ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਲਦ ਦੇ ਸਕਦੇ ਹਨ ਅਸਤੀਫ਼ਾ
Published : Sep 22, 2022, 1:00 am IST
Updated : Sep 22, 2022, 1:00 am IST
SHARE ARTICLE
IMAGE
IMAGE

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਲਦ ਦੇ ਸਕਦੇ ਹਨ ਅਸਤੀਫ਼ਾ


ਜਿਸ ਬੇਬਾਕੀ ਨਾਲ 'ਜਥੇਦਾਰ' ਹਰ ਪਲੇਟਫ਼ਾਰਮ ਤੇ ਅਕਾਲੀ ਦਲ ਦੇ ਆਗੂਆਂ ਨੂੰ  ਖਰੀਆਂ ਖਰੀਆਂ ਸੁਣਾ ਰਹੇ ਹਨ, ਉਸ ਤੋਂ ਅਕਾਲੀ ਦਲ ਦੇ ਕੁੱਝ ਆਗੂ ਨਾਰਾਜ਼ ਚਲ ਰਹੇ ਹਨ

ਅੰਮਿ੍ਤਸਰ, 21 ਸਤੰਬਰ (ਪਰਮਿੰਦਰ ਅਰੋੜਾ): ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਲਦ ਹੀ 'ਜਥੇਦਾਰ' ਦੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ | ਕਿਹਾ ਜਾ ਰਿਹਾ ਹੈ ਕਿ ਇਸ ਪਿੱਛੇ ਮੁੱਖ ਕਾਰਨ ਇਹ ਹੈ ਕਿ ਜਿਸ ਬੇਬਾਕੀ ਨਾਲ ਗਿਆਨੀ ਹਰਪ੍ਰੀਤ ਸਿੰਘ ਹਰ ਪਲੇਟਫ਼ਾਰਮ ਤੇ ਅਕਾਲੀ ਦਲ ਦੇ ਆਗੂਆਂ ਨੂੰ  ਖਰੀਆਂ ਖਰੀਆਂ ਸੁਣਾ ਰਹੇ ਹਨ ਉਸ ਤੋਂ ਅਕਾਲੀ ਦਲ ਦੇ ਕੁੱਝ ਆਗੂ ਨਾਰਾਜ਼ ਚਲ ਰਹੇ ਹਨ | ਹਾਲਾਂਕਿ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ 'ਜਥੇਦਾਰ' ਵਲੋਂ ਵੱਖ ਵੱਖ ਸਮੇਂ 'ਤੇ ਦਿਤੀਆਂ ਜਾ ਰਹੀਆਂ ਸਲਾਹਾਂ ਨੂੰ  ਮੰਨ ਰਹੇ ਹਨ, ਪਰ ਕੁੱਝ ਆਗੂਆਂ ਦਾ ਕਹਿਣਾ ਹੈ ਕਿ 'ਜਥੇਦਾਰ' ਵਲੋਂ ਸੁਣਾਈਆਂ ਜਾਂਦੀਆਂ ਖਰੀਆਂ ਖਰੀਆਂ ਕਾਰਨ ਕਈ ਵਾਰ ਲੋਕਾਂ ਨੂੰ  ਜਵਾਬ ਦੇਣਾ ਔਖਾ ਹੋ ਜਾਂਦਾ ਹੈ |
ਅਕਾਲੀ ਦਲ ਦਾ ਵੱਡਾ ਹਿੱਸਾ 'ਜਥੇਦਾਰ' ਦੇ ਸਮਰਥਨ ਵਿਚ ਹੈ ਫਿਰ ਵੀ 'ਜਥੇਦਾਰ' ਦੇ ਨੇੜਲੇ ਸੂਤਰ ਦਾਅਵਾ ਕਰਦੇ ਹਨ ਕਿ 'ਜਥੇਦਾਰ' ਫ਼ੈਸਲਾ ਲੈ ਚੁੱਕੇ ਹਨ ਤੇ ਜਲਦ ਹੀ ਉਹ ਅਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਾਲੇ ਅਹੁਦੇ ਨੂੰ  ਤਿਆਗ ਸਕਦੇ ਹਨ | ਕੱੁਝ ਲੋਕਾਂ ਦੀ ਇਹ ਵੀ ਖਵਾਹਿਸ਼ ਹੈ ਕਿ 'ਜਥੇਦਾਰ' ਅਪਣੇ ਆਪ ਨੂੰ  ਸਿਰਫ਼ ਪੂਜਾ ਪਾਠ ਤਕ ਸੀਮਤ ਰੱਖੇ | 'ਜਥੇਦਾਰ' ਕੌਮ ਦੀ ਅਗਵਾਈ ਕਰਨ ਦੇ ਯਤਨ ਹੀ ਨਾ ਕਰੇ |
ਗਿਆਨੀ ਹਰਪ੍ਰੀਤ ਸਿੰਘ ਨੇ ਜਿਸ ਤਰ੍ਹਾਂ ਨਾਲ ਬੀਤੇ ਸਮੇ ਵਿਚ ਪੰਥਕ ਮਸਲਿਆਂ ਤੇ ਧਿਆਨ ਕੇਂਦਰਤ ਕਰ ਕੇ ਵੱਖ ਵੱਖ ਪੰਥਕ ਮਸਲਿਆਂ ਦੇ ਹੱਲ ਲਈ ਯਤਨ ਕੀਤੇ ਹਨ ਉਹ ਵੀ ਕੁੱਝ ਲੋਕਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਹੇ | 'ਜਥੇਦਾਰ' ਅੱਗੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰ ਨਿਵਾਇਆ ਹੈ, ਉਸ ਨੂੰ  ਵੀ ਕੁੱਝ ਡੇਰੇਦਾਰ ਬਰਦਾਸ਼ਤ ਨਹੀਂ ਕਰ ਰਹੇ | ਇਨ੍ਹਾਂ ਡੇਰਦਾਰਾਂ ਦੀ ਨਜ਼ਰ ਵਿਚ 'ਜਥੇਦਾਰ' ਸਿਰਫ਼ ਅਕਾਲੀ ਦਲ ਦਾ ਬੁਲਾਰਾ ਹੋਣਾ ਚਾਹੀਦਾ ਹੈ ਪਰ 'ਜਥੇਦਾਰ' ਅਕਾਲੀ ਦਲ ਦੀ ਅਧੀਨਗੀ ਕਬੂਲ ਕਰਨ ਦੀ ਬਜਾਏ ਪੰਥ ਨੂੰ  ਨਾਲ ਲੈ ਕੇ ਚਲਣ ਵਿਚ ਵਿਸ਼ਵਾਸ ਰੱਖ ਰਿਹਾ ਹੈ | 

SHARE ARTICLE

ਏਜੰਸੀ

Advertisement

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM
Advertisement