
ਦਲੀਪ ਕੁਮਾਰ ਦੇ ਛੋਟੇ ਭਰਾ ਦਾ ਕੋਵਿਡ-19 ਕਾਰਨ ਦਿਹਾਂਤ
ਮੁੰਬਈ, 21 ਅਗੱਸਤ : ਮਸ਼ਹੂਰ ਅਭਿਨੇਤਾ ਦਿਲੀਪ ਕੁਮਾਰ ਦੇ ਛੋਟੇ ਭਰਾ ਅਸਲਮ ਖ਼ਾਨ ਦਾ 88 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਪਿਛਲੇ ਹਫ਼ਤੇ ਖ਼ਾਨ ਦੀ ਜਾਂਚ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਦਿਲੀਪ ਕੁਮਾਰ ਦੇ ਦੋ ਭਰਾਵਾਂ ਏਹਸਾਨ ਖ਼ਾਨ (90) ਅਤੇ ਅਸਲਮ ਖ਼ਾਨ ਨੂੰ ਸਾਹ ਲੈਣ 'ਚ ਤਕਲੀਫ਼ ਦੀ ਸ਼ਿਕਾਇਤ ਅਤੇ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਦੇ ਬਾਅਦ 15 ਅਗੱਸਤ ਨੂੰ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ। ਅਸਲਮ ਖ਼ਾਨ ਦਾ ਇਲਾਜ ਡਾ. ਜਲੀਲ ਪਾਰਕਰ ਕਰ ਰਹੇ ਸਨ। ਪਾਰਕਰ ਨੇ ਦਸਿਆ ਕਿ, ''ਲੀਲਾਵਤੀ ਹਸਪਤਾਲ 'ਚ ਅਸਲਮ ਦਾ ਕੋਵਿਡ 19 ਕਾਰਨ ਦਿਹਾਂਤ ਹੋ ਗਿਆ। ਉਹ ਨਮੂਨੀਆ, ਸ਼ੁਗਰ ਅਤੇ ਦਿਲ ਦੀ ਬਿਮਾਰੀ ਨਾਲ ਪੀੜਤ ਸਨ।image ਉਨ੍ਹਾ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿਤਾ ਸੀ। ਸ਼ੁਕਰਵਾਰ ਤੜਕੇ ਉਨ੍ਹਾਂ ਦੀ ਮੌਤ ਹੋ ਗਈ। (ਪੀਟੀਆਈ)