
ਬਿਜਲੀ ਦੇ ਖੰਭੇ ਡਿੱਗਣ ਕਾਰਨ ਬਿਜਲੀ ਵੀ ਠੱਪ ਹੋ ਗਈ ਹੈ
Hoshiarpur News : ਹੁਸ਼ਿਆਰਪੁਰ ਦੇ ਟਾਂਡਾ 'ਚ ਤੇਜ਼ ਹਨ੍ਹੇਰੀ ਨਾਲ ਹੋਈ ਬਰਸਾਤ ਦੌਰਾਨ ਟਾਂਡਾ ਦੇ ਪਿੰਡ ਜਾਜਾ, ਰਸੂਲਪੁਰ ਅਤੇ ਦਟਿਆਲਾ ਵਿੱਚ ਦਰੱਖਤਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ, ਜਿਸ ਕਾਰਨ ਜਾਜਾ ਰੋਡ ’ਤੇ ਦਰੱਖਤ ਟੁੱਟਣ ਕਾਰਨ ਕਾਫੀ ਦੇਰ ਤੱਕ ਆਵਾਜਾਈ ਰਹੀ ਠੱਪ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਨੇ ਦੱਸਿਆ ਕਿ ਤੂਫਾਨ ਕਾਰਨ ਫਸਲਾਂ ਦੇ ਨੁਕਸਾਨ ਦੇ ਨਾਲ-ਨਾਲ ਟਾਂਡਾ ਢੋਲਵਾ ਰੋਡ 'ਤੇ ਦਰੱਖਤ ਵੀ ਡਿੱਗ ਗਏ ਹਨ।
ਬਿਜਲੀ ਦੇ ਖੰਭੇ ਡਿੱਗਣ ਕਾਰਨ ਬਿਜਲੀ ਵੀ ਠੱਪ ਹੋ ਗਈ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਬਿਜਲੀ ਦੇ ਖੰਭਿਆਂ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਘਰਾਂ ਤੱਕ ਬਿਜਲੀ ਪਹੁੰਚ ਸਕੇ।