
2020-21 ਸੈਸ਼ਨ ਤੋਂ ਵਿਦਿਆਰਥੀ ਤਿੰਨ ਨਵੇਂ ਪੀਜੀ ਡਿਪਲੋਮੇ ਕਰ ਸਕਣਗੇ।
ਚੰਡੀਗੜ੍ਹ - ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਓਪਨ ਲਰਨਿੰਗ (USOL) ਵਿਚ ਵੱਖ-ਵੱਖ ਕੋਰਸਾਂ ਦੇ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਤਿੰਨ ਨਵੇਂ ਕੋਰਸਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। 2020-21 ਸੈਸ਼ਨ ਤੋਂ ਵਿਦਿਆਰਥੀ ਤਿੰਨ ਨਵੇਂ ਪੀਜੀ ਡਿਪਲੋਮੇ ਕਰ ਸਕਣਗੇ।
Punjab University
ਇਹ ਪੀਜੀ ਡਿਪਲੋਮੇ ਸੋਸ਼ਲ ਵਰਕ, ਐਜੂਕੇਸ਼ਨ ਮੈਨੇਜਮੈਂਟ ਤੇ ਲੀਡਰਸ਼ਿਪ, ਅਤੇ ਫੋਟੋਗ੍ਰਾਫੀ ਵਿਚ ਹੋਣਗੇ। ਵਿਭਾਗ ਦੀ ਮੁਖੀ ਪ੍ਰੋ ਮਧੁਰਿਮਾ ਨੇ ਦੱਸਿਆ ਕਿ ਵੱਖ-ਵੱਖ ਕੋਰਸਾਂ ਵਿੱਚ ਬਿਨ੍ਹਾਂ ਲੇਟ ਫੀਸ ਦਾਖਲੇ ਦੀ ਆਖ਼ਰੀ ਮਿਤੀ 30 ਸਤੰਬਰ ਹੈ।
Photography Cousre
ਦਾਖਲੇ ਸੰਬੰਧੀ ਜਾਣਕਾਰੀ ਲਈ ਵਿਦਿਆਰਥੀ ਵਿਭਾਗ ਦੀ ਵੈੱਬਸਾਈਟ http://usoladmissions.puchd.ac.in/ ਉੱਤੇ ਸੰਪਰਕ ਕਰ ਸਕਦੇ ਹਨ।