
Faridkot News : ਮੋਟਰਸਾਈਕਲ ਸਵਾਰਾਂ ਨੇ ਕਾਰ 'ਚ ਬੈਠੇ ਨੌਜਵਾਨ ’ਤੇ ਚਲਾਈਆਂ ਗੋਲੀਆਂ
Faridkot News in Punjabi : ਹੁਣੇ ਹੁਣੇ ਵੱਡੀ ਵਾਰਦਾਤ ਦੀ ਖਬਰ ਆਈ ਹੈ। ਮੁਹਾਲੀ ਤੋਂ ਰਿਸ਼ਤੇਦਾਰੀ ਵਿੱਚ ਫਰੀਦਕੋਟ ਆਏ ਵਿਅਕਤੀ ਦਾ ਗੋਲੀਆਂ ਮਾਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਿਸ਼ਤੇਦਾਰੀ ਵਿੱਚ ਕਿਸੇ ਸਮਾਗਮ `ਤੇ ਕੋਟਕਪੂਰਾ ਦੇ ਨੇੜੇਲੇ ਪਿੰਡ ਬ੍ਰਾਹਮਣਵਾਲਾ ਵਿਖੇ ਆਏ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਅੱਜ ਸ਼ਾਮ 3.30 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ, ਮ੍ਰਿਤਕ ਦੀ ਪਛਾਣ ਯਾਦਵਿੰਦਰ ਸਿੰਘ ਵਜੋਂ ਹੋਈ ਹੈ।
ਘਟਨਾ ਸਮੇਂ ਉਹ ਆਪਣੀ ਗੱਡੀ ਵਿੱਚ ਬੈਠਾ ਸੀ ਕਿ ਮੋਟਰ ਸਾਈਕਲ `ਤੇ ਆਏ ਅਣਪਛਾਤਿਆਂ ਨੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਉਸਦੀ ਮੌਤ ਹੋ ਗਈ। ਮੌਕੇ `ਤੇ ਜ਼ਿਲ੍ਹੇ ਦੀ ਐਸਐਸਪੀ ਡਾ. ਪ੍ਰਗਿਆ ਜੈਨ ਪੂਰੀ ਟੀਮ ਨਾਲ ਪਹੁੰਚੇ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਫਰੀਦਕੋਟ ਲਿਆਂਦਾ ਜਾ ਰਿਹਾ ਹੈ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਜਾਂਚ ਜਾਰੀ ਹੈ।
(For more news apart from A young man who came to Faridkot from Mohali was shot dead News in Punjabi, stay tuned to Rozana Spokesman)