ਪੰਜਾਬ ਸਰਕਾਰ ਵੱਲੋਂ ਜੰਗੀ ਸ਼ਹੀਦਾਂ ਦੇ ਵਾਰਸਾਂ ਤੇ ਦਿਵਿਆਂਗ ਸੈਨਿਕਾਂ ਬਜਟ ਲਈ ਅਲਾਟ
Published : Aug 22, 2020, 3:37 pm IST
Updated : Aug 22, 2020, 3:37 pm IST
SHARE ARTICLE
Amarinder Singh
Amarinder Singh

ਗਲਵਾਨ ਘਾਟੀ ’ਚ ਸ਼ਹੀਦ ਹੋਏ ਸੈਨਿਕਾਂ ਦੇ ਬੈਟਲ ਕੈਜੂਅਲਟੀ ਸਰਟੀਫਿਕੇਟ ਤਰਜੀਹੀ ਆਧਾਰ ’ਤੇ ਜਾਰੀ ਕਰਨ ਲਈ ਫੌਜ ਦੇ ਹੈੱਡਕੁਆਰਟਰ ਤੱਕ ਪਹੁੰਚ.....

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜੰਗੀ ਸ਼ਹੀਦਾਂ ਦੇ ਵਾਰਸਾਂ ਅਤੇ ਦਿਵਿਆਂਗ ਸੈਨਿਕਾਂ ਨੂੰ ਵਧੀ ਹੋਈ ਐਕਸ ਗ੍ਰੇਸ਼ੀਆ ਰਕਮ ਦੀ ਅਦਾਇਗੀ ਲਈ ਬਜਟ ਅਲਾਟ ਕਰ ਦਿੱਤਾ ਹੈ।

Capt. Amarinder SinghCapt. Amarinder Singh

ਇਹ ਜਾਣਕਾਰੀ ਦਿੰਦੇ ਹੋਏ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਜਦੋਂ ਬਜਟ ਅਲਾਟ ਹੋ ਚੁੱਕਿਆ ਹੈ ਤਾਂ ਵਿਭਾਗ ਵੱਲੋਂ ਇੰਟੈਗਰੇਟਿਡ ਹੈੱਡਕੁਆਰਟਰ, ਰੱਖਿਆ ਮੰਤਰਾਲਾ (ਆਰਮੀ) ਨੂੰ ਲਿਖਿਆ ਗਿਆ ਹੈ।

Amarinder SinghAmarinder Singh

ਕਿ ਗਲਵਾਨ ਘਾਟੀ ਅਤੇ ਹੋਰ ਦਹਿਸ਼ਤਗਰਦੀ ਵਿਰੋਧੀ ਆਪਰੇਸ਼ਨਾਂ ਦੇ ਸ਼ਹੀਦਾਂ ਜਿਨਾਂ ਵਿੱਚ ਸਿਪਾਹੀ ਗੁਰਬਿੰਦਰ ਸਿੰਘ (3 ਪੰਜਾਬ) ਨੰ:254989ਐਫ, ਸਿਪਾਹੀ ਗੁਰਤੇਜ ਸਿੰਘ (3 ਪੰਜਾਬ) ਨੰ: 2516683ਐਕਸ, ਲਾਂਸ ਨਾਇਕ ਸਲੀਮ ਖਾਨ (58 ਇੰਜੀਨੀਅਰ ਰੈਜੀਮੈਂਟ) ਨੰ:18014108ਐਕਸ, ਨਾਇਕ ਰਾਜਵਿੰਦਰ ਸਿੰਘ(24 ਪੰਜਾਬ/53 ਆਰ.ਆਰ.) ਨੰ:2503271ਐਕਸ ਅਤੇ ਸਿਪਾਹੀ ਲਖਵੀਰ ਸਿੰਘ (4 ਸਿੱਖ ਲਾਈਟ ਇਨਫੈਂਟਰੀ) ਨੰ:4493039ਐਚ ਵੀ ਸ਼ਾਮਲ ਹਨ।

Gurtej SinghGurtej Singh

ਦੇ ਬੈਟਲ ਕੈਜੂਅਲਟੀ ਸਰਟੀਫਿਕੇਟ ਤਰਜੀਹੀ ਆਧਾਰ ’ਤੇ ਮੁਹੱਈਆ ਕਰਵਾਏ ਜਾਣ ਤਾਂ ਜੋ ਇਨਾਂ ਦੇ ਵਾਰਸਾਂ ਨੂੰ ਐਕਸ ਗ੍ਰੇਸ਼ੀਆ ਰਕਮ ਪ੍ਰਦਾਨ ਕੀਤੀ ਜਾ ਸਕੇ। ਧਿਆਨ ਦੇਣ ਯੋਗ ਹੈ ਕਿ ਵੱਖੋ-ਵੱਖਰੇ ਆਪਰੇਸ਼ਨਾਂ ਵਿੱਚ, ਜਿਨਾਂ ’ਚ ਅਸਲ ਕੰਟਰੋਲ ਰੇਖਾ ਵਿਖੇ ਗਲਵਾਨ ਘਾਟੀ ਵਿਖੇ ਹੋਈਆਂ ਹਾਲੀਆ ਫੌਜੀ ਝੜਪਾਂ ਦੇ ਸ਼ਹੀਦ ਵੀ ਸ਼ਾਮਲ ਹਨ।

MoneyMoney

ਸ਼ਹੀਦ ਹੋਏ ਸੈਨਿਕਾਂ ਅਤੇ ਅੰਗਹੀਣ ਹੋ ਚੁੱਕੇ ਸੈਨਿਕਾਂ ਨੂੰ ਪੰਜਾਬ ਸਰਕਾਰ ਨੇ ਵਧੀ ਹੋਈ ਐਕਸ ਗ੍ਰੇਸ਼ੀਆ ਰਕਮ ਦੇਣ ਦਾ ਐਲਾਨ ਕੀਤਾ ਹੈ। ਜੰਗੀ ਸ਼ਹੀਦਾਂ ਦੇ ਵਾਰਸਾਂ ਅਤੇ ਮਾਪਿਆਂ ਨੂੰ ਦਿੱਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਰਕਮ 12 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕੀਤੀ ਗਈ ਹੈ ਜਦੋਂਕਿ ਅੰਗਹੀਣ ਸੈਨਿਕਾਂ ਦੇ ਸਬੰਧ ਵਿੱਚ ਅੰਗਹੀਣਤਾ ਦੀ ਪ੍ਰਤੀਸ਼ਤ ਦੇ ਅਨੁਸਾਰ ਐਕਸ ਗ੍ਰੇਸ਼ੀਆ ਰਕਮ ਵਧਾ ਕੇ 20 ਲੱਖ ਕਰ ਦਿੱਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement