ਸਰਲ ਸਟਾਰਟਅੱਪ ਰਜਿਸਟ੍ਰੇਸ਼ਨ ਪ੍ਰਕਿਰਿਆ ਨਾਲ ਉਦਯੋਗਾਂ ਨੂੰ ਮਿਲੇਗਾ ਹੋਰ ਹੁਲਾਰਾ : ਸੁੰਦਰ ਸ਼ਾਮ ਅਰੋੜਾ
Published : Sep 22, 2020, 5:30 pm IST
Updated : Sep 22, 2020, 5:30 pm IST
SHARE ARTICLE
sunder sham arora
sunder sham arora

ਪਹਿਲਾਂ ਸਟਾਰਟਅੱਪ ਅਰਜੀਆਂ ਨੂੰ ਕਈ ਵਾਰ ਨੋਡਲ ਏਜੰਸੀਆਂ ਕੋਲ ਭੇਜਣਾ ਪੈਂਦਾ ਸੀ

ਚੰਡੀਗੜ, 22 ਸਤੰਬਰ: ਉਦਯੋਗਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸੂਬੇ ਵਿੱਚ ਸਟਾਰਟਅੱਪ ਪ੍ਰਕਿਰਿਆ ਨੂੰ ਹੋਰ ਵੀ ਸਰਲ ਤੇ ਸੁਚਾਰੂ ਬਣਾ ਦਿੱਤਾ ਗਿਆ ਹੈ। ਉਦਯੋਗ ਮੰਤਰੀ  ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਦੱਸਿਆ ਕਿ ਵਿਸਥਾਰਤ ਯੋਜਨਾਵਾਂ ਅਤੇ ਸੰਚਾਲਨ ਦਿਸਾ ਨਿਰਦੇਸਾਂ, 2018 ਦੇ ਅਧਿਆਏ-16 ਦੀ ਧਾਰਾਵਾਂ 16.3,16.4,16.5 ਵਿੱਚ ਪ੍ਰਭਾਵੀ ਸੋਧਾਂ ਕੀਤੀਆਂ ਗਈਆਂ ਹਨ।

Punjab Government Punjab Government

ਨਵੀਂ ਰਜਿਸਟ੍ਰੇਸ਼ਨ ਪ੍ਰਕਿਰਿਆ ’ਤੇ ਤਸੱਲੀ ਪ੍ਰਗਟਾਉਂਦਿਆਂ  ਉਨਾਂ ਕਿਹਾ ਕਿ ਨਵੀਂ ਪ੍ਰਕਿਰਿਆ ਰਾਹੀਂ  ਥੋੜੇ ਸਮੇਂ ਵਿੱਚ ਹੀ ਜ਼ਿਆਦਾ ਸਟਾਰਟਅੱਪਜ਼ ਰਜਿਸਟਰਡ ਹੋ ਸਕਣਗੇ ਅਤੇ ਬਾਅਦ ਵਿੱਚ ਸੂਬਾ ਸਰਕਾਰ ਵਲੋਂ ਦਿੱਤੀਆਂ ਜਾਾਂਦੀਆਂ ਰਿਆਇਤਾਂ ਦਾ ਲਾਭ ਲੈ ਸਕਣਗੇ। ਪੰਜਾਬ ਸਰਕਾਰ ਨੇ 7.8.2018 ਨੂੰ  ਵਿਸਥਾਰਤ ਯੋਜਨਾਵਾਂ ਅਤੇ ਸੰਚਾਲਨ ਦਿਸਾ ਨਿਰਦੇਸਾਂ, 2018 ਨੂੰ ਨੋਟੀਫਾਈ ਕੀਤਾ ਸੀ ਜਿਸ ਵਿੱਚ ਸਟਾਰਟਅੱਪਸ ਨੂੰ ਰਿਆਇਤਾਂ ਦੇਣ ਦੀ ਯੋਜਨਾਵਾਂ ਸ਼ਾਮਲ ਸੀ।

sunder sham aroraNodal Agency 

ਉਨਾਂ ਅੱਗੇ ਦੱਸਿਆ ਕਿ ਸੋਧੀ ਗਈ ਪ੍ਰਕਿਰਿਆ ਅਨੁਸਾਰ ਰਾਜ ਸਰਕਾਰ ਨਾਲ ਰਜਿਸਟਰੇਸ਼ਨ ਕਰਵਾਉਣ ਲਈ ਸਟਾਰਟਅਪ  ਪੰਜਾਬ ਨਾਲ ਆਨਲਾਈਨ ਅਪਲਾਈ ਕਰਨਾ ਹੋਵੇਗਾ। ਫਿਰ  ਮੁਹਾਰਤ ਦੇ ਖੇਤਰ ਮੁਤਾਬਕ  ਉਨਾਂ ਦੇ ਕੇਸਾਂ ਨੂੰ ਵੱਖ ਵੱਖ ਨੋਡਲ ਏਜੰਸੀਆਂ ਕੋਲ ਭੇਜਿਆ ਜਾਂਦਾ ਹੈ। ਜਿਨਾਂ ਬਿਨੈਕਾਰਾਂ  ਦੀ ਅਰਜੀ ਪ੍ਰਕਿਰਿਆ ਅਧੀਨ ਹੈ ਉਹਨੂੰ ਯੋਗ ਪ੍ਰੋਵਿਜ਼ਨਲ ਸਰਟੀਫਿਕੇਟ ਜਾਰੀ ਕੀਤੇ ਜਾਣਗੇ ।

Institute of Nano Science and Technology MohaliInstitute of Nano Science and Technology Mohali

ਇਹਨਾਂ ਨੋਡਲ ਏਜੰਸੀਆਂ ਵਿੱਚ  ਆਈ.ਆਈ.ਟੀ ਰੋਪੜ, ਆਈ.ਐਸ.ਬੀ ਮੁਹਾਲੀ, ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ, ਮੋਹਾਲੀ ਵਿਖੇ ਭਾਰਤ ਦੇ ਸਾੱਫਟਵੇਅਰ ਟੈਕਨਾਲੋਜੀ ਪਾਰਕਸ, ਇੰਸਟੀਚਿਊਟ ਆਫ ਨੈਨੋ ਸਾਇੰਸ ਐਂਡ ਟੈਕਨੋਲੋਜੀ ਮੁਹਾਲੀ (ਆਈ.ਐਨ.ਐਸ.ਟੀ), ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸਨ ਐਂਡ ਰਿਸਰਚ ਮੁਹਾਲੀ, ਨੈਸਨਲ ਐਗਰੀ-ਫੂਡ ਬਾਇਓਟੈਕਨਾਲੌਜੀ ਇੰਸਟੀਚਿਊਟ  ਆਦਿ ਸ਼ਾਮਲ ਹਨ।

National Agri-Food Biotechnology InstituteNational Agri-Food Biotechnology Institute

 ਇਹ ਨੋਡਲ ਏਜੰਸੀਆਂ ਸੁਰੂਆਤੀ ਅਰਜੀਆਂ ਦਾ ਮੁਲਾਂਕਣ ਕਰਦੀਆਂ ਹਨ ਅਤੇ ਨਿਰਧਾਰਤ ਕਰਦੀਆਂ ਹਨ ਕਿ ਸਟਾਰਟਅਪ ਕੋਲ ਕੋਈ ਨਵੀਨਤਾਕਾਰੀ ਉਤਪਾਦ ਜਾਂ ਸੇਵਾ ਹੈ ਅਤੇ ਫੰਡਿੰਗ ਦੀ ਲੋੜ ਨੂੰ ਪੂਰਾ ਕਰਦਾ ਹੈ। ਨੋਡਲ ਏਜੰਸੀਆਂ ਵਲੋਂ ਕੀਤੀਆਂ ਸਿਫਾਰਸਾਂ ਦੇ ਅਧਾਰ ਤੇ, ਸਟਾਰਟਅਪ ਪੰਜਾਬ ਕਮੇਟੀ ਨੂੰ ਸਿਫਾਰਸਾਂ ਪੇਸ਼ ਕਰਦਾ ਹੈ ਅਤੇ ਸਵੀਕਾਰ ਹੋਣ ਉਪਰੰਤ ਵਿਸਥਾਰਤ ਯੋਜਨਾਵਾਂ ਅਤੇ ਸੰਚਾਲਨ ਦਿਸਾ ਨਿਰਦੇਸਾਂ, 2018 ਦੇ ਅਨੁਸਾਰ ਸੁਰੂਆਤੀ ਬਿਨੈਕਾਰਾਂ ਨੂੰ ਮਾਨਤਾ ਦੇ ਪ੍ਰਮਾਣ ਪੱਤਰ ਜਾਰੀ ਕੀਤੇ ਜਾਂਦੇ ਹਨ। ਮਾਨਤਾ ਪ੍ਰਾਪਤ ਸਟਾਰਟਅੱਪ ਫਿਰ ਰਾਜ ਸਰਕਾਰ ਕੋਲ ਵਿੱਤੀ ਸਹਾਇਤਾ ਲਈ ਅਰਜੀ ਦੇ ਸਕਦੀ ਹੈ ।

sunder sham arorasunder sham arora

ਉਦਯੋਗ ਅਤੇ ਵਣਜ ਮੰਤਰੀ ਨੇ ਅੱਗੇ ਦੱਸਿਆ ਕਿ ਪਹਿਲਾਂ ਸਟਾਰਟਅੱਪ ਅਰਜੀਆਂ ਨੂੰ ਕਈ ਵਾਰ ਨੋਡਲ ਏਜੰਸੀਆਂ ਕੋਲ ਭੇਜਣਾ ਪੈਂਦਾ ਸੀ ਅਤੇ ਇਹ ਪ੍ਰਕਿ੍ਰਆ ਕੁਝ ਗੁੰਝਲਦਾਰ ਸੀ। ਇਸ ਨੂੰ ਹੁਣ ਸੁਚਾਰੂ ਬਣਾਇਆ ਗਿਆ ਹੈ ਅਤੇ ਅਰਜ਼ੀ ਸਿਰਫ ਇਕ ਵਾਰ ਪ੍ਰੋਸੈਸਿੰਗ ਲਈ ਨੋਡਲ ਏਜੰਸੀ ਨੂੰ ਭੇਜਣਾ ਹੁੰਦਾ ਹੈ।    

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement