Turi Village News: ਸਰਬਸੰਮਤੀ ਨਾਲ ਸਰਪੰਚ ਚੁਣਨ ਲਈ ਸੰਗਰੂਰ ਜ਼ਿਲ੍ਹੇ ਦਾ ਤੁਰੀ ਪਿੰਡ ਬਣਿਆ ਮਿਸਾਲ
Published : Sep 22, 2024, 9:27 am IST
Updated : Sep 22, 2024, 9:27 am IST
SHARE ARTICLE
Turi village of Sangrur district became an example for electing sarpanch unanimously
Turi village of Sangrur district became an example for electing sarpanch unanimously

Turi Village News: ਪਿਛਲੇ 70 ਸਾਲਾਂ ’ਚ ਸਿਰਫ਼ ਇਕ ਵਾਰ ਹੋਈ ਸਰਪੰਚੀ ਲਈ ਵੋਟਿੰਗ

Turi village of Sangrur district became an example for electing sarpanch unanimously : ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਬੱਜ ਚੁਕਿਆ ਹੈ। ਅਗਲੇ ਮਹੀਨੇ ਕਿਸੇ ਵੀ ਤਾਰੀਖ਼ ਨੂੰ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ। ਅੱਜ ਤੁਹਾਨੂੰ ਜ਼ਿਲ੍ਹਾ ਸੰਗਰੂਰ ਦੇ ਉਸ ਪਿੰਡ ਦੀ ਤਸਵੀਰ ਦਿਖਾਉਣ ਲੱਗੇ ਆਂ ਜਿੱਥੇ ਪਿਛਲੇ ਕਈ ਦਹਾਕਿਆਂ ਤੋਂ ਸਰਪੰਚੀ ਲਈ ਪੰਚਾਇਤੀ ਚੋਣਾਂ ਨਹੀਂ ਹੋਈਆਂ। ਅੱਜ ਗੱਲ ਕਰਦੇ ਆਂ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਬਲਾਕ ਦੇ ਵਿਚ ਪੈਂਦੇ ਪਿੰਡ ਤੁਰੀ ਦੀ ਜੋ ਕਿ ਅਪਣੇ ਆਪ ਵਿਚ ਇਕ ਮਿਸਾਲ ਬਣਿਆ ਹੋਇਆ ਹੈ।

ਕਿਉਂਕਿ ਇਸ ਪਿੰਡ ਦੇ ਲੋਕ ਸਰਪੰਚੀ ਦੇ ਲਈ ਲੱਖਾਂ ਰੁਪਏ ਨਹੀਂ ਖ਼ਰਚਦੇ। ਇਸ ਲਈ ਵੀ ਖਾਸ ਹੈ ਕਿਉਂਕਿ ਇਸ ਪਿੰਡ ਦੇ ਲੋਕ ਸਰਪੰਚੀ ਲਈ ਲੋਕਾਂ ਦੇ ਘਰ ਘਰ ਵੋਟਾਂ ਮੰਗਣ ਨਹੀਂ ਜਾਂਦੇ, ਇਸ ਲਈ ਵੀ ਖਾਸ ਹੈ ਕਿ ਇਸ ਪਿੰਡ ਦੇ ਵਿਚ ਕੋਈ ਵਿਰੋਧੀ ਧਿਰ ਦੇ ਤੌਰ ਦੇ ਉੱਪਰ ਸਰਪੰਚੀ ਲਈ ਮੈਦਾਨ ਦੇ ਵਿਚ ਨਹੀਂ ਉਤਰਦਾ।

ਇਹ ਪਿੰਡ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਸ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਬੈਠ ਕੇ ਹੀ ਸਰਪੰਚੀ ਦੇ ਲਈ ਚੁਣੇ ਜਾਣ ਵਾਲੇ ਪਿੰਡ ਦੇ ਹੀ ਇਕ ਸੂਝਵਾਨ ਸਰਪੰਚ ਦਾ ਐਲਾਨ ਹੋ ਜਾਂਦਾ ਤੇ ਜਿਸ ਤੋਂ ਬਾਅਦ ਮੂੰਹ ਮਿੱਠਾ ਕਰਨ ਤੋਂ ਬਾਅਦ ਲੋਕ ਆਪੋ ਅਪਣੇ ਘਰੇ ਚਲੇ ਜਾਂਦੇ ਹਨ। ਪਿੰਡ ਤੁਰੀ ਇਸ ਪਿੰਡ ਦੇ ਬਜ਼ੁਰਗ ਦੱਸਦੇ ਨੇ ਕਿ ਉਨ੍ਹਾਂ ਨੇ 70 ਸਾਲ ਦੇ ਵਿਚ ਇਕ ਵਾਰ ਸਰਪੰਚੀ ਦੇ ਲਈ ਵੋਟ ਪਾਈ ਹੈ ਉਸ ਤੋਂ ਬਿਨਾਂ ਕਦੇ ਵੀ ਇਥੇ ਸਰਪੰਚੀ ਲਈ ਵੋਟਾਂ ਨਹੀਂ ਪਈਆਂ।

ਜਿੱਥੇ ਇਹ ਪਿੰਡ ਅਪਣੇ ਆਪ ਵਿਚ ਸਰਪੰਚ ਚੁਣਨ ਲਈ ਇਲਾਕੇ ਵਿਚ ਇਕ ਮਿਸਾਲ ਬਣਿਆ ਹੋਇਆ ਉੱਥੇ ਇਸ ਪਿੰਡ ਨੂੰ ਲੰਘੀਆਂ ਵੱਖ ਵੱਖ ਸਰਕਾਰਾਂ ਵਲੋਂ ਅਣਗੌਲਿਆ ਹੀ ਕੀਤਾ ਗਿਆ ਕਿਉਂਕਿ ਇਸ ਪਿੰਡ ਲਈ ਕੋਈ ਵਿਸ਼ੇਸ਼ ਪੈਕਜ ਨਹੀਂ ਦਿਤਾ ਗਿਆ। ਜਿਸ ਦੇ ਨਾਲ ਇਸ ਪਿੰਡ ਦੀ ਨੁਹਾਰ ਬਦਲ ਸਕੇ ਕਿਉਂਕਿ ਪਿੰਡ ਵਿਚ ਅਜੇ ਤੱਕ ਪੀਣ ਵਾਲੇ ਪਾਣੀ ਲਈ ਸਰਕਾਰੀ ਪਾਣੀ ਦੀ ਟੈਂਕੀ ਨਹੀਂ, ਪਿੰਡ ’ਚ ਕੋਈ ਡਿਸਪੈਂਸਰੀ ਨਹੀਂ, ਬੱਚਿਆਂ ਲਈ ਕੋਈ ਖੇਡ ਗਰਾਉਂਡ ਨਹੀਂ ਹੈੈ। ਹਾਲੇ ਤਕ ਪਿੰਡ ਵਿਚ ਸੀਵਰੇਜ ਸਿਸਟਮ ਨਹੀਂ ਹੈ। ਪਿੰਡ ’ਚ ਇਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿਸ ਵਿਚ 21 ਬੱਚੇ ਪੜ੍ਹਦੇ ਹਨ ਤੇ ਦੋ ਅਧਿਆਪਕ ਹਨ ਪਰ ਪਿੰਡ ਦੇ ਲੋਕ ਚਾਹੁੰਦੇ ਨੇ ਕਿ ਇਸ ਵਾਰ ਸਰਕਾਰ ਉਨ੍ਹਾਂ ਦੇ ਪਿੰਡ ਵੱਲ ਖਾਸ ਧਿਆਨ ਦੇਵੇ ਕਿਉਂਕਿ ਪੰਜਾਬ ਸਰਕਾਰ ਵਲੋਂ ਐਲਾਨ ਕੀਤਾ ਗਿਆ ਕਿ ਜਿਸ ਪਿੰਡ ਵਿਚ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਜਾਏਗਾ। ਉਸ ਨੂੰ 5 ਲੱਖ ਰੁਪਏ ਅਲੱਗ ਤੋਂ ਦਿਤੇ ਜਾਣਗੇ। ਪਰ ਇਸ ਪਿੰਡ ਨੂੰ ਉਮੀਦ ਹੈ ਕਿ ਇਸ ਦੀ ਇਸ ਵਾਰ ਸੁਣੀ ਜਾਵੇਗੀ।

ਪਿੰਡ ਦੇ ਲੋਕ ਪਿੰਡ ਵਿਚ ਸੀਵਰੇਜ ਦੀ ਮੰਗ ਕਰ ਰਹੇ ਹਨ। ਕਿਉਂਕਿ ਛੋਟਾ ਹੋਣ ਦੇ ਬਾਵਜੂਦ ਵੀ ਪਿੰਡ ਦੀਆਂ ਗਲੀਆਂ ਵਿਚ ਨਾਲੀਆਂ ਦਾ ਗੰਦਾ ਪਾਣੀ ਓਵਰਫ਼ਲੋ ਰਹਿੰਦਾ ਹੈ। ਗਰਾਊਂਡ ਦੇ ਨਾਮ ’ਤੇ ਖ਼ਾਲੀ ਜਗ੍ਹਾ ਦੇ ਉੱਪਰ ਵੱਡਾ ਵੱਡਾ ਘਾ ਉਗਿਆ ਹੋਇਆ ਹੈ। ਬਾਲੀਵਾਲ ਖੇਡਣ ਦੇ ਲਈ ਇਕ ਅਲੱਗ ਤੋਂ ਲੋਹੇ ਦਾ ਜਾਲ ਲਾ ਕੇ ