
ਮਹਾਰਾਸ਼ਟਰ 'ਚ 107 ਸਾਲਾ ਮਹਿਲਾ ਨੇ ਕੋਰੋਨਾ ਵਾਇਰਸ ਨੂੰ ਹਰਾਇਆ
ਲਾਜਨਾ, 21 ਅਗੱਸਤ : ਮਹਾਰਾਸ਼ਟਰ 'ਚ 107 ਸਾਲ ਦੀ ਬਜ਼ੁਰਗ ਮਹਿਲਾ ਅਤੇ ਉਸ ਦੀ 78 ਸਾਲਾ ਬੇਟੀ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਲੋਕਾਂ ਦੇ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਹੈ। ਇਕ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਜਾਲਨਾ ਸ਼ਹਿਰ ਦੇ ਇਕ ਹਸਪਤਾਲ 'ਚ ਦਾਖ਼ਲ ਬਜ਼ੁਰਗ ਮਹਿਲਾ, ਉਸਦੀ ਬਜ਼ੁਰਗ ਬੇਟੀ ਅਤੇ ਉਸ ਦੇ ਪ੍ਰਵਾਰ ਦੇ ਤਿੰਨ ਹੋਰ ਮੈਂਬਰਾਂ ਨੂੰ ਵੀਰਵਾਰ ਨੂੰ ਛੁੱਟੀ ਦੇ ਦਿਤੀ ਗਈ। ਜ਼ਿਲ੍ਹਾ ਸਿਵਿਲ ਸਰਜਨ ਅਰਚਨਾ ਭੋਂਸਲੇ ਨੇ ਦਸਿਆ ਕਿ ਬਜ਼ੁਰਗ ਮਹਿਲਾ, ਉਸਦੀ ਬੇਟੀ, 65 ਸਾਲਾ ਉਸਦਾ ਬੇਟਾ ਅਤੇ 27 ਤੇ 17 ਸਾਲ ਦੇ ਉਸ ਦੇ ਪ੍ਰਵਾਰ ਦੇ ਦੋ ਲੋਕਾਂ ਦਾ ਹਸਪਤਾਲ 'ਚ ਇਕ ਹਫ਼ਤੇ ਤੋਂ ਜ਼ਿਆਦਾ ਸਮੇਂ ਤਕ ਇਲਾਜ ਚੱਲਿਆ। ਉਨ੍ਹਾਂ ਦਸਿਆ ਕਿ ਪੁਰਾਨੇ ਜਾਲਨਾ 'ਚ ਮਾਲੀ ਪੁਰੀ ਦੇ ਨਿਵਾਸੀ ਇਸ ਪ੍ਰਵਾਰ ਨੂੰ 11 ਅਗੱਸਤ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ। (ਪੀਟੀਆਈ)image