
Punjab News: ਇੱਕ ਖੁਦਮੁਖਤਿਆਰ ਕਾਲਜ ਉਹ ਹੁੰਦਾ ਹੈ ਜੋ ਸਵੈ-ਨਿਰਭਰ, ਸਵੈ-ਸ਼ਾਸਨ ਵਾਲਾ ਹੁੰਦਾ ਹੈ
Punjab News: ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ 8 ਸਰਕਾਰੀ ਕਾਲਜਾਂ ਨੂੰ ਅਟੌਨੋਮਸ (ਖੁਦਮੁਖਤਿਆਰੀ) ਕਾਲਜ ਬਣਾਉਣ ਦੀ ਕੀਤੀ ਤਿਆਰੀ ਹਾਲ ਦੀ ਘੜੀ ਰੋਕ ਦਿੱਤੀ ਹੈ। ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਨੇ ਸਰਕਾਰੀ ਕਾਲਜ ਮੋਹਾਲੀ, ਸਰਕਾਰੀ ਕਾਲਜ ਹੁਸ਼ਿਆਰਪੁਰ, ਸਰਕਾਰੀ ਕਾਲਜ ਲੜਕੀਆਂ ਅੰਮ੍ਰਿਤਸਰ, ਮਹਿੰਦਰਾ ਸਰਕਾਰੀ ਕਾਲਜ ਪਟਿਆਲਾ, ਸਰਕਾਰੀ ਕਾਲਜ ਲੜਕੀਆਂ ਪਟਿਆਲਾ ,ਐਸ ਸੀ ਡੀ ਸਰਕਾਰੀ ਕਾਲਜ ਲੜਕੇ ਲੁਧਿਆਣਾ, ਸਰਕਾਰੀ ਕਾਲਜ ਲੜਕੀਆਂ ਲੁਧਿਆਣਾ, ਸਰਕਾਰੀ ਕਾਲਜ ਲੜਕੇ ਮਲੇਰਕੋਟਲਾ ਨੂੰ ਖੁਦਮੁਖਤਿਆਰ ਕਾਲਜ ਬਣਾਉਣ ਲਈ ਪ੍ਰਪੋਜ਼ਲ ਮੰਗੀ ਸੀ।
ਇਨ੍ਹਾਂ ਕਾਲਜਾਂ ਨੂੰ ਖੁਦਮੁਖਤਿਆਰੀ ਮਿਲਣ ਤੋਂ ਬਾਅਦ ਕਾਲਜਾਂ ਨੂੰ ਖ਼ੁਦ ਫੰਡ ਇਕੱਠਾ ਕਰਨਾ ਪਵੇਗਾ ਅਤੇ ਕਾਲਜ ਨੂੰ ਚਲਾਉਣ ਦੇ ਲਈ ਸਾਰਾ ਖਰਚਾ ਖੁੱਦ ਹੀ ਚੁੱਕਣਾ ਪਵੇਗਾ। ਇਸ ਤੋਂ ਪਹਿਲਾਂ ਪੰਜਾਬ ਦੇ ਸਰਕਾਰੀ ਕਾਲਜਾਂ ਲਈ ਸਰਕਾਰ ਵੱਲੋਂ ਯੂਨੀਵਰਸਿਟੀ ਅਧੀਨ ਰਾਹੀ ਗਰਾਂਟ ਜਾਰੀ ਕੀਤੀ ਜਾਂਦੀ ਸੀ। ਇਨ੍ਹਾਂ ਖੁਦਮੁਖਤਿਆਰ ਕਾਲਜ ਦੇ ਸਹੀ ਸੰਚਾਲਨ ਲਈ ਚਾਰ ਕਮੇਟੀਆਂ ਜਾਂ ਬਾਡੀਜ਼ ਬਣਾਈਆਂ ਜਾਣਗੀਆਂ।
ਇੱਕ ਖੁਦਮੁਖਤਿਆਰ ਕਾਲਜ ਉਹ ਹੁੰਦਾ ਹੈ ਜੋ ਸਵੈ-ਨਿਰਭਰ, ਸਵੈ-ਸ਼ਾਸਨ ਵਾਲਾ ਹੁੰਦਾ ਹੈ ਅਤੇ ਕਿਸੇ ਸਰਕਾਰੀ ਉੱਚ ਸਿੱਖਿਆ ਸੰਸਥਾ ਨਾਲ ਸੰਬੰਧਿਤ ਜਾਂ ਸੰਬੰਧਿਤ ਨਹੀਂ ਹੁੰਦਾ ਹੈ। ਹਾਲਾਂਕਿ ਇਹ ਯੂਜੀਸੀ (ਸਰਕਾਰ ਦੀ ਇੱਕ ਖੁਦਮੁਖਤਿਆਰੀ ਸੰਸਥਾ) ਦੁਆਰਾ ਮਾਨਤਾ ਪ੍ਰਾਪਤ ਹੈ, ਇਹ ਸਰਕਾਰ ਦੇ ਸਾਰੇ ਨਿਯਮਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਲਈ ਪਾਬੰਦ ਨਹੀਂ ਹੈ; ਇਸ ਦੀ ਬਜਾਏ, ਇਹ ਆਪਣੇ ਨਿਯਮਾਂ ਅਤੇ ਨਿਯਮਾਂ, ਕੋਰਸਾਂ, ਸਿਲੇਬਸ, ਪ੍ਰੀਖਿਆ ਪੈਟਰਨ ਅਤੇ ਮੁਲਾਂਕਣ ਪ੍ਰਣਾਲੀ ਦੀ ਪਾਲਣਾ ਕਰਦਾ ਹੈ। ਇਨ੍ਹਾਂ ਸੰਸਥਾਵਾਂ ਨੂੰ ਆਪਣੇ ਕੋਰਸ ਸ਼ੁਰੂ ਕਰਨ, ਪਾਠਕ੍ਰਮ ਨੂੰ ਡਿਜ਼ਾਈਨ ਕਰਨ ਜਾਂ ਸੋਧਣ, ਆਪਣੀ ਫੀਸ ਦਾ ਢਾਂਚਾ ਖੁਦ ਤੈਅ ਕਰਨ ਅਤੇ ਨਤੀਜੇ ਘੋਸ਼ਿਤ ਕਰਨ ਦਾ ਅਧਿਕਾਰ ਹੈ।