Punjab News: ਪੰਜਾਬ ਸਰਕਾਰ ਕੋਲਕਾਤਾ ਕਾਂਡ ਤੋਂ ਸਬਕ ਲੈ ਔਰਤਾਂ ਦੀ ਸਰੁੱਖਿਆ ਲਈ ਹਰ ਜਿਲ੍ਹੇ 'ਚ APF ਤਾਇਨਾਤ ਕਰੇ : ਅਮਨਜੋਤ ਰਾਮੂੰਵਾਲੀਆ
Published : Aug 22, 2024, 2:35 pm IST
Updated : Aug 22, 2024, 3:43 pm IST
SHARE ARTICLE
Punjab government should take lessons from the Kolkata incident and deploy APF in every district for the safety of women
Punjab government should take lessons from the Kolkata incident and deploy APF in every district for the safety of women

Punjab News: ਕੋਲਕਾਤਾ ਦੇ ਵਿੱਚ ਹੋਈ ਘਟਨਾ ਹੈਵਾਨੀਅਤ ਦੀ ਇੱਕ ਮਿਸਾਲ ਹੈ- ਅਮਨਜੋਤ ਰਾਮੂੰਵਾਲੀਆ

Punjab News: ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਅਮਨਜੋਤ ਕੌਰ ਰਾਮੂੰਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਲਕੱਤਾ ਦੇ ਵਿੱਚ ਹੋਈ ਘਟਨਾ ਹੈਵਾਨੀਅਤ  ਦੀ ਇੱਕ ਮਿਸਾਲ ਹੈ । ਅਜਿਹਾ ਕੁਝ ਪੰਜਾਬ ਚ ਨਾ ਵਾਪਰੇ ਇਸ ਲਈ ਪੰਜਾਬ ਸਰਕਾਰ ਨੂੰ ਵੀ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ । ਉਹਨਾਂ ਨੇ ਕਿਹਾ  ਬੇਸ਼ੱਕ ਇੱਥੇ 181 ਨੰਬਰ ਦੀ ਸਹੂਲਤ ਦਿੱਤੀ ਗਈ ਹੈ, ਲੇਕਿਨ ਉਹ ਸਹੂਲਤ ਘਰੇਲੂ ਲੜਾਈ ਝਗੜਿਆਂ ਲਈ ਹੈ ।

ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਸੜਕ ਦੁਰਘਟਨਾਵਾਂ ਲਈ ਐਸ.ਐਸ.ਐਫ. ਫੋਰਸ ਦਾ ਗਠਨ ਕਰਕੇ ਉਹਨਾਂ ਨੂੰ ਗੱਡੀਆਂ ਦੇ ਕੇ ਤੈਨਾਤ ਕੀਤਾ ਹੈ। ਇਸੇ ਤਰ੍ਹਾਂ ਔਰਤਾਂ ਨਾਲ ਕੋਈ ਜਿਣਸੀ  ਸ਼ੋਸ਼ਣ ਹੋਵੇ ਅਤੇ  ਉਹਨਾਂ ਦੇ ਨਾਲ ਬਸ ਚ ਸਫਰਾਂ ਦੇ ਵਿੱਚ , ਸਕੂਲਾਂ ਕਾਲਜਾਂ , ਦਫਤਰਾਂ ਜਾਂ ਕਿਤੇ ਵੀ ਕੋਈ ਜਿਸਮਾਨੀ ਜਾਂ ਮਾਨਸਿਕ ਛੇੜਖਾਨੀ  ਨਾ ਹੋਵੇ ਉਸ ਲਈ (ਏਪੀਐਫ )ਔਰਤ ਪ੍ਰੋਟੈਕਸ਼ਨ ਫੋਰਸ ਦਾ ਗਠਨ ਕੀਤਾ ਜਾਵੇ ਜਿਸ ਵਿੱਚ ਘੱਟੋ ਘੱਟ ਦੋ ਲੇਡੀਜ ਪੁਲਿਸ ਕਰਮਚਾਰੀ ਜਿਹੜੇ ਆਧੁਨਿਕ ਹਥਿਆਰਾਂ ਨਾਲ ਲੈਸ ਹੋਣ ਸ਼ਾਮਿਲ ਕਰਕੇ ਹਰ ਇਕ ਜ਼ਿਲ੍ਹੇ ਦੇ ਵਿੱਚ ਇਹ ਯੂਨਿਟ ਤੈਨਾਤ ਕੀਤੇ ਜਾਣ ਉਹਨਾਂ ਨੇ ਕਿਹਾ ਕਿ ਹਰੇਕ ਇਨਸਾਨ ਦੇ ਅੰਦਰ ਜਾਨਵਰ ਹੁੰਦਾ ਹੈ ਪਤਾ ਨਹੀਂ ਉਹ ਕਿਸ ਵੇਲੇ ਜਾਗ ਪਵੇ ਕਿਉਂਕਿ ਔਰਤਾਂ ਨੂੰ ਸਮਾਜ ਦੇ ਵਿੱਚ ਕੁਝ ਮਾੜੀ ਬਿਰਤੀ ਦੇ ਅਨਸਰ ਅਜਿਹੀ ਤਾਕ ਚ ਰਹਿੰਦੇ ਹਨ ਜਦ ਉਹ ਲੜਕੀਆਂ ਤੇ ਔਰਤਾਂ ਨਾਲ ਕੋਈ ਬਦਤਮੀਜ਼ੀ ਕਰ ਸਕਣ ਜਾਂ ਉਹਨਾਂ ਦਾ ਜਿਨਸੀ ਸ਼ੋਸ਼ਣ ਕਰਨ ।

 ਰਾਮੂੰਵਾਲੀਆ ਨੇ ਕਿਹਾ ਕਿ ਇਸ ਲਈ ਜਦ ਪੁਲਿਸ ਯੂਨਿਟ ਜੋ ਸਿਰਫ ਔਰਤਾਂ ਦੀ ਰੱਖਿਆ ਲਈ ਹੋਵੇਗਾ ਤੇ  ਮੁਸਤੈਦੀ ਨਾਲ ਡਿਊਟੀ ਕਰੇਗਾ ਤੇ ਇੱਕ ਸਪੈਸ਼ਲ ਯੂਨਿਟ ਲੜਕੀਆਂ ਦੀ ਇੱਕ ਕਾਲ ਤੇ ਪਹੁੰਚੇਗਾ ਤੇ ਇਹਨਾਂ ਕਾਰਵਾਈਆਂ ਨੂੰ ਠੱਲ ਪਏਗੀ ਤੇ  ਫਿਰ ਕਦੇ ਵੀ ਕੋਈ ਕਲਕੱਤੇ ਵਰਗਾ ਕਾਂਡ ਪੰਜਾਬ ਵਿੱਚ ਨਹੀਂ ਵਾਪਰੇਗਾ|

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement