Bhucho Mandi Murder News: ਪ੍ਰੇਮਿਕਾ ਨਾਲ ਵਿਆਹ ਕਰਵਾਉਣ ਲਈ ਘਰਵਾਲੇ ਨੇ ਆਪਣੀ ਘਰਵਾਲੀ ਦਾ ਕੀਤਾ ਕਤਲ
Published : Sep 22, 2024, 9:47 am IST
Updated : Sep 22, 2024, 9:47 am IST
SHARE ARTICLE
Husband killed his wife to marry his girlfriend Bhucho Mandi Murder News
Husband killed his wife to marry his girlfriend Bhucho Mandi Murder News

Bhucho Mandi Murder News: ਮੁਲਜ਼ਮ ਦੀ ਮਾਂ ਨੇ ਵੀ ਇਸ ਅਪਰਾਧ ਵਿਚ ਦਿੱਤਾ ਉਸ ਦਾ ਸਾਥ

Husband killed his wife to marry his girlfriend Bhucho Mandi Murder News: ਬਠਿੰਡੇ ਦੀ ਭੁੱਚੋ ਮੰਡੀ ’ਚ ਇਕ ਵਿਅਕਤੀ ਨੇ ਅਪਣੀ ਮਾਂ ਅਤੇ ਉਸ ਦੀ ਕਥਿਤ ਪ੍ਰੇਮਿਕਾ ਨਾਲ ਮਿਲ ਕੇ ਅਪਣੀ 33 ਸਾਲਾ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਕਤਲ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਖ਼ੁਦਕੁਸ਼ੀ ਵਰਗਾ ਬਣਾਉਣ ਦੀ ਕੋਸ਼ਿਸ਼ ਕੀਤੀ।

 ਕਤਲ ਪਿੱਛੇ ਕਾਰਨ ਇਹ ਸੀ ਕਿ ਮ੍ਰਿਤਕ ਦੀ ਪਤਨੀ ਉਸ ਦੇ ਨਾਜਾਇਜ਼ ਸਬੰਧਾਂ ਵਿਚ ਅੜਿੱਕਾ ਬਣ ਰਹੀ ਸੀ ਅਤੇ ਉਸ ਦੇ ਪਤੀ ਨੂੰ ਉਕਤ ਔਰਤ ਨਾਲ ਅਪਣੇ ਨਾਜਾਇਜ਼ ਸਬੰਧਾਂ ਨੂੰ ਜਾਰੀ ਰੱਖਣ ਤੋਂ ਰੋਕਿਆ, ਜਦਕਿ ਦੋਸ਼ੀ ਪਤੀ ਅਪਣੀ ਪਤਨੀ ਨੂੰ ਘਰੋਂ ਕੱਢਣ ਅਤੇ ਅਪਣੀ ਕਥਿਤ ਪ੍ਰੇਮਿਕਾ ਨਾਲ ਦੁਬਾਰਾ ਵਿਆਹ ਕਰਵਾਉਣ ਦੇ ਸੁਪਨੇ ਦੇਖ ਰਿਹਾ ਸੀ। ਇਸ ਕਾਰਨ ਉਸ ਨੇ ਅਪਣੀ ਮਾਂ ਅਤੇ ਪ੍ਰੇਮਿਕਾ ਨਾਲ ਮਿਲ ਕੇ ਹਾਲ ਹੀ ਵਿਚ ਉਸ ਦਾ ਕਤਲ ਕਰ ਦਿਤਾ।

ਜ਼ਿਕਰਯੋਗ ਹੈ ਕਿ ਦੋਸ਼ੀ ਨੌਜਵਾਨ ਨੇ ਕਰੀਬ 10 ਸਾਲ ਪਹਿਲਾਂ ਸਾਲ 2014 ’ਚ ਮ੍ਰਿਤਕ ਲੜਕੀ ਨਾਲ ਇੰਟਰਕਾਸਟ ਲਵ ਮੈਰਿਜ ਕਰਵਾਈ ਸੀ ਪਰ ਵਿਆਹ ’ਚ ਦਾਜ ਦਾ ਸਮਾਨ ਨਾ ਮਿਲਣ ਕਾਰਨ ਲੜਕੀ ਦੇ ਸਹੁਰੇ ਵਾਲੇ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਦੇ ਸਨ। ਇਸ ਸਬੰਧੀ ਉਨ੍ਹਾਂ ਵਿਚਕਾਰ ਕਈ ਵਾਰ ਪੰਚਾਇਤੀ ਸਮਝੌਤਾ ਵੀ ਹੋ ਚੁੱਕਾ ਸੀ ਪਰ ਮੁਲਜ਼ਮ ਅਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਸਨ। ਫ਼ਿਲਹਾਲ ਥਾਣਾ ਨਥਾਣਾ ਦੀ ਪੁਲਿਸ ਨੇ ਮ੍ਰਿਤਕ ਵਿਆਹੁਤਾ ਦੇ ਪਿਤਾ ਦੀ ਸ਼ਿਕਾਇਤ ’ਤੇ ਦੋਸ਼ੀ ਪਤੀ, ਸੱਸ ਅਤੇ ਕਥਿਤ ਪ੍ਰੇਮਿਕਾ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਪਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement