਦੇ ਨਾਲ ਉਸ ਦੇ ਘਰ ਆਇਆ ਤਾਂ ਬਚਾਅ ਲਈ ਜਦੋਂ ਮਨਪ੍ਰੀਤ ਮਨੂੰ ਨੇ ਉਸ ਵਿਅਕਤੀ ’ਤੇ ਵਾਰ ਕੀਤਾ ਤਾਂ ਉਸ ਦੀ ਮੌਤ ਹੋ ਗਈ। ਵਿਅਕਤੀ ਦੀ ਮੌਤ ਤੋਂ ਬਾਅਦ ਕਤਲ ਕਰਨ ਦੇ ਮੁਕੱਦਮੇ ਵਿਚ ਨਾਮਜ਼ਦ ਹੋਣ ਤੋਂ ਬਾਅਦ ਗੈਂਗਸਟਰ ਮਨੂੰ ਜੇਲ੍ਹ ਚਲਾ ਗਿਆ। ਜੇਲ੍ਹ ਜਾਣ ਤੋਂ ਬਾਅਦ ਮਨਪ੍ਰੀਤ ਮਨੂੰ ਲਗਾਤਾਰ ਇਸ ਦੁਨੀਆਂ ਵੱਲ ਵਧਦਾ ਰਿਹਾ ਤੇ ਜੇਲ੍ਹ ਤੋਂ ਛੁੱਟੀ ਆਉਣ ਉਪਰੰਤ ਮਨੂੰ ਨੇ ਆਪਣੇ ਛੋਟੇ ਭਾਈ ਗੁਰਦੀਪ ਗੋਰਾ ਨਾਲ ਰਲ ਕੇ ਇੱਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ।

Manpreet Mannu Mother Manpreet Mannu Mother

ਕਤਲ ਤੋਂ ਬਾਅਦ ਮਨਪ੍ਰੀਤ ਮਨੂੰ ਆਪਣੇ ਭਰਾ ਨਾਲ ਮੁੜ ਜੇਲ੍ਹ ਚਲਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਚੋਂ ਹੀ ਇਨ੍ਹਾਂ ਦੋਨੋਂ ਭਰਾਵਾ ਦੇ ਰਿਲੇਸ਼ਨ ਅਜਿਹੇ ਗਰੁੱਪ ਨਾਲ ਨਾਲ ਬਣੇ, ਪਰ ਹਰ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਇਸ ਪਿੰਡ ਦੇ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਆਪਣੇ ਪਿੰਡ ਦਾ ਸਾਨਾਮੱਤੀ ਇਤਿਹਾਸ ਭੁਲਾ ਕੇ ਅਪਰਾਧ ਦੀ ਦੁਨੀਆਂ ਵਿਚ ਸ਼ਮਲ ਹੋ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਾੜੇ ਵਿਅਕਤੀਆਂ ਦੀ ਸੰਗਤ ਕਾਰਨ ਮਨਪ੍ਰੀਤ ਮਨੂੰ ਇਸ ਸੰਸਾਰ ਤੋਂ ਚਲਾ ਗਿਆ ਜਿਸ ਦਾ ਸਾਨੂੰ ਦੁੱਖ ਤੇ ਅਫਸੋਸ ਹੈ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement