
Punjab News: ਦੋਵਾਂ ਵਿਰੁਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ
Punjab News: ਕਸਟਮ ਵਿਭਾਗ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ ਜਾ ਰਹੇ ਦੋ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸੂਲ ਅਤੇ 1.04 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਸਮੇਤ ਕਾਬੂ ਕੀਤਾ ਹੈ। ਦੋਵਾਂ ਵਿਰੁਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਅਤੇ ਦਾਨਿਸ਼ ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 40 ਗ੍ਰਾਮ ਟਰਾਮਾਡੋਲ ਦੀਆਂ ਗੋਲੀਆਂ, 150 ਗ੍ਰਾਮ ਲਾਲ ਰੰਗ ਦੇ ਨਸ਼ੀਲੇ ਕੈਪਸੂਲ ਅਤੇ 1,04,313 ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ।
ਕਸਟਮ ਅਧਿਕਾਰੀਆਂ ਨੇ ਦਸਿਆ ਕਿ ਸੰਦੀਪ ਸਿੰਘ ਏਅਰ ਏਸ਼ੀਆ ਦੀ ਫ਼ਲਾਈਟ (ਡੀ-7189) ਰਾਹੀਂ ਬੈਂਕਾਕ ਜਾ ਰਿਹਾ ਸੀ। ਇਸ ਫ਼ਲਾਈਟ ਨੇ 18 ਅਗੱਸਤ 2024 ਨੂੰ ਕਰੀਬ 23.15 ਵਜੇ ਏਅਰਪੋਰਟ ਤੋਂ ਰਵਾਨਾ ਹੋਣਾ ਸੀ। ਇਸ ਦੌਰਾਨ ਜਦੋਂ ਉਕਤ ਯਾਤਰੀ ਦੇ ਬੈਗ ਨੂੰ ਸੀਆਈਐਸਐਫ਼ਐਕਸਰੇ ਮਸ਼ੀਨ ਵਿਚੋਂ ਬਾਹਰ ਕਢਿਆ ਗਿਆ ਤਾਂ ਉਸ ਵਿਚ ਵੱਡੀ ਮਾਤਰਾ ਵਿਚ ਦਵਾਈਆਂ ਬਰਾਮਦ ਹੋਈਆਂ। ਕਸਟਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਣਾ ਹੈ।