
Guess Who: ਬਾਲੀਵੁੱਡ ਅਦਾਕਾਰ ਅਹਾਨ ਪਾਂਡੇ ਨੇ ਫ਼ਿਲਮ "ਸਇਆਰਾ" ਵਿੱਚ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ
Guess who do you remember Ahaan Panday in his childhood pic: ਬਹੁਤ ਲੰਬੇ ਸਮੇਂ ਤੋਂ ਬਾਅਦ ਬਾਲੀਵੁੱਡ 'ਚ ਇੱਕ ਅਜਿਹੀ ਫ਼ਿਲਮ ਆਈ ਜਿਸ ਨੇ ਲੋਕਾਂ ਨੂੰ ਰਵਾ ਕੇ ਰੱਖ ਦਿੱਤਾ। ਇਸ ਫ਼ਿਲਮ ਦੀ ਖ਼ਾਸੀਅਤ ਇਹ ਸੀ ਕਿ ਇਸ ਫ਼ਿਲਮ ਦੇ ਵਿੱਚ ਉਹ ਕਲਾਕਾਰ ਸਨ ਜਿਨ੍ਹਾਂ ਤੋਂ ਲੋਕਾਂ ਨੂੰ ਕੁੱਝ ਖਾਸ ਉਮੀਦ ਨਹੀਂ ਸੀ ਪਰ ਫ਼ਿਰ ਵੀ ਉਹ ਲੋਕਾਂ ਦੇ ਦਿਲਾਂ 'ਚ ਘਰ ਕਰ ਗਏ। ਇਹ ਤਸਵੀਰ ਜੋ ਉਪਰ ਦਿਸ ਰਹੀ ਹੈ ਉਸ ਵਿੱਚ ਇੱਕ ਮੁੰਡਾ ਤੇ ਕੁੜੀ ਦੇਖੇ ਜਾ ਸਕਦੇ ਹਨ, ਜੋ ਕਿ ਰਿਸ਼ਤੇ 'ਚ ਭੈਣ ਭਰਾ ਲੱਗਦੇ ਹਨ। ਇਹ ਸਕੇ ਭੈਣ ਭਰਾ ਤਾਂ ਨਹੀਂ ਪਰ ਰਿਸ਼ਤੇ ਵਿਚ ਇਹ ਭੈਣ ਭਰਾ ਹਨ ਤੇ ਹੁਣ ਦੇ ਸਮੇਂ ਵਿੱਚ ਵੀ ਇਨ੍ਹਾਂ 'ਚ ਡੂੰਘਾ ਪਿਆਰ ਦੇਖਣ ਨੂੰ ਮਿਲਦਾ ਹੈ।
ਜਿਸ ਫ਼ਿਲਮ ਦੀ ਅਸੀਂ ਗੱਲ ਕਰ ਰਹੇ ਹਾਂ ਜਿਸ ਵਿੱਚ ਇਸ ਅਦਾਕਾਰ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਉਸ ਨੇ ਇਸ ਫ਼ਿਲਮ ਦੇ ਵਿੱਚ ਬਤੌਰ ਮੁੱਖ ਅਦਾਕਾਰ ਕੰਮ ਕੀਤਾ ਤੇ ਫ਼ਿਲਮ ਇੰਡਸਟਰੀ 'ਚ ਡੈਬਿਊ ਵੀ ਕੀਤਾ। ਕਹਿੰਦੇ ਨੇ ਜਿਵੇਂ ਕ੍ਰਿਕਟ 'ਚ ਡੈਬਿਊ ਕਰਨ ਵੇਲੇ ਪਹਿਲੀ ਗੇਂਦ ਬਹੁਤ ਮਹੱਤਵਪੂਰਨ ਹੁੰਦੀ ਹੈ, ਉਸੇ ਤਰ੍ਹਾਂ ਫ਼ਿਲਮੀ ਜਗਤ 'ਚ ਵੀ ਪਹਿਲੀ ਫ਼ਿਲਮ ਬਹੁਤ ਲਾਜ਼ਮੀ ਹੁੰਦੀ ਹੈ।
ਵਰੁਣ ਧਵਨ, ਆਲੀਆ ਭੱਟ, ਤੇ ਸਿਧਾਰਥ ਮਲਹੋਤਰਾ ਦੀ ਫ਼ਿਲਮ 'ਸਟੂਡੈਂਟ ਆਫ਼ ਦ ਈਅਰ' ਨੂੰ ਹੀ ਲੈ ਲਵੋ, ਡੈਬਿਊ 'ਚ ਧੱਕ ਪਾਉਣ ਤੋਂ ਬਾਅਦ ਅੱਜ ਉਨ੍ਹਾਂ ਦੀ ਗਿਣਤੀ ਵੱਡੇ ਕਲਾਕਾਰਾਂ 'ਚ ਹੁੰਦੀ ਹੈ। ਠੀਕ ਇਸੇ ਤਰ੍ਹਾਂ ਇਸ ਕਲਾਕਾਰ ਦਾ ਵੀ ਭਵਿੱਖ ਰੋਸ਼ਨ ਨਜ਼ਰ ਆ ਰਿਹਾ ਹੈ। ਹੈ ਤਾਂ ਇਹ ਅਦਾਕਾਰ ਵੀ "ਨੈਪੋ ਕਿਡ" ਪਰ ਆਪਣੇ ਹੁਨਰ ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ।
ਕੌਣ ਹੈ ਇਹ ਅਦਾਕਾਰ?
ਇਹ ਅਦਾਕਾਰ ਦਰਅਸਲ ਹੋਰ ਕੋਈ ਨਹੀਂ ਬਾਲੀਵੁੱਡ ਅਦਾਕਾਰ ਅਹਾਨ ਪਾਂਡੇ ਹੈ ਜਿਸ ਨੇ ਫ਼ਿਲਮ "ਸਇਆਰਾ" ਵਿੱਚ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਤੇ ਲੋਕਾਂ ਦੇ ਦਿਲਾਂ 'ਚ ਆਪਣੇ ਲਈ ਥਾਂ ਬਣਾਈ ਹੈ। ਕੀ ਅਹਾਨ ਨੂੰ ਪਛਾਣ ਲਿਆ ਸੀ?
(For more news apart from “ Guess who do you remember Ahaan Panday in his childhood pic, ” stay tuned to Rozana Spokesman.