
ਵਿਆਹੁਤਾ ਦੇ ਪਿਤਾ ਤੇ ਚਾਚੇ ਨੇ ਕੀਤੀ ਇਨਸਾਫ਼ ਦੀ ਮੰਗ
ਗੁਰਦਾਸਪੁਰ - ਬੀਤੀ ਦੇਰ ਸ਼ਾਮ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਚੌੜੇ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦੀ ਭੇਦਭਰੇ ਹਾਲਾਤਾਂ 'ਚ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਦੇਰ ਰਾਤ ਸਿਵਲ ਹਸਪਤਾਲ 'ਚ ਮਨਪ੍ਰੀਤ ਦਾ ਸੁਹਰਾ ਪਰਿਵਾਰ ਲੈ ਕੇ ਗਿਆ ਸੀ ਅਤੇ ਮ੍ਰਿਤਕ ਔਰਤ ਦੇ ਸੁਹਰੇ ਪਰਿਵਾਰ ਅਨੁਸਾਰ ਮਨਪ੍ਰੀਤ ਦੀ ਸੜਕ ਹਾਦਸੇ 'ਚ ਮੌਤ ਹੋਈ ਹੈ ਅਤੇ ਜਦਕਿ ਮਨਪ੍ਰੀਤ ਦੇ ਪੇਕੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਇਹ ਹਾਦਸਾ ਨਹੀਂ ਹੈ।
Death
ਮਨਪ੍ਰੀਤ ਦੇ ਪੇਕੇ ਪਰਿਵਾਰ ਵਾਲੇ ਜਾਂਚ ਦੀ ਮੰਗ ਕਰ ਰਹੇ ਹਨ ਅਤੇ ਮਨਪ੍ਰੀਤ ਕੌਰ ਦਾ ਪਤੀ ਵਿਦੇਸ਼ ਪੋਲੈਂਡ ਰਹਿੰਦਾ ਹੈ। ਮ੍ਰਿਤਕ ਮਨਪ੍ਰੀਤ ਕੌਰ ਦੀ ਮੌਤ 'ਤੇ ਉਸ ਦੇ ਪਿਤਾ ਅਮਰੀਕ ਸਿੰਘ ਅਤੇ ਚਾਚੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮਨਪ੍ਰੀਤ ਦੇ ਸੁਹਰੇ ਪਰਿਵਾਰ ਨੇ ਮਨਪ੍ਰੀਤ ਦੀ ਮੌਤ ਹੋਣ ਬਾਰੇ ਬੀਤੇ ਕੱਲ ਦੇਰ ਸ਼ਾਮ 8:30 ਦੱਸਿਆ ਅਤੇ ਜਦ ਉਹ ਚੋੜੇ ਪਿੰਡ ਪਹੁਚੇ ਤਾਂ ਉਥੋਂ ਲਾਸ਼ ਸਿਵਲ ਹਸਪਤਾਲ ਬਟਾਲਾ 'ਚ ਭੇਜ ਦਿਤੀ ਗਈ ਸੀ
Amrik singh
ਅਤੇ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਮਨਪ੍ਰੀਤ ਘਰੋਂ ਬਾਹਰ ਗਈ ਸੀ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਸੱਟ ਮਾਰ ਦਿੱਤੀ ਅਤੇ ਉਸ ਦੀ ਲਾਸ਼ ਸੜਕ 'ਤੇ ਪਈ ਮਿਲੀ। ਮ੍ਰਿਤਕ ਦੇ ਪਿਤਾ ਨੇ ਆਰੋਪ ਲਗਾਇਆ ਕਿ ਉਸ ਦਾ ਜਵਾਈ ਵਿਦੇਸ਼ ਰਹਿੰਦਾ ਹੈ ਅਤੇ ਉਸਦੀ ਬੇਟੀ ਦੇ ਵਿਆਹ ਨੂੰ ਚਾਰ ਸਾਲ ਹੋ ਚੁੱਕੇ ਹਨ ਅਤੇ ਉਦੋਂ ਤੋਂ ਹੀ ਸੁਹਰਾ ਪਰਿਵਾਰ ਉਸ ਦੀ ਧੀ ਮਨਪ੍ਰੀਤ ਨੂੰ ਤੰਗ ਪਰੇਸ਼ਾਨ ਕਰਦਾ ਸੀ
ਅਤੇ ਕਈ ਵਾਰ ਤਾ ਉਹ ਪੇਕੇ ਹੀ ਰਹਿ ਕੇ ਗਈ ਹੈ ਅਤੇ ਕੁਝ ਮਹੀਨੇ ਪਹਿਲਾ ਹੀ ਸਮਝਤੇ ਤੋਂ ਬਾਅਦ ਮਨਪ੍ਰੀਤ ਸੁਹਰੇ ਗਈ ਸੀ ਪਿਤਾ ਅਤੇ ਚਾਚੇ ਨੇ ਆਖਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਮਨਪ੍ਰੀਤ ਦੀ ਸੜਕ ਹਾਦਸੇ 'ਚ ਨਹੀਂ ਬਲਕਿ ਸੁਹਰੇ ਪਰਿਵਾਰ ਵਲੋਂ ਕੀਤੇ ਤਸ਼ੱਦਦ ਕਰਨ ਮੌਤ ਹੋਈ ਹੈ ਅਤੇ ਉਹ ਇਨਸਾਫ ਦੀ ਮੰਗ ਕਰ ਰਹੇ ਹਨ|