Advertisement
  ਖ਼ਬਰਾਂ   ਪੰਜਾਬ  22 Sep 2020  ਹਰਿਆਣਾ ਸਰਕਾਰਵਲੋਂਪੰਜਾਬੀਆਂਨੂੰਦਿੱਲੀਜਾਣਤੋਂਰੋਕੇਜਾਣਦੇਵਿਰੋਧ'ਚਜਾਖੜਨੇਚਿੱਠੀਲਿਖਕੇ ਪ੍ਰਗਟਾਇਆ ਰੋਸ

ਹਰਿਆਣਾ ਸਰਕਾਰਵਲੋਂਪੰਜਾਬੀਆਂਨੂੰਦਿੱਲੀਜਾਣਤੋਂਰੋਕੇਜਾਣਦੇਵਿਰੋਧ'ਚਜਾਖੜਨੇਚਿੱਠੀਲਿਖਕੇ ਪ੍ਰਗਟਾਇਆ ਰੋਸ

ਸਪੋਕਸਮੈਨ ਸਮਾਚਾਰ ਸੇਵਾ
Published Sep 22, 2020, 11:11 pm IST
Updated Sep 22, 2020, 11:11 pm IST
ਹਰਿਆਣਾ ਸਰਕਾਰ ਵਲੋਂ ਪੰਜਾਬੀਆਂ ਨੂੰ ਦਿੱਲੀ ਜਾਣ ਤੋਂ ਰੋਕੇ ਜਾਣ ਦੇ ਵਿਰੋਧ 'ਚ ਜਾਖੜ ਨੇ ਚਿੱਠੀ ਲਿਖ ਕੇ ਪ੍ਰਗਟਾਇਆ ਰੋਸ
image
 image

ਚੰਡੀਗੜ੍ਹ, 22 ਸਤੰਬਰ (ਨੀਲ ਭਲਿੰਦਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੂੰ ਚਿੱਠੀ ਲਿਖੀ ਹੈ। ਪੱਤਰ ਵਿਚ ਉਨ੍ਹਾਂ ਕੇਂਦਰ ਸਰਕਾਰ ਦੁਆਰਾ ਲਿਆਂਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਵਿਰੁਧ 20 ਸਤੰਬਰ 2020 ਨੂੰ ਭਾਰਤ ਸਰਕਾਰ ਵਿਰੁਧ ਪ੍ਰਦਰਸ਼ਨ ਕਰਨ ਲਈ ਦਿੱਲੀ ਜਾ ਰਹੇ ਪੰਜਾਬੀਆਂ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਵਲੋਂ ਰੋਕੇ ਜਾਣ ਤੇ ਤਿੱਖੇ ਰੋਸ਼ ਦਾ ਪ੍ਰਗਟਾਵਾ ਕੀਤਾ ਹੈ।  ਸ੍ਰੀ ਜਾਖੜ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਹਰਿਆਣਾ ਸਰਕਾਰ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗ਼ੈਰ ਸੰਵਿਧਾਨਿਕ ਅਤੇ ਗੈਰ ਲੋਕਤਾਂਤਰਿਕ ਦਸਿਆ ਹੈ। ਉਨ੍ਹਾਂ ਨੇ ਲਿਖਿਆ, ''ਪੰਜਾਬੀ ਕਿਸਾਨਾਂ ਨੇ ਕੇਂਦਰ ਦੀ ਬਹਿਰੀ ਸਰਕਾਰ ਤਕ ਅਪਣੀ ਆਵਾਜ਼ ਪੁਜਦੀ ਕਰਨ ਲਈ ਦਿੱਲੀ ਜਾਣਾ ਸੀ, ਪਰ ਇਹ ਲਾਂਘਾ ਆਪ ਦੇ ਸੂਬੇ ਹਰਿਆਣਾ ਵਿਚ ਦੀ ਸੀ। ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਆਪ ਦੀ ਸਰਕਾਰ ਵਲੋਂ ਬਹੁਤ ਹੀ ਗ਼ੈਰ ਲੋਕਤਾਂਤਰਿਕ ਤਰੀਕੇ ਨਾਲ ਲੋਕਾਂ ਨੂੰ ਹਰਿਆਣਾ ਵਿਚ ਦੀ ਲੰਘ ਕੇ ਦਿੱਲੀ ਜਾਣ ਤੋਂ ਰੋਕਿਆ ਗਿਆ।''

imageimage


ਸ੍ਰੀ ਜਾਖੜ ਨੇ ਚਿੱਠੀ ਵਿਚ ਸ੍ਰੀ ਖੱਟਰ ਨੂੰ ਇਹ ਵੀ ਯਾਦ ਕਰਵਾਇਆ ਕਿ ਇਨ੍ਹਾਂ ਕਾਲੇ ਕਾਨੂੰਨਾਂ ਦਾ ਸੱਭ ਤੋਂ ਵੱਧ ਅਸਰ ਤਾਂ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਕਿਸਾਨਾਂ 'ਤੇ ਹੀ ਪੈਣਾ ਹੈ। ਇਸ ਦੇਸ਼ ਦਾ ਸੰਵਿਧਾਨ ਸਮੂਹ ਨਾਗਰਿਕਾਂ ਨੂੰ ਬਿਨਾਂ ਰੋਕ-ਟੋਕ ਦੇਸ਼ ਵਿਚ ਕਿਤੇ ਵੀ ਆਉਣ ਜਾਣ ਦੀ ਆਗਿਆ ਦਿੰਦਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਤੁਸੀਂ ਰਾਸ਼ਟਰ ਦੇ ਸੰਵਿਧਾਨ ਦਾ ਵੀ ਘੋਰ ਅਪਮਾਨ ਕੀਤਾ ਹੈ।

Advertisement
Advertisement

 

Advertisement
Advertisement