ਨਵੀਂ ਸਿਖਿਆ ਨੀਤੀ, ਸਿਖਿਆ ਦੇ ਨਾਲ-ਨਾਲ ਖੇਡਾਂ ਅਤੇ ਹੁਨਰ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗੀ : ਅਨੁਰਾਗ ਠਾਕੁਰ
Published : Sep 22, 2022, 1:01 am IST
Updated : Sep 22, 2022, 1:01 am IST
SHARE ARTICLE
IMAGE
IMAGE

ਨਵੀਂ ਸਿਖਿਆ ਨੀਤੀ, ਸਿਖਿਆ ਦੇ ਨਾਲ-ਨਾਲ ਖੇਡਾਂ ਅਤੇ ਹੁਨਰ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗੀ : ਅਨੁਰਾਗ ਠਾਕੁਰ


ਜਲੰਧਰ ਦੇ ਦੋਆਬਾ ਕਾਲਜ ਵਿਚ 65ਵੀਂ ਕਨਵੋਕੇਸ਼ਨ ਹੋਈ

ਜਲੰਧਰ, 21 ਸਤੰਬਰ (ਪੱਤਰ ਪ੍ਰੇਰਕ): ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਯੁਵਾ ਮਾਮਲੇ ਅਤੇ ਖੇਡਾਂ ਬਾਰੇ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ  ਬ੍ਰੇਨ ਡਰੇਨ ਤੋਂਾ ਬਚਾ ਕੇ ਉਨ੍ਹਾਂ ਨੂੰ  ਬ੍ਰੇਨ ਗੇਨ ਵਲ ਵਧਣ ਦੇ ਯੋਗ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ 'ਡਿਜੀਟਲ ਇੰਡੀਆ' ਪ੍ਰੋਗਰਾਮ ਨੂੰ  ਪੂਰੀ ਤਰ੍ਹਾਂ ਸਫ਼ਲਤਾ ਪੂਰਵਕ ਲਾਗੂ ਕਰ ਕੇ ਸਮੁੱਚੇ ਵਿਸ਼ਵ ਨੂੰ  ਦਿਖਾਇਆ ਹੈ, ਇਸੇ ਕਰ ਕੇ ਹੁਣ ਵੱਧ ਤੋਂ ਵੱਧ ਵਿੱਤੀ ਲੈਣ-ਦੇਣ ਆਨਲਾਈਨ ਜਾਂ ਯੂਪੀਆਈ ਰਾਹੀਂ ਹੀ ਹੋ ਰਹੇ ਹਨ | ਅਨੁਰਾਗ ਠਾਕੁਰ ਅੱਜ ਦੋਆਬਾ ਕਾਲਜ ਜਲੰਧਰ ਦੇ ਵਰਿੰਦਰ ਆਡੀਟੋਰੀਅਮ ਵਿਖੇ ਕਾਲਜ ਦੀ 65ਵੀਂ ਕਨਵੋਕੇਸ਼ਨ ਨੂੰ  ਸੰਬੋਧਨ ਕਰ ਰਹੇ ਸਨ |
ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ 34 ਸਾਲਾਂ ਬਾਅਦ ਕੇਂਦਰ ਸਰਕਾਰ ਨੇ ਨਵੀਂ ਸਿਖਿਆ ਨੀਤੀ ਲਿਆ ਕੇ ਖੇਡਾਂ, ਸਿਖਿਆ, ਹੁਨਰ ਵਿਕਾਸ ਅਤੇ ਖੇਤਰੀ ਭਾਸ਼ਾ ਦੀ ਸਿਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਕਦਮ ਚੁਕਿਆ ਹੈ |

ਉਨ੍ਹਾਂ ਕਿਹਾ ਕਿ 'ਸਕਿੱਲ ਇੰਡੀਆ' ਪ੍ਰੋਗਰਾਮ ਤਹਿਤ ਦੇਸ਼ ਦੇ ਨੌਜਵਾਨਾਂ ਨੂੰ  ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਸੌਫ਼ਟ ਸਕਿੱਲ 'ਤੇ ਵਿਸ਼ੇਸ਼ ਧਿਆਨ ਦੇ ਕੇ ਦੇਸ਼-ਵਿਦੇਸ਼ ਵਿਚ ਚੰਗਾ ਕਰੀਅਰ ਬਣਾਉਣ ਦੇ ਅਣਗਿਣਤ ਮੌਕੇ ਪ੍ਰਦਾਨ ਕੀਤੇ ਗਏ ਹਨ |
ਕਨਵੋਕੇਸ਼ਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਨੁਰਾਗ ਠਾਕੁਰ ਨੇ ਵੀ ਕਿਹਾ ਕਿ ਅੱਜ ਦਾ ਯੁੱਗ ਮਹਿਲਾ ਸਸ਼ਕਤੀਕਰਨ ਦਾ ਹੈ, ਜਿਸ ਦਾ ਸੱਭ ਤੋਂ ਵੱਡਾ ਸਬੂਤ ਇਹ ਹੈ ਕਿ ਔਰਤਾਂ ਹਰ ਖੇਤਰ-ਸਿਖਿਆ ਅਤੇ ਖੇਡਾਂ ਵਿਚ ਅੱਗੇ ਵੱਧ ਰਹੀਆਂ ਹਨ ਜੋ ਕਿ ਅਜੋਕੇ ਬਦਲਦੇ ਭਾਰਤ ਦੀ ਇਕ ਆਦਰਸ਼ ਤਸਵੀਰ ਹੈ | ਉਨ੍ਹਾਂ ਕਿਹਾ ਕਿ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਇਸ ਤੋਂ ਪਹਿਲਾਂ ਭਾਰਤ ਦੀ ਅਰਥ ਵਿਵਸਥਾ ਵਿਸ਼ਵ ਵਿਚ 11ਵੇਂ ਨੰਬਰ 'ਤੇ ਸੀ | ਦੇਸ਼ ਦੀ ਜਨਤਾ ਵਧਾਈ ਦੀ ਹੱਕਦਾਰ ਹੈ ਕਿ ਗ਼ਰੀਬ ਅਤੇ ਅਮੀਰ ਹਰ ਵਰਗ ਦੇ ਲੋਕਾਂ ਨੇ ਸਫ਼ਲਤਾਪੂਰਵਕ ਡਿਜੀਟਲ ਲੈਣ-ਦੇਣ ਕਰ ਕੇ ਦੇਸ਼ ਦੇ ਡਿਜੀਟਲ ਇੰਡੀਆ ਬਣਨ ਦੇ ਸੁਪਨੇ ਨੂੰ  ਸਾਕਾਰ ਕੀਤਾ ਹੈ | ਇਸ ਤੋਂ ਪਹਿਲਾਂ ਅਨੁਰਾਗ ਠਾਕੁਰ ਨੇ ਕਾਲਜ ਦੇ ਵਿਹੜੇ ਵਿਚ ਇਕ ਬੂਟਾ ਵੀ ਲਾਇਆ |
ਸਮਾਗਮ ਦੀ ਸੁਰੂਆਤ ਜੋਤ ਜਗਾਉਣ ਦੀ ਪਵਿੱਤਰ ਰਸਮ ਅਤੇ ਸਰਸਵਤੀ ਵੰਦਨਾ ਨਾਲ ਕੀਤੀ ਗਈ | ਮਹਿਮਾਨਾਂ ਦਾ ਸਵਾਗਤ ਕਰਦਿਆਂ ਪਿ੍ੰਸੀਪਲ ਡਾ: ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਸਮੁੱਚਾ ਦੋਆਬਾ ਪ੍ਰਵਾਰ ਕਾਲਜ ਦੇ ਸਾਰੇ ਸਾਬਕਾ ਵਿਦਿਆਰਥੀ ਅੱਜ ਅਨੁਰਾਗ ਠਾਕੁਰ ਨੂੰ  ਅਪਣੇ ਵਿਚਕਾਰ ਪਾ ਕੇ ਮਾਣ ਮਹਿਸੂਸ ਕਰ ਰਹੇ ਹਨ | ਇਸ ਮੌਕੇ ਚੰਦਰ ਮੋਹਨ,  ਅਵਿਨਾਸ਼ ਕਪੂਰ, ਡਾ: ਸੁਸ਼ਮਾ ਚਾਵਲਾ, ਪ੍ਰੋ. ਡਾ: ਪ੍ਰਦੀਪ ਭੰਡਾਰੀ ਨੇ ਮੁੱਖ ਮਹਿਮਾਨ ਅਨੁਰਾਗ ਸਿੰਘ ਠਾਕੁਰ ਨੂੰ  ਦੋਆਬਾ ਐਵਾਰਡ ਅਤੇ ਦੁਸਾਲਾ ਦੇ ਕੇ ਸਨਮਾਨਤ ਕੀਤਾ |

 

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement