ਅਕਾਲੀ ਦਲ ਦੇ ਮੁਖੌਟੇ 'ਚ ਭਾਜਪਾ ਦੇ ਨਵੇਂ ਰੂਪ ਤੋਂ ਸਾਵਧਾਨ ਰਹਿਣਾ ਜ਼ਰੂਰੀ : ਪ੍ਰੋ. ਬਲਜਿੰਦਰ ਕੌਰ
Published : Aug 22, 2021, 6:32 pm IST
Updated : Aug 22, 2021, 6:32 pm IST
SHARE ARTICLE
Prof. Baljinder Kaur
Prof. Baljinder Kaur

-ਗਿਣੀ-ਮਿਥੀ ਸਾਜਸਿ ਹੈ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਨਾਂ ਉੱਤੇ ਭਾਜਪਾ ਛੱਡ ਕੇ ਬਾਦਲਾਂ ਨਾਲ ਰਲੇਵਾਂ

ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਅਕਾਲੀ ਦਲ ਬਾਦਲ ਵਿਚ ਜਾਣ ਦੇ ਸਿਲਸਿਲੇ ਨੂੰ ਗਹਿਰੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਹੁਣ ਬਾਦਲਾਂ ਦਾ ਮਖੌਟਾ ਪਾ ਕੇ ਲੋਕਾਂ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤੋਂ ਲੋਕਾਂ ਨੂੰ ਸੁਚੇਤ ਰਹਿਣਾ ਪਵੇਗਾ।

Badal FamilyBadal Family

ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਗੱਠ-ਜੋੜ ਬਰਕਰਾਰ ਹੀ ਨਹੀਂ ਸਗੋਂ ਹੋਰ ਖ਼ਤਰਨਾਕ ਅਤੇ ਨਾਪਾਕ ਰੂਪ ਲੈ ਚੁੱਕਾ ਹੈ। ਅਕਾਲੀਆਂ ਦੇ ਭੇਸ ਵਿੱਚ ਭਾਜਪਾ ਦਾ ਇਹ ਰੂਪ ਪੰਜਾਬੀ, ਪੰਜਾਬੀਆਂ ਅਤੇ ਪੰਜਾਬੀਅਤ ਲਈ ਘਾਤਕ ਸਾਬਤ ਹੋਵੇਗਾ, ਇਸ ਲਈ ਸੂਬੇ ਦੇ ਲੋਕ ਇਨ੍ਹਾਂ ਮੌਕਾਪ੍ਰਸਤਾਂ ਅਤੇ ਮੁਖੌਟੇ ਬਾਜ਼ਾਂ ਨੂੰ ਮੂੰਹ ਨਾ ਲਗਾਉਣ।

Union home minister Amit ShahUnion home minister Amit Shah

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਈਡੀ ਕੇਸਾਂ ਸਮੇਤ ਬਹੁਭਾਂਤੀ ਕਮਜ਼ੋਰੀਆਂ ਦਾ ਸ਼ਿਕਾਰ ਬਾਦਲ ਪਰਿਵਾਰ ਅਤੇ ਪਾਰਟੀ ਦਾ ਕੰਟਰੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸਾਹ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ। ਜਿਸ ਕਰਕੇ ਬਾਦਲ ਪਰਿਵਾਰ ਮੋਦੀ ਦੇ ਇਸ਼ਾਰਿਆਂ ਉੱਤੇ ਨੱਚਣ ਲਈ ਮਜਬੂਰ ਹੈ। ਇਹੋ ਕਾਰਨ ਹੈ ਕਿ ਪੰਜ ਵਾਰ ਮੁੱਖ ਮੰਤਰੀ ਬਣੇ ਅਤੇ ਖ਼ੁਦ ਨੂੰ ਕਿਸਾਨਾਂ ਦਾ ਮਸੀਹਾ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਅਤੇ ਨਰਿੰਦਰ ਮੋਦੀ ਖ਼ਿਲਾਫ਼ ਅੱਜ ਤੱਕ ਇੱਕ ਸ਼ਬਦ ਵੀ ਨਹੀਂ ਬੋਲਿਆ।

Prof Baljinder KaurProf Baljinder Kaur

ਜਦਕਿ ਖੇਤੀ ਕਾਨੂੰਨਾਂ ਨੂੰ ਜਿਸ ਤਾਨਾਸ਼ਾਹੀ ਨਾਲ ਅੰਨਦਾਤਾ ਉੱਤੇ ਥੋਪਿਆ ਗਿਆ ਹੈ, ਉਸ ਵਿਰੁੱਧ ਦੁਨੀਆ ਭਰ ਦੇ ਆਗੂਆਂ ਨੇ ਵਿਰੋਧ ਦਰਜ ਕਰਾਇਆ ਹੈ ਪ੍ਰੰਤੂ ਸੀਨੀਅਰ ਬਾਦਲ ਨੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਜਾਰੀ ਕੀਤੀ ਵੀਡੀਓ ਮਗਰੋਂ ਮੁੜ ਜ਼ੁਬਾਨ ਨਹੀਂ ਖੋਲ੍ਹੀ। ਪ੍ਰੋ. ਬਲਜਿੰਦਰ ਕੌਰ ਨੇ ਅਕਾਲੀ-ਭਾਜਪਾ ਮਿਲਾਪ ਪਿੱਛੇ ਮੋਦੀ-ਸ਼ਾਹ ਦੀ ਸਾਜ਼ਿਸ਼ ਦੱਸਦਿਆਂ ਸਵਾਲ ਉਠਾਇਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਛੱਡਣ ਦਾ ਦਾਅਵਾ ਕਰਨ ਵਾਲੇ ਭਾਜਪਾਈਆਂ ਨੇ ਅਕਾਲੀ ਦਲ ਬਾਦਲ ਹੀ ਕਿਉਂ ਚੁਣਿਆ ਹੈ

harsimrat kaur Badalharsimrat kaur Badal

 ਜਦਕਿ ਖੇਤੀ ਵਿਰੋਧੀ ਕਾਨੂੰਨਾਂ ਬਾਰੇ ਆਰਡੀਨੈਂਸ ਉੱਤੇ ਬਤੌਰ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਸਤਖ਼ਤ ਕੀਤੇ ਸਨ, ਉਸ ਤੋਂ ਬਾਅਦ ਕਈ ਮਹੀਨੇ ਖੇਤੀ ਕਾਨੂੰਨਾਂ ਦੀ ਭਾਜਪਾਈਆਂ ਜ਼ੁਬਾਨ ਵਿੱਚ ਉਦੋਂ ਤੱਕ ਤਾਰੀਫ਼ ਜਾਰੀ ਰੱਖੀ ਜਦੋਂ ਤੱਕ ਲੋਕਾਂ ਨੇ ਬਾਦਲਾਂ ਅਤੇ ਭਾਜਪਾ ਆਗੂਆਂ ਵਿਰੁੱਧ ਪਿੰਡਾਂ-ਸ਼ਹਿਰਾਂ ਵਿਚ 'ਨੋ ਐਂਟਰੀ' ਦੇ ਬੋਰਡ ਨਹੀਂ ਲਗਾ ਦਿੱਤੇ ਸਨ।

shiromani akali dalshiromani akali dal

ਆਖ਼ਰ ਨੂੰ ਲੋਕਾਂ ਦੇ ਦਬਾਅ ਵਿਚ ਬਾਦਲਾਂ ਨੇ ਭਾਜਪਾ ਦਾ ਸਾਥ ਛੱਡਣ ਦਾ ਦਾਅਵਾ ਤਾਂ ਕੀਤਾ ਪ੍ਰੰਤੂ ਅੰਦਰੋਂ ਅੰਦਰੀਂ ਸਿਆਸੀ ਸਾਂਝ ਬਰਕਰਾਰ ਰੱਖੀ, ਜੋ ਹੁਣ ਜਗਜਾਹਿਰ ਹੋ ਗਈ ਹੈ ਅਤੇ ਭਾਜਪਾ ਵਾਲੇ ਬਾਦਲਾਂ ਦੇ ਮੁਖੌਟੇ ਥੱਲੇ ਲੁੱਕ ਕੇ ਪੰਜਾਬ ਦੇ ਲੋਕਾਂ ਨੇੜੇ ਲੱਗਣ ਦੀ ਤਾਕ ਵਿਚ ਹਨ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਭਾਜਪਾ ਅਤੇ ਬਾਦਲ ਦਲ ਦੇ ਆਗੂਆਂ ਦੇ ਹਰ ਪੈਂਤਰੇ ਉੱਤੇ ਬਾਜ਼-ਅੱਖ ਅਤੇ ਬਣਦੀ ਦੂਰੀ ਬਣਾ ਕੇ ਰੱਖਣੀ ਪਵੇਗੀ ਤਾਂ ਕਿ ਬਦਲਵੇਂ ਭੇਸ ਵਿਚ ਇਹ ਮੌਕਾਪ੍ਰਸਤ ਪਿੱਠ ਵਿਚ ਛੁਰਾ ਨਾ ਮਾਰ ਸਕਣ।

SHARE ARTICLE

ਏਜੰਸੀ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement