ਨੌਰਾ ਵਿਖੇ ਏ.ਟੀ.ਐਮ. ਭੰਨ ਕੇ ਲੱਖਾਂ ਦੀ ਲੁੱਟ
Published : Aug 22, 2020, 11:42 pm IST
Updated : Aug 22, 2020, 11:42 pm IST
SHARE ARTICLE
image
image

ਨੌਰਾ ਵਿਖੇ ਏ.ਟੀ.ਐਮ. ਭੰਨ ਕੇ ਲੱਖਾਂ ਦੀ ਲੁੱਟ

ਬੰਗਾ, 22 ਅਗੱਸਤ (ਮਨਜਿੰਦਰ ਸਿੰਘ): ਥਾਣਾ ਸਦਰ ਬੰਗਾ ਅਧੀਨ ਪੈਂਦੇ ਪਿੰਡ ਨੌਰਾ ਵਿਖੇ ਸਟੇਟ ਬੈਂਕ ਆਫ਼ ਇੰਡੀਆ  ਦਾ ਏਟੀਐਮ ਭੰਨ ਕੇ ਕਰੀਬ ਚੌਦਾਂ ਲੱਖ ਰੁਪਏ ਲੁੱਟਣ ਦਾ ਸਮਾਚਾਰ ਮਿਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਬੰਗਾ ਸਬ ਡਵੀਜ਼ਨ ਦੇ ਡੀ ਐਸ ਪੀ ਗੁਰਿੰਦਰਪਾਲ ਸਿੰਘ ਨੇ ਦਸਿਆ ਕਿ ਸ਼ੁਕਰਵਾਰ ਰਾਤ 1.30  ਵਜੇ ਤਕ ਸਾਡੀ ਪੁਲਿਸ ਪਾਰਟੀ ਨੇ  ਨੌਰਾ ਪਿੰਡ ਵਿਚ ਨਾਕਾ ਲਗਾਇਆ ਹੋਇਆ ਸੀ ਪੁਲਿਸ ਪਾਰਟੀ ਦੇ ਨਾਕਾ ਛੱਡ ਕੇ ਜਾਣ ਤੋਂ ਬਾਅਦ ਰਾਤ ਕਰੀਬ 2.30 ਮਿੰਟ ਤੇ ਇਹ ਵਾਰਦਾਤ ਹੋਈ ਹੈ। ਵਾਰਦਾਤ ਵਾਲੀ ਕਾਰ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਨੇ ਕਿ ਘਟਨਾ ਸਥਾਨ ਉਤੇ ਕਈ ਚੱਕਰ ਲਗਾਏ ਹਨ। ਫ਼ਿੰਗਰ ਪ੍ਰਿੰਟ ਅਤੇ ਡਾਗ ਸੁਕੈਡ ਦੀ ਸਹਾਇਤਾ ਨਾਲ ਇਸ ਦੀ ਛਾਣਬੀਨ ਕੀਤੀ ਜਾ ਰਹੀ ਹੈ। ਏਟੀਐਮ ਵਿਚ ਪੈਸੇ ਪਾਉਣ ਵਾਲੀ ਕੰਪਨੀ ਦੇ ਮੈਨੇਜਰ ਜਗਦੀਪ ਕੁਮਾਰ ਹੁਸ਼ਿਆਰਪੁਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ੁਕਰਵਾਰ ਵਾਲੇ ਦਿਨ ਇਸ ਵਿਚ ਅੱਠ ਲੱਖ ਰੁਪਏ ਪਾਏ ਗਏ ਸਨ ਅਤੇ ਛੇ ਲੱਖ ਦੇ ਕਰੀਬ ਪਹਿਲਾਂ ਹੀ ਇਸ ਏਟੀਐਮ ਵਿਚ ਮੌਜੂਦ ਸਨ। ਲੁੱਟ ਵਿਚ ਸਾਰੇ 14 ਲੱਖ ਦੇ ਕਰੀਬ ਲੁਟੇਰੇ ਲੁੱਟ ਕੇ ਲੈ ਗਏ। ਥਾਣਾ ਸਦਰ ਦੇ ਮੁਖੀ  ਰਾਜੀਵ ਕੁਮਾਰ ਨੇ ਖ਼ਬਰ ਲਿਖਣ ਮੌਕੇ  ਤਕ ਦਸਿਆ ਕਿ ਇਸ ਵਾਰਦਾਤ ਬਾਰੇ ਹੁਣ ਤਕ ਕੋਈ  ਸੁਰਾਗ  ਨਹੀਂ ਮਿਲ ਸਕਿਆ  ਹੈ। ਇਸ ਮੌਕੇ ਵਜ਼ੀਰ ਸਿੰਘ ਖਹਿਰਾ ਐਸ ਪੀ ਅਤੇ ਡੀ ਐਸ ਪੀ ਹਰਜੀਤ ਸਿੰਘ ਪਹੁੰਚੇ ।
ਫੋਟੋ ਕੈਪਸ਼ਨ:-  22 ਐਨ ਐਸ ਆਰ 04  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement