
Jalandhar News: ਮੁਲਜ਼ਮ ਕੋਲੋ 3100 ਅਮਰੀਕੀ ਡਾਲਰ ਵੀ ਹੋਏ ਬਰਾਮਦ
A person arrested with 2.93 crore rupees in Jalandhar: ਜਲੰਧਰ ਵਿਚ ਸਿਟੀ ਪੁਲਿਸ ਨੇ ਐਤਵਾਰ ਦੇਰ ਰਾਤ ਨੂੰ ਇਕ ਰੁਟੀਨ ਨਾਕਾਬੰਦੀ ਦੌਰਾਨ ਲਗਭਗ 3 ਕਰੋੜ ਰੁਪਏ ਅਤੇ 31 ਅਮਰੀਕੀ ਡਾਲਰ ਬਰਾਮਦ ਕੀਤੇ ਹਨ। ਸੰਯੁਕਤ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ- ਥਾਣਾ ਨਵੀ ਬਾਰਾਦਰੀ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਵੱਡੀ ਮਾਤਰਾ ਵਿਚ ਨਕਦੀ ਲੈ ਕੇ ਆ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਚੈਕਿੰਗ ਲਈ ਟੀ-ਪੁਆਇੰਟ ਬਸ਼ੀਰਪੁਰਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਨੂੰ ਕਾਲੇ ਰੰਗ ਦੀ ਕ੍ਰੇਟਾ ਕਾਰ ਦੇ ਆਉਣ ਦੀ ਸੂਚਨਾ ਸੀ।
ਇਹ ਵੀ ਪੜ੍ਹੋ: Supreme Court: ਸੁਪਰੀਮ ਕੋਰਟ ਤੋਂ ਯੋਗੀ ਸਰਕਾਰ ਨੂੰ ਵੱਡਾ ਝਟਕਾ, ਕਾਂਵੜ ਰੂਟ 'ਤੇ ਨੇਮ ਪਲੇਟ ਲਗਾਉਣ ਦੇ ਫੈਸਲੇ 'ਤੇ ਲਗਾਈ ਰੋਕ
ਇਸ ਦੌਰਾਨ ਉਕਤ ਵਾਹਨ ਸਾਹਮਣੇ ਤੋਂ ਆਉਂਦਾ ਦੇਖਿਆ ਗਿਆ। ਗੱਡੀ ਨੂੰ ਰੋਕ ਕੇ ਚੈਕਿੰਗ ਸ਼ੁਰੂ ਕਰ ਦਿੱਤੀ ਗਈ। ਮੌਕੇ 'ਤੇ ਮੁਲਜ਼ਮ ਨੇ ਆਪਣਾ ਨਾਮ ਪੁਨੀਤ ਸੂਦ ਉਰਫ ਗਾਂਧੀ ਵਾਸੀ ਹੁਸ਼ਿਆਰਪੁਰ ਦੱਸਿਆ। ਕੁੱਲ 2,93,05,800 ਭਾਰਤੀ ਰੁਪਏ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਮੁਲਜ਼ਮ ਕੋਲ ਕਰੀਬ 3100 ਅਮਰੀਕੀ ਡਾਲਰ ਵੀ ਸਨ। ਪੁਲਿਸ ਨੇ ਮਾਮਲੇ ਵਿਚ ਨਸ਼ਾ ਤਸਕਰੀ, ਸ਼ਰਾਬ ਤਸਕਰੀ, ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਸ਼ਾਮਲ ਕੀਤੀਆਂ ਹਨ। ਅਜਿਹੇ 'ਚ ਪੁਲਿਸ ਇਹ ਮੰਨ ਰਹੀ ਹੈ ਕਿ ਉਕਤ ਪੈਸਾ ਨਸ਼ਾ ਤਸਕਰੀ ਅਤੇ ਨੰਬਰ 2 ਦੀ ਕਮਾਈ ਹੈ।
ਇਹ ਵੀ ਪੜ੍ਹੋ: Amritpal Singh News: ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ, ਰੱਦ ਹੋ ਸਕਦੀ ਹੈ MP ਮੈਂਬਰਸ਼ਿਪ!
ਜੇਸੀਪੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਉਕਤ ਮੁਲਜ਼ਮ ਇਹ ਸਾਰੀ ਨਕਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਲੈ ਕੇ ਆਇਆ ਸੀ। ਉਥੋਂ ਉਕਤ ਨਕਦੀ ਇਕ ਬੱਸ ਰਾਹੀਂ ਉਥੇ ਪਹੁੰਚਾਈ ਗਈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਨਕਦੀ ਦਿੱਲੀ ਦੀ ਇਕ ਬੱਸ ਵਿਚ ਆਈ ਸੀ। ਇਹ ਨਕਦੀ ਕਿੱਥੇ ਜਾਣੀ ਸੀ, ਇਸ ਦੀ ਜਾਂਚ ਜਾਰੀ ਹੈ।