
ਉਤਰ ਪ੍ਰਦੇਸ਼ 'ਚ ਹੈਲੀਕਾਪਟਰ ਹਾਦਸੇ 'ਚ ਪਾਇਲਟ ਦੀ ਮੌਤ
ਆਜਮਗੜ, 21 ਸਤੰਬਰ : ਉੱਤਰ ਪ੍ਰਦੇਸ਼ 'ਚ ਆਜਮਗੜ੍ਹ ਜ਼ਿਲ੍ਹੇ ਦੇ ਸਰਾਏਮੀਰ ਖੇਤਰ 'ਚ ਅੱਜ ਇਕ ਨਿੱਜੀ ਸਿਖਲਾਈ ਕੰਪਨੀ ਦਾ ਹੈਲੀਕਾਪਟਰ ਕ੍ਰੈਸ਼ ਹੋ ਕੇ ਡਿੱਗ ਗਿਆ, ਜਿਸ ਸਵਾਰ ਪਾਇਲਟ ਦੀ ਮੌਤ ਹੋ ਗਈ। ਪੁਲਿਸ ਸੁਪਰਡੈਂਟ ਸੁਧੀਰ ਕੁਮਾਰ ਸਿੰਘ ਨੇ ਦਸਿਆ ਕਿ ਖੇਤਰ ਦੇ ਮਨਜੀਤ ਪੱਟੀ ਕੁਸਹਾਂ ਦੇ ਜੰਗਲ 'ਚ ਸਵੇਰੇ ਕਰੀਬ 10.50 ਵਜੇ ਹੈਲੀਕਾਪਟਰ ਕ੍ਰੈਸ਼ ਹੋਣ ਨਾਲ ਭੱਜ-ਦੌੜ ਮੱਚ ਗਈ। ਕ੍ਰੈਸ਼ ਹੋਣ ਨਾਲ ਹੈਲੀਕਾਪਟਰ ਪੂਰੀ ਤਰ੍ਹਾਂ ਨਾਲ ਸੜ ਗਿਆ ਅਤੇ ਉਸ 'ਚ ਸਵਾਰ ਪਾਇਲਟ ਦੀ ਮੌਤ ਹੋ ਗਈ ਹੈ। (ਏਜੰਸੀ)image