
ਪੰਜਾਬ `ਚ ਪਿਛਲੇ ਦਿਨਾਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਕਈ ਸੀਟਾਂ ਦੇ ਨਤੀਜੇ ਅੱਜ ਆ ਚੁੱਕੇ ਹਨ,
ਚੰਡੀਗੜ੍ਹ : ਪੰਜਾਬ `ਚ ਪਿਛਲੇ ਦਿਨਾਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਕਈ ਸੀਟਾਂ ਦੇ ਨਤੀਜੇ ਅੱਜ ਆ ਚੁੱਕੇ ਹਨ, `ਤੇ ਕਈ ਸੀਟਾਂ ਦੀ ਅਜੇ ਗਿਣਤੀ ਜਾਰੀ ਹੈ। ਇਹਨਾਂ ਚੋਣਾਂ ਦੀ ਗਿਣਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਨੇ ਪੂਰੇ ਸੂਬੇ `ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਨਾਲ ਹੀ ਦੂਜੇ ਪਾਸੇ ਜਿੱਤ ਦਾ ਦਾਅਵਾ ਕਰਨ ਵਾਲੇ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕਾਂ ‘ਚ ਵੀ ਜਿੱਤ ਦੇ ਐਲਾਨ ਸਬੰਧੀ ਕਾਫੀ ਉਤਸੁਕਤਾ ਵੇਖਣ ਨੂੰ ਮਿਲ ਰਹੀ ਹੈ।
ਦਸਿਆ ਜਾ ਰਿਹਾ ਹੈ ਕਿ ਕਈ ਥਾਵਾਂ `ਤੇ ਤਾ ਜੇਤੂ ਉਮੀਦਵਾਰਾਂ ਦਾ ਢੋਲ ਨਗਾਰਿਆ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਲੋਕ ਜਿੱਤ ਦੀ ਖੁਸ਼ੀ `ਚ ਮਿਠਾਈਆਂ ਵੰਡ ਰਹੇ ਹਨ। ਉਧਰ ਮਿਲੀ ਜਾਣਕਾਰੀ ਮੁਤਾਬਕ ਮਜੀਠਾ ਹਲਕੇ ਵਿੱਚ ਬਲਾਕ ਸੰਮਤੀ ਦੀਆਂ 32 ਸੀਟਾਂ ‘ਚੋਂ 28 ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਹੋਈ ਹੈ। ਨਾਲ ਹੀ ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਸੀਟਾਂ `ਤੇ ਵੀ ਅਕਾਲੀ ਦਲ ਦੇ ਉਮੀਦਵਾਰ ਜਿੱਤ ਹਾਸਿਲ ਕਰਨ `ਚ ਕਾਮਯਾਬ ਹੋਏ ਹਨ।
ਉਮੀਦਵਰਾਂ ਨੇ ਜਿੱਤ ਦੀ ਖੁਸ਼ੀ ਜਾਹਰ ਕਰਦੇ ਹੋਏ ਮਿਠਾਈਆਂ ਵੀ ਵੰਡੀਆਂ। ਇਸ ਦੌਰਾਨ ਹਲਕਾ ਮਜੀਠਾ ਵਿੱਚ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਵਰਕਰਾਂ ਨਾਲ ਖੁਸ਼ੀ ਸਾਂਝੀ ਕਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਜੀਠਾ ਹਲਕੇ ਦੇ ਲੋਕਾਂ ਨੇ ਡੰਡਾਤੰਤਰ ਦੇ ਖਿਲਾਫ ਫ਼ਤਵਾ ਦਿੱਤਾ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਜਿੱਤ ਕਾਂਗਰਸ ਦੀ ਨਹੀਂ ਸਗੋਂ ਪੁਲਿਸ ਦੀ ਹੋਈ ਹੈ।