ਆਪ ਨੂੰ ਝਟਕਾ, ਜੱਥੇਦਾਰ ਪੂਰਨ ਸਿੰਘ ਖਿਲਚੀਆਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ
Published : Aug 22, 2018, 12:51 pm IST
Updated : Aug 22, 2018, 12:51 pm IST
SHARE ARTICLE
Bikram Singh Majithia and other leaders when Jathedar Puran Singh was inducted into the Shiromani Akali Dal
Bikram Singh Majithia and other leaders when Jathedar Puran Singh was inducted into the Shiromani Akali Dal

ਆਮ ਆਦਮੀ ਪਾਰਟੀ ਦੀ ਸਚਾਈ ਸਾਹਮਣੇ ਆਉਣ ਨਾਲ ਖੇਰੂੰ ਖੇਰੂੰ ਹੋ ਚੁਕੀ ਹੈ ਉਨਾਂ ਦੀ ਅਸਲੀਅਤ ਸਾਹਮਣੇ ਆਉਣ ਤੇ ਪੰਥਕ ਸੋਚ ਰੱਖਣ

ਟਾਂਗਰਾ/ਜੰਡਿਆਲਾ ਗੁਰੂ : ਆਮ ਆਦਮੀ ਪਾਰਟੀ ਦੀ ਸਚਾਈ ਸਾਹਮਣੇ ਆਉਣ ਨਾਲ ਖੇਰੂੰ ਖੇਰੂੰ ਹੋ ਚੁਕੀ ਹੈ ਉਨਾਂ੍ਹ ਦੀ ਅਸਲੀਅਤ ਸਾਹਮਣੇ ਆਉਣ ਤੇ ਪੰਥਕ ਸੋਚ ਰੱਖਣ ਵਾਲੇ ਮੁੜ ਅਕਾਲੀ ਦੱਲ੍ਹ ਵਿਚ ਸ਼ਾਮਲ ਹੋ ਰਹੇ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਪੂਰਨ ਸਿੰਘ ਖਿਲਚੀਆਂ ਨੂੰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਛੱਡਕੇ ਸ੍ਰੋਮਣੀ ਅਕਾਲੀ ਦੱਲ੍ਹ ਵਿਚ ਸ਼ਾਮਲ ਕਰਨ ਮੌਕੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਾਜਿਸ਼ ਤਹਿਤ ਸ੍ਰੋਮਣੀ ਅਕਾਲੀ ਦਲ

ਅਤੇ ਸਿਖ ਪੰਥ ਨੂੰ ਕਮਜੋਰ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ। ਜਿਹੜੇ ਲੋਕ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਦੇ ਨਾਹਰੇ ਲਾਉਂਦੇ ਸਨ ਅੱਜ ਸਭ ਕੁਝ ਜਗ ਜਾਹਰ ਕਰ ਰਹੇ ਹਨ। ਇਹ ਲੋਕ ਜਦੋਂ ਸਭ ਕੁਝ ਵੇਖਦੇ ਰਹੇ ਜਾਨਣ ਦੇ ਬਾਵਜੂਦ ਟਿਕਟਾਂ ਲੈਣ ਦੇ ਲਾਲਚ ਵਸ ਚੁਪ ਰਹੇਂ ਟਿਕਟਾਂ ਵੰਡਣ ਵੇਲੇ ਸਭ ਤੋਂ ਵੱਧ ਭ੍ਰਿਸ਼ਟਾਚਾਰ ਸੌਦੇ ਬਾਜੀਆਂ ਹੋਈਆਂ।ਨੈਤਿਕਤਾ ਦਾ ਪਾਠ ਪੜਾਉਣ ਵਾਲੇ ਉਸ ਵਕਤ ਕਿਉਂ ਚੁਪ ਰਹੇ ਜਦੋਂ ਇਜਤਾਂ ਨਾਲ ਖਿਲਵਾੜ ਕਰਨ ਤੇ ਕੋਈ ਬੋਲਦਾ ਸੀ ਤਾਂ ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਚੁਪ ਰਹਿਣ ਲਈ ਕਹਿੰਦੇ ਸਨ।

