
ਮਹਿਲਾ 'ਤੇ ਧਾਰਾ 302 ਅਤੇ 201 ਤਹਿਤ ਮੁਕੱਦਮਾ ਦਰਜ
ਅੰਮ੍ਰਿਤਸਰ (ਸਾਜਨ ਚੌਹਾਨ)- ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਖਿਆਲਾ ਖੁਰਦ ਪਿੰਡ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਅਤੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇਕ ਮਾਂ ਨੇ ਆਪਣੀ 7 ਸਾਲ ਦੀ ਧੀ ਦੀ ਪਹਿਲਾਂ ਗਰਦਨ ਕੱਟੀ ਅਤੇ ਆਪਣੇ ਘਰ ਦੀ ਛੱਤ 'ਤੇ ਲੈ ਗਈ ਅਤੇ ਉੱਥੇ ਲਿਜਾ ਕੇ ਅੱਗ ਲਗਾ ਦਿੱਤੀ।
7 years old Child
ਅੱਗ ਲਗਾਉਣ ਤੋਂ ਬਾਅਦ ਮਾਂ ਨੇ ਬੱਚੀ ਨੂੰ ਪਿੰਡ ਤੋਂ ਬਾਹਰ ਛੱਪੜ ਕਿਨਾਰੇ ਸੁੱਟ ਦਿੱਤਾ। ਇਸ ਘਟਨਾ ਦਾ ਪਤਾ ਚੱਲਣ ਤੋਂ ਬਾਅਦ ਔਰਤ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਆਪਣੀ 7 ਸਾਲ ਦੀ ਮਾਸੂਮ ਧੀ ਨੂੰ ਮੌਤ ਦੇ ਘਾਟ ਉਤਾਰਦੇ ਸਮੇਂ ਮਾਂ ਨੇ ਜ਼ਰਾ ਵੀ ਨਾ ਸੋਚਿਆ ਕਿ ਉਹ ਇਕ ਮਾਂ ਦੇ ਨਾਂ ਨੂੰ ਕਲੰਕ ਲਗਾਉਣ ਜਾ ਰਹੀ ਹੈ ਜਾਂ ਫਿਰ ਉਹ ਉਸ ਦੀ ਆਪਣੀ ਧੀ ਹੈ।
Ramtirth Police
ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਸ਼ੀ ਮਹਿਲਾ ਦਾ ਨਾਮ ਹਰਪ੍ਰੀਤ ਕੌਰ ਹੈ 'ਤੇ ਉਸ ਦਾ ਪਤੀ ਗੁਰਪ੍ਰੀਤ ਸਿੰਘ ਗੁਰਦਆਰੇ ਵਿਚ ਗ੍ਰੰਥੀ ਹੈ। ਜਦੋਂ ਗੁਰਪ੍ਰੀਤ ਸਿੰਘ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਸ ਨੇ ਹੀ ਪੁਲਿਸ ਨੂੰ ਇਤਲਾਹ ਕੀਤਾ ਸੀ ਕਿ ਉਸ ਦੀ ਪਤਨੀ ਨੇ ਹੀ ਮੇਰੀ ਬੇਟੀ ਨੂੰ ਮਾਰਿਆ ਹੈ। ਪੁਲਿਸ ਨੇ ਕਿਹਾ ਕਿ ਲਾਸ਼ ਖੁਰਦ ਬੁਰਦ ਕਰਨ 'ਤੇ ਉਹਨਾਂ ਧਾਰਾ 302 ਅਤੇ 201 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
Ramtirth Police Chonki
ਪੁਲਿਸ ਨੇ ਦੱਸਿਆ ਦੋਸ਼ੀ ਮਹਿਲਾ ਦੀ ਉਮਰ 28 ਸਾਲ ਹੈ ਅਤੇ ਉਸ ਦੇ 4 ਬੱਚੇ ਹਨ ਜਿਹਨਾਂ ਵਿਚੋਂ 3 ਲੜਕੀਆਂ ਅਤੇ ਇਕ ਲੜਕਾ ਹੈ। ਜਿਸ ਬੱਚੀ ਦਾ ਕਤਲ ਹਰਪ੍ਰੀਤ ਕੌਰ ਨੇ ਕੀਤਾ ਹੈ ਉਹ ਸਭ ਤੋਂ ਛੋਟੀ ਲੜਕੀ ਸੀ। ਪੁਲਿਸ ਨੇ ਦੱਸਿਆ ਕਿ ਆਸ ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਔਰਤ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ ਪਰ ਪੁਲਿਸ ਮੁਤਾਬਿਕ ਜਿਸ ਤਰ੍ਹਾਂ ਮਹਿਲਾ ਨੇ ਰਾਤ ਦੇ ਸਮੇਂ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਸਬੂਤ ਛਪਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਇਹ ਸਾਬਿਤ ਹੁੰਦਾ ਹੈ
Ramtirth Police
ਕਿ ਮਹਿਲਾ ਕਿਸੇ ਵੀ ਬਿਮਾਰੀ ਦੀ ਸ਼ਿਕਾਰ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਨੇ ਪਹਿਲਾਂ ਲ਼ੜਕੀ ਦਾ ਥੋੜ੍ਹਾ ਗਲਾ ਵੱਢ ਕੇ ਫਿਰ ਸਰੀਰ ਨੂੰ ਅੱਗ ਲਗਾ ਦਿੱਤੀ ਅਤੇ ਹੁਣ ਲੜਕੀ ਦਾ ਸਿਰਫ਼ ਮੂੰਹ ਹੀ ਦਿਖ ਰਿਹਾ ਹੈ ਬਾਕੀ ਸੀਰੀ ਸਰੀਰ ਜਲਿਆ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਲੜਕੀ ਦਾ ਪੋਸਟ ਮਾਰਟਮ ਅੱਜ ਹੀ ਹੋਵੇਗਾ।