
ਪੁਲਿਸ ਲਾਈਨ ’ਚ ਵੀ ਕਈ ਸਾਲਾਂ ਤੋਂ ਬੈਠੇ ਮੁਲਾਜ਼ਮਾਂ ਨੂੰ ਦਿੱਤੀ ਥਾਣਿਆਂ ’ਚ ਜ਼ਿੰਮੇਵਾਰੀ
ਜਲੰਧਰ: ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਵੱਡਾ ਐਕਸ਼ਨ ਲੈਂਦਿਆ ਸ਼ਹਿਰ ’ਚ ਕਮਿਸ਼ਨਰੇਟ ਸਿਸਟਮ ਦੇ ਤਹਿਤ ਆਉਂਦੇ ਪੁਲਿਸ ਥਾਣਿਆਂ ਅਤੇ ਚੌਂਕੀਆਂ ਦੇ ਇੰਚਾਰਜਾਂ ਦੇ ਤਬਾਦਲੇ ਕੀਤੇ ਹਨ। ਸ਼ਹਿਰੀ ਖੇਤਰ ’ਚ ਆਉਂਦੇ 14 ਥਾਣਿਆਂ ਦੇ ਇੰਚਾਰਜਾਂ ਨੂੰ ਥਾਣਿਆਂ ’ਚੋਂ ਲਾਈਨ ਜਾਂ ਇਕ-ਦੂਜੇ ਦੇ ਥਾਣਿਆਂ ’ਚ ਬਦਲ ਦਿੱਤਾ ਗਿਆ ਹੈ। ਪੁਲਿਸ ਲਾਈਨ ’ਚ ਵੀ ਜੋ ਕਈ ਸਾਲਾਂ ਤੋਂ ਬੈਠੇ ਹੋਏ ਸਨ, ਉਨ੍ਹਾਂ ਨੂੰ ਥਾਣਿਆਂ ’ਚ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਇਲਾਵਾ ਸ਼ਹਿਰ ’ਚ ਆਉਂਦੀਆਂ ਪੁਲਿਸ ਚੌਂਕੀਆਂ ਦੇ ਇੰਚਾਰਜ ਵੀ ਬਦਲੇ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਨਵਦੀਪ ਸਿੰਘ ਅਤੇ ਥਾਣਾ ਜਲੰਧਰ ਕੈਂਟ ਦੇ ਮੁਖੀ ਭੂਸ਼ਨ ਕੁਮਾਰ ਸਮੇਤ ਕਈ ਥਾਣਿਆਂ ਦੇ ਇੰਚਾਰਜਾਂ ਦਾ ਤਬਾਦਲਾ ਕਰ ਦਿੱਤਾ ਹੈ। ਦਕੋਹਾ, ਫਤਿਹਪੁਰ ਅਤੇ ਫੋਕਲ ਪੁਆਇੰਟ ਪੁਲਸ ਚੌਕੀਆਂ ਦੇ ਇੰਚਾਰਜ ਵੀ ਬਦਲ ਦਿੱਤੇ ਗਏ ਹਨ।