ਕੈਨੇਡਾ ਚੋਣਾਂ : ਟਰੂਡੋ ਸਣੇ 16 ਪੰਜਾਬੀ ਉਮੀਦਵਾਰਾਂ ਦੀ ਹੋਈ ਜਿੱਤ 
Published : Sep 22, 2021, 6:42 am IST
Updated : Sep 22, 2021, 6:42 am IST
SHARE ARTICLE
image
image

ਕੈਨੇਡਾ ਚੋਣਾਂ : ਟਰੂਡੋ ਸਣੇ 16 ਪੰਜਾਬੀ ਉਮੀਦਵਾਰਾਂ ਦੀ ਹੋਈ ਜਿੱਤ 


ਨਵੀਂ ਸਰਕਾਰ ਵਿਚ ਪੰਜਾਬੀਆਂ ਨੂੰ  ਢੁਕਵੀਂ ਨੁਮਾਇੰਦਗੀ ਮਿਲਣ ਦੇ ਆਸਾਰ 

ਟੋਰਾਂਟੋ, 21 ਸਤੰਬਰ : ਕੈਨੇਡਾ ਦੀਆਂ ਮੱਧਕਾਲੀ ਚੋਣਾਂ ਦੌਰਾਨ 16 ਪੰਜਾਬੀਆਂ ਸਣੇ ਭਾਰਤੀ ਮੂਲ ਦੇ 18 ਉਮੀਦਵਾਰਾਂ ਨੇ ਜਿੱਤ ਦੇ ਝੰਡੇ ਲਹਿਰਾਏ ਅਤੇ ਖ਼ਾਸ ਗੱਲ ਇਹ ਰਹੀ ਕਿ ਟਰੂਡੋ ਦੀ ਕੈਬਨਿਟ ਵਿਚ ਸ਼ਾਮਲ ਸਾਰੇ ਪੰਜਾਬੀ ਮੰਤਰੀ ਜੇਤੂ ਰਹੇ | ਨਵੀਂ ਸਰਕਾਰ ਵਿਚ ਵੀ ਪੰਜਾਬੀਆਂ ਨੂੰ  ਢੁਕਵੀਂ ਨੁਮਾਇੰਦਗੀ ਮਿਲਣ ਦੇ ਆਸਾਰ ਹਨ | ਇਸ ਸੱਭ ਦੇ ਨਾਲ ਟਰੂਡੋ ਨੇ ਵੀ ਜਿੱਤ ਦਰਜ ਕਰ ਦਿਤੀ ਹੈ |
ਰਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੈਨਕੂਵਰ ਸਾਊਥ ਪਾਰਲੀਮਾਨੀ ਹਲਕੇ ਵਿਚ 18 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਅਤੇ ਅਪਣੇ ਨੇੜਲੇ ਵਿਰੋਧੀ ਐਨ.ਡੀ.ਪੀ. ਦੇ ਸ਼ੌਨ ਮੈਕੁਈਲਨ ਨੂੰ  9 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ |
ਕੈਬਨਿਟ ਮੰਤਰੀ ਬਰਦੀਸ਼ ਚੱਗੜ ਨੇ ਵਾਟਰਲੂ ਹਲਕੇ ਵਿਚ 24 ਹਜ਼ਾਰ 802 ਵੋਟਾਂ ਹਾਸਲ ਕਰਦਿਆਂ ਵੱਡੀ ਜਿੱਤ ਦਰਜ ਕੀਤੀ | ਉਨ੍ਹਾਂ ਨੇ ਆਪਣੀ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਮੇਘਨ ਸ਼ੈਨਨ ਨੂੰ  9 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ |
ਸਰਕਾਰੀ ਖ਼ਰੀਦ ਮਾਮਲਿਆਂ ਬਾਰੇ ਮੰਤਰੀ ਅਨੀਤਾ ਆਨੰਦ ਨੇ ਓਕਵਿਲ ਰਾਈਡਿੰਗ ਤੋਂ 26, 203 ਵੋਟਾਂ ਹਾਸਲ ਕਰਦਿਆਂ ਵੱਡੀ ਜਿੱਤ ਦਰਜ ਕੀਤੀ | ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੀ ਕੈਰੀ ਕੌਲਬਰਨ ਨੂੰ  ਹਰਾਇਆ ਜਿਨ੍ਹਾਂ ਨੂੰ  ਤਕਰੀਬਨ 23 ਹਜ਼ਾਰ ਵੋਟਾਂ ਮਿਲੀਆਂ |
ਦੂਜੇ ਪਾਸੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਬਰਨਬੀ ਸਾਊਥ ਹਲਕੇ ਵਿਚ 15 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਜਦਕਿ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਲਿਬਰਲ ਪਾਰਟੀ ਦੀ ਬਰੀਆ ਹੁਐਂਗ ਸਾਮੀ ਨੂੰ  11, 560 ਵੋਟਾਂ ਮਿਲੀਆਂ | ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ 21, 518 ਵੋਟਾਂ ਲੈ ਕੇ ਜੇਤੂ ਰਹੇ | ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਨਵਲ ਬਜਾਜ ਨੂੰ  ਹਰਾਇਆ ਜੋ 10, 757 ਵੋਟਾਂ ਹੀ ਹਾਸਲ ਕਰ ਸਕੇ | 

ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੇ 19, 837 ਵੋਟਾਂ ਹਾਸਲ ਕਰਦਿਆਂ ਕੰਜ਼ਰਵੇਟਿਵ ਪਾਰਟੀ ਦੇ ਰਮਨਦੀਪ ਬਰਾੜ ਨੂੰ  ਹਰਾਇਆ ਜੋ 11, 836 ਵੋਟਾਂ ਹੀ ਹਾਸਲ ਕਰ ਸਕੇ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement