
22 ਅਗਸਤ ਤੱਕ ਕਰ ਸਕਦੇ ਹੋ ਅਪਲਾਈ, ਸੈਕਟਰ-42 'ਚ ਜਮ੍ਹਾ ਕਰਵਾਓ ਅਰਜ਼ੀ
ਚੰਡੀਗੜ੍ਹ - ਖੇਡ ਖੇਤਰ ਵਿਚ ਆਪਣਾ ਕਰੀਅਰ ਬਣਾਉਣ ਦੇ ਚਾਹਵਾਨ ਨੌਜਵਾਨ ਖਿਡਾਰੀਆਂ ਲਈ ਖੁਸ਼ਖਬਰੀ ਹੈ। ਚੰਡੀਗੜ੍ਹ ਸਪੋਰਟਸ ਕੌਂਸਲ ਨੇ ਜੂਨੀਅਰ ਕੋਚ ਦੀ ਭਰਤੀ ਸ਼ੁਰੂ ਕਰ ਦਿੱਤੀ ਹੈ। ਕੁੱਲ 8 ਅਸਾਮੀਆਂ ਕੱਢੀਆਂ ਗਈਆਂ ਹਨ। ਫਿਲਹਾਲ ਇਨ੍ਹਾਂ ਅਸਾਮੀਆਂ 'ਤੇ ਠੇਕੇ ਦੇ ਆਧਾਰ 'ਤੇ ਭਰਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਨ੍ਹਾਂ ਅਸਾਮੀਆਂ ਲਈ ਉਮਰ ਹੱਦ 21 ਤੋਂ 37 ਸਾਲ ਰੱਖੀ ਗਈ ਹੈ।
ਬੈਡਮਿੰਟਨ ਜੂਨੀਅਰ ਕੋਚ ਦੀਆਂ 2 ਅਸਾਮੀਆਂ, ਕ੍ਰਿਕੇਟ ਕੋਚ ਦੀ 1, ਕਬੱਡੀ ਕੋਚ ਦੀ 1 ਪੋਸਟ, ਤੈਰਾਕੀ ਕੋਚ ਦੀਆਂ 2 ਅਸਾਮੀਆਂ, ਸਾਫਟਬਾਲ ਦੀ 1 ਪੋਸਟ ਅਤੇ ਵਾਲੀਬਾਲ ਦੀ 1 ਪੋਸਟ 'ਤੇ ਭਰਤੀ ਕੀਤੀ ਜਾਵੇਗੀ। ਭਰਤੀ ਲਈ ਅਪਲਾਈ ਕਰਨ ਵਾਲੇ ਨੌਜਵਾਨਾਂ ਲਈ ਗ੍ਰੈਜੂਏਟ ਹੋਣਾ ਲਾਜ਼ਮੀ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਤੋਂ ਕੋਚਿੰਗ ਵਿਚ ਡਿਪਲੋਮਾ ਹੋਣਾ ਚਾਹੀਦਾ ਹੈ।
ਦੂਜੇ ਪਾਸੇ, ਤਕਨੀਕੀ ਚੋਣ ਪ੍ਰਕਿਰਿਆ ਲਈ ਵਧੇਰੇ ਜਾਣਕਾਰੀ www.sportsdeptt.chd.gov.in ਅਤੇ http://chdpr.gov.in ਦੀ ਵੈੱਬਸਾਈਟ 'ਤੇ ਲੌਗਇਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਨ੍ਹਾਂ ਅਸਾਮੀਆਂ ਲਈ 22 ਅਗਸਤ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਭਰਤੀ ਲਈ ਅਰਜ਼ੀਆਂ ਸਕੱਤਰ ਚੰਡੀਗੜ੍ਹ ਸਪੋਰਟਸ ਕੌਂਸਲ ਸਪੋਰਟਸ ਕੰਪਲੈਕਸ ਸੈਕਟਰ-42 ਚੰਡੀਗੜ੍ਹ ਵਿਖੇ ਜਮ੍ਹਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਅਸਾਮੀਆਂ ਲਈ ਦੇਸ਼ ਭਰ ਦੇ ਕੋਚ ਅਪਲਾਈ ਕਰ ਸਕਦੇ ਹਨ।