
ਰਾਸ਼ਟਰਪਤੀ ਵੱਲੋਂ ਪੰਜਾਬ ਦੇ ਨਵੇਂ ਰਾਜਪਾਲ ਅਤੇ ਚੰਡੀਗੜ੍ਹ ਦੇ ਨਵੇਂ ਪ੍ਰਸ਼ਾਸਕ ਦੀ ਨਿਯੁਕਤੀ ਲਈ ਕੋਈ ਆਦੇਸ਼ ਜਾਰੀ ਨਹੀਂ ਕੀਤੇ ਗਏ।
ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ (VP Singh Badnore) ਦੇ ਕਾਰਜਕਾਲ ਦਾ ਅੱਜ ਆਖ਼ਰੀ ਦਿਨ ਹੈ। ਉਨ੍ਹਾਂ ਨੇ 22 ਅਗਸਤ 2016 ਨੂੰ ਚੰਡੀਗੜ੍ਹ ਵਿਚ ਕਾਰਜਭਾਰ ਸੰਭਾਲਿਆ ਸੀ। ਬਦਨੌਰ ਦਾ ਕਾਰਜਕਾਲ ਖ਼ਤਮ ਹੋਣ ਦੇ ਨਾਲ ਹੀ ਚੰਡੀਗੜ੍ਹ ਲਈ ਵੱਖਰੇ ਪ੍ਰਸ਼ਾਸਕ (Separate Chandigarh Administrator) ਦੀ ਮੰਗ ਵੀ ਹੁਣ ਤੇਜ਼ ਹੋ ਗਈ ਹੈ। ਹਾਲਾਂਕਿ, ਅਜੇ ਤੱਕ ਰਾਸ਼ਟਰਪਤੀ ਵੱਲੋਂ ਪੰਜਾਬ ਦੇ ਨਵੇਂ ਰਾਜਪਾਲ ਅਤੇ ਚੰਡੀਗੜ੍ਹ ਦੇ ਨਵੇਂ ਪ੍ਰਸ਼ਾਸਕ ਦੀ ਨਿਯੁਕਤੀ ਜਾਂ ਬਦਨੌਰ ਦੀ ਮੁੜ ਨਿਯੁਕਤੀ ਲਈ ਕੋਈ ਆਦੇਸ਼ ਜਾਰੀ ਨਹੀਂ ਕੀਤੇ ਗਏ ਹਨ।
VP Singh Badnore
ਸੂਤਰਾਂ ਦਾ ਕਹਿਣਾ ਹੈ ਕਿ ਅੱਜ ਯਾਨੀ ਐਤਵਾਰ ਤੱਕ ਨਵੇਂ ਪ੍ਰਸ਼ਾਸਕ ਦੀ ਨਿਯੁਕਤੀ ਦੇ ਆਦੇਸ਼ ਜਾਰੀ ਕਰ ਦਿੱਤੇ ਜਾਣਗੇ। ਪ੍ਰਸ਼ਾਸਕ ਬਦਨੌਰ ਦੇ ਕਾਰਜਕਾਲ ਨੂੰ ਵਧਾਉਣ ਲਈ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਹੈ। ਬਦਨੌਰ ਨੇ ਆਪਣੇ ਜੱਦੀ ਸ਼ਹਿਰ ਜਾਣ ਦੀਆਂ ਤਿਆਰੀਆਂ ਕਰ ਲਈਆਂ ਹਨ। ਹੁਣ ਇਹ ਰਾਸ਼ਟਰਪਤੀ (President) ਵੱਲੋਂ ਐਤਵਾਰ ਨੂੰ ਆਉਣ ਵਾਲੇ ਫੈਸਲੇ 'ਤੇ ਨਿਰਭਰ ਕਰੇਗਾ ਕਿ ਕੀ ਉਹ ਅਗਲੇ ਪੰਜ ਸਾਲ ਚੰਡੀਗੜ੍ਹ ਵਿਚ ਰਹਿਣਗੇ ਜਾਂ ਫਿਰ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਦਿੱਤੀ ਜਾਵੇਗੀ।
VP Singh Badnore
ਭਾਜਪਾ (BJP) ਨੇ ਵੱਖਰੇ ਤਰੀਕਿਆਂ ਰਾਹੀਂ ਕੇਂਦਰ ਸਰਕਾਰ ਦੇ ਸਾਹਮਣੇ ਵੱਖਰੇ ਪ੍ਰਸ਼ਾਸਕ ਦੀ ਮੰਗ ਰੱਖੀ ਹੈ। ਜਦੋਂ ਕਿ, ਕਾਂਗਰਸੀ (Congress) ਆਗੂਆਂ ਦਾ ਕਹਿਣਾ ਹੈ ਕਿ ਮੁੱਖ ਸਕੱਤਰ ਦਾ ਅਹੁਦਾ ਚੰਡੀਗੜ੍ਹ ਵਿਚ ਮੁੜ ਬਹਾਲ ਕੀਤਾ ਜਾਣਾ ਚਾਹੀਦਾ ਹੈ।