ਬਲਵੰਤ ਸਿੰਘ ਰਾਜੋਆਣਾ ਵੱਲੋਂ ਦਿਤਾ ਗਿਆ ਕੁਝ ਸਮਾਂ ਪਹਿਲਾਂ ਬਿਆਨ ਪੰਥ ਦੇ ਵਿਹੜੇ ਵਿਚ ਸ਼ਾਜਿਸ਼ ਅੱਜ ਸਾਹਮਣੇ ਆ ਚੁਕੀ ਹੈ। ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਦੇ ਮਾਮਲੇ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਪੱਖਪਾਤੀ ਦੱਸਦਿਆਂ ਕਿਹਾ ਕਿ ਉਹ ਸੁਖਪਾਲ ਸਿੰਘ ਖਹਿਰਾ ਦੇ ਰਿਸ਼ਤੇਦਾਰ ਹਨ।ਸਿਆਸੀ ਵਿਰੋਧੀਆਂ ਦੇ ਇਸ਼ਾਰਿਆਂ ਤੇ ਚਲਦਿਆਂ ਗੁਆਹਾਂ ਦੇ ਆਪ ਬਿਆਨ ਲਿਖ ਕੇ ਦਸਖਤ ਕਰਵਾਏ ਗਏ।ਅਸੀਂ ਇਸ ਤਰਾਂ ਦੇ ਕਮਿਸ਼ਨ ਦੀਆਂ ਰਿਪੋਰਟਾਂ ਤੇ ਵਿਸ਼ਵਾਸ਼ ਨਹੀਂ ਰੱਖਦੇ।ਕਾਂਗਰਸ ਪਾਰਟੀ ਦੇ ਵਿਧਾਇਕ ਦੀ ਧਮਕੀਆਂ ਭਰੀ ਵੀਡੀÀ ਤੇ ਬੋਲਦਿਆਂ ਕਿਹਾ ਮਨ ਮਰਜੀ ਦੇ ਪੁਲੀਸ ਅਫਸਰ ਲਗਾ ਵੇਖ ਲੈਣ ਸ੍ਰੋਮਣੀ ਅਕਾਲੀ

ਦੱਲ੍ਹ ਡਟ ਕੇ ਇੰਨਾਂ ਦਾ ਜੁਲਮ ਦਾ ਟਾਕਰਾ ਕਰੇਗਾ।ਕਿਧਰੇ ਵੀ ਇਸ ਤਰਾਂ ਦੀ ਧੱਕੇਸ਼ਾਹੀ ਦਾ ਯਤਨ ਕੀਤਾ ਤਾਂ ਇੰਨਾਂ ਬਣੀਆਂ ਵੀਡੀਉ ਦੇ ਅਧਾਰ ਤੇ ਹਾਈ ਕੋਰਟ ਵਿਚ ਕੇਸ ਦਾਇਰ ਕਰਾਂਗੇ।ਜਥੇਦਾਰ ਪੂਰਨ ਸਿੰਘ ਖਿਲਚੀਆਂ,ਗੁਰਮੀਤ ਸਿੰਘ ਬਾਬਾ ਬਕਾਲਾ ਅਤੇ ਹੋਰ ਸਾਥੀਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਪ੍ਰਮੁਖ ਆਗੂ ਹਲਕਾ ਇੰਨਚਾਰਜ ਸਾਬਕਾ ਵਿਧਾਇਕ ਮਲਕੀਤ ਸਿੰਘ ਏ ਆਰ,ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਪਾਰਲੀਮੈਂਟ,

ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ,ਸਿਆਸੀ ਸਕੱਤਰ ਤਲਬੀਰ ਸਿੰਘ ਗਿਲ, ਮੀਡੀਆ ਇੰਨਚਾਰਜ ਪ੍ਰੋ ਸਰਚਾਂਦ ਸਿੰਘ, ਸੰਦੀਪ ਸਿੰਘ ਏ ਆਰ, ਨਿਰਮਲ ਸਿੰਘ ਬਿਲੂ ਪ੍ਰਧਾਨ ਸਰਕਲ ਖਿਲਚੀਆਂ, ਮਨਜੀਤ ਸਿੰਘ ਤਰਸਿਕਾ, ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਸੁਖਰਾਜ ਸਿੰਘ ਮੁਛੱਲ, ਗਗਨਦੀਪ ਸਿੰਘ ਜੱਜ, ਕੁਲਵਿੰਦਰ ਸਿੰਘ ਬਾਣੀਆਂ, ਅਜੀਤ ਸਿੰਘ ਧਿਆਨਪੁਰ, ਅਜਮਿੰਦਰ ਸਿੰਘ ਸਾਹਬਾ, ਜਸਵਿੰਦਰ ਸਿੰਘ ਖਾਲਸਾ, ਮੋਹਣ ਸਿੰਘ ਕੰਗ, ਰਜਿੰਦਰ ਸਿੰਘ , ਦਿ ਹਾਜਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement