ਸਿਮਰਜੀਤ ਬੈਂਸ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼, ਕਿਹਾ - ਸਾਬਕਾ ਮੰਤਰੀਆਂ ਖਿਲਾਫ਼ ਦੇਵਾਂਗਾ ਸਬੂਤ 
Published : Aug 22, 2022, 3:28 pm IST
Updated : Aug 22, 2022, 6:31 pm IST
SHARE ARTICLE
Simarjit Singh Bains
Simarjit Singh Bains

ਜਦੋਂ ਕਾਂਗਰਸ ਦੀ ਸਰਕਾਰ ਸੀ ਅਤੇ ਬ੍ਰਹਮ ਮਹਿੰਦਰਾ ਲੋਕਲ ਬਾਡੀ ਮੰਤਰੀ ਸੀ ਤਾਂ ਉਸ ਸਮੇਂ ਕਈ ਘਪਲੇ ਹੋਏ ਸੀ।

 

ਪਟਿਆਲਾ : ਪਟਿਆਲਾ ਦੀ ਮਾਣਯੋਗ ਅਦਾਲਤ ਵਿਚ ਅੱਜ ਸਿਮਰਜੀਤ ਬੈਂਸ ਦੀ ਮਾਣਹਾਨੀ ਦੇ ਮਾਮਲੇ ਵਿਚ ਪੇਸ਼ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਜੱਜ ਸੀਨੀਅਰ ਡਵੀਜ਼ਨ ਮੋਨਿਕਾ ਸ਼ਰਮਾ ਦੀ ਅਦਾਲਤ ਵਿਚ ਉਹਨਾਂ ਨੂੰ ਪੇਸ਼ ਕੀਤਾ ਗਿਆ। ਇਸ ਦੌਰਾਨ ਬੈਂਸ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਪੇਸ਼ੀ ਮੈਡੀਕਲ ਮਾਫ਼ੀਆ ਨੂੰ ਲੈ ਕੇ ਹੈ ਅਤੇ ਮੈਂ ਹੁਣ ਜੱਜ ਸਾਹਿਬਾ ਦੇ ਅੱਗੇ ਵੀ ਬੇਨਤੀ ਕਰਾਂਗਾ ਅਤੇ ਸਾਬਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਘਪਲਿਆਂ ਦੀਆਂ ਵੀਡੀਓਜ਼ ਵੀ ਨਸ਼ਰ ਕਰਾਂਗਾ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਅਤੇ ਬ੍ਰਹਮ ਮਹਿੰਦਰਾ ਲੋਕਲ ਬਾਡੀ ਮੰਤਰੀ ਸੀ ਤਾਂ ਉਸ ਸਮੇਂ ਕਈ ਘਪਲੇ ਹੋਏ ਸੀ।

Simarjit Singh BainsSimarjit Singh Bains

ਜਿਸ ਦੇ ਕਈ ਸਬੂਤ ਇਨ੍ਹਾਂ ਨੇ ਕਾਗ਼ਜ਼ਾਂ ਵਿਚ ਮਿਟਾਅ ਦਿੱਤੇ ਪਰ ਜੋ ਵੀਡੀਓ ਸਬੂਤ ਪਏ ਹਨ ਉਸ ਨੂੰ ਇਹ ਕਿਸ ਤਰ੍ਹਾਂ ਮਿਟਾਅ ਸਕਣਗੇ। ਬੈਂਸ ਨੇ ਕਿਹਾ ਕਿ ਜਦੋਂ ਮੇਰੇ ਕੋਲ ਉਹ ਵੀਡੀਓਜ਼ ਪਹੁੰਚਣਗੀਆਂ ਮੈਂ ਉਹਨਾਂ ਨੂੰ ਮੀਡੀਆ ਸਾਹਮਣੇ ਨਸ਼ਰ ਕਰਾਂਗਾ। ਉਨ੍ਹਾਂ ਕਿਹਾ ਕਿ ਇਹ ਤਾਂ ਇੱਕ ਮਾਮਲਾ ਹੈ ਪਰ ਅਜਿਹੇ ਹੋਰ ਕਈ ਮਾਮਲੇ ਹਨ ਜਿਸ ਵਿਚ ਬ੍ਰਹਮ ਮਹਿੰਦਰਾ ਦੀ ਸਿੱਧੇ ਤੌਰ ’ਤੇ ਸ਼ਮੂਲੀਅਤ ਰਹੀ ਹੈ।

ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਮੌਜੂਦਾ ਭਗਵੰਤ ਮਾਨ ਸਰਕਾਰ ’ਤੇ ਵੀ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਹੈ ਜਦਕਿ ਸਿਰਫ਼ ਪੈਸੇ ਦੇ ਕੇ ਹੀ ਅਖ਼ਬਾਰਾਂ ਦੇ ਪੂਰੇ ਪੰਨਿਆਂ ’ਤੇ ਇਸ਼ਤਿਹਾਰ ਲਗਵਾਏ ਜਾ ਰਹੇ ਹਨ। ਜੇਕਰ ਕੋਈ ਕੰਮ ਕੀਤਾ ਹੁੰਦਾ ਜਾਂ ਕੋਈ ਵਿਕਾਸ ਹੁੰਦਾ ਤਾਂ ਇਸ਼ਤਿਹਾਰ ਲਗਾਉਣ ਦੀ ਲੋੜ ਨਹੀਂ ਸੀ ਪੈਣੀ।   

 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement