
ਸਕੂਲ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਫੰਡਾਂ ਦੀ ਮੋਨਿਟਰਿੰਗ ਲਈ ਤਿਆਰ ਕੀਤਾ ਇੱਕ ਨਵਾਂ ਸਾਫਟਵੇਅਰ
ਚੰਡੀਗੜ, 22 ਸਤੰਬਰ - ਸਕੂਲ ਸਿੱਖਿਆ ਮੰੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਸਿੱਖਿਆ ਵਿਭਾਗ ਵਿੱਚ ਪਾਰਦਰਸ਼ਿਤਾ ਲਿਆਉਣ ਲਈ ਆਰਭੀ ਮੁਹਿੰਮ ਦੇ ਹੇਠ ਹੇਠ ਹੁਣ ਵਿਭਾਗ ਨੇ ਫੰਡਾਂ ਦੀ ਆਨ ਲਾਈਨ ਮੋਨਿਟਰਿੰਗ ਕਰਨ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਫੰਡਾਂ ਦੀ ਮੋਨਿਟਰਿੰਗ ਲਈ ਇੱਕ ਨਵਾਂ ਸਾਫਟਵੇਅਰ ਤਿਆਰ ਕੀਤਾ ਹੈ।
Vijay Inder Singla
ਹੁਣ ਸਕੂਲ ਮੁਖੀਆਂ/ਬੀ.ਪੀ.ਓਜ਼. ਨੂੰ ਮੁੱਖ ਦਫਤਰ ਵੱਲੋਂ ਜਾਰੀ ਕੀਤੇ ਫੰਡਾਂ ਅਤੇ ਖਰਚਿਆਂ ਦੇ ਵੇਰਵੇ ਸਕੂਲ ਜਾਂ ਦਫ਼ਤਰ ਦੀ ਈ-ਪੰਜਾਬ ਪੋਰਟਲ ’ਤੇ ਲੋਗ ਇੰਨ ਆਈ.ਡੀ. ਵਿੱਚ ਦਰਜ ਕਰਨ ਦੀ ਹਦਾਇਤ ਕੀਤੀ ਗਈ ਹੈ। ਬੁਲਾਰੇ ਅਨੁਸਾਰ ਇਸ ਤੋਂ ਪਹਿਲਾਂ ਜਾਰੀ ਕੀਤੇ ਫੰਡਾਂ ਬਾਰੇ ਜ਼ਿਲਾ ਦਫ਼ਤਰਾਂ ਤੋਂ ਡਾਟਾ ਅਉਣ ਵਿੱਚ ਬਹੁਤ ਸਮਾਂ ਲਗਦਾ ਸੀ ਜਿਸ ਨਾਲ ਕਾਗਜੀ ਕਾਰਵਾਈ ਵਿੱਚ ਦੇਰ ਹੁੰਦੀ ਸੀ।
School education department
ਬੁਲਾਰੇ ਦੇ ਅਨੁਸਾਰ ਆਨ ਲਾਈਨ ਮੋਨਿਟਰਿੰਗ ਦੇ ਨਾਲ ਨਾ ਕੇਵਲ ਫੰਡਾਂ ਦੇ ਮਾਾਮਲੇ ਵਿੱਚ ਪਾਰਦਰਸ਼ਿਤਾ ਵਧੇਗੀ ਸਗੋਂ ਇਸ ਨਾਲ ਕੰਮ ਵਿੱਚ ਵੀ ਤੇਜੀ ਆਵੇਗੀ। ਬੁਲਰੇ ਨੇ ਅੱਗੇ ਦੱਸਿਆ ਕਿ ਸਾਰੇ ਸਕੂਲ ਮੁਖੀਆਂ ਅਤੇ ਬੀ.ਪੀ.ਓਜ਼ ਨੂੰ ਹਰ ਸਮੇਂ ਡਾਟਾ ਤਿਆਰ ਰੱਖਣ ਲਈ ਨਿਰਦੇਸ਼ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਪੋਰਟਲ ’ਤੇ ਉਪਲਭਦ ਡਾਟਾ ਨੂੰ ਅੰਤਿਮ ਮੰਨਿਆ ਜਾਵੇਗਾ ਅਤੇ ਸਕੂਲ ਮੁਖੀਆਂ ਤੇ ਬੀ.ਪੀ.ਓਜ਼ ਨੂੰ ਹੁਣ ਇਸ ਸਬੰਧ ਵਿੱਚ ਹਾਰਡ ਕਾਪੀਆਂ ਜ਼ਿਲਾ ਦਫ਼ਤਰਾਂ ਨੂੰ ਭੇਜਣ ਦੀ ਜ਼ਰੂਤ ਨਹੀਂ ਹੈ।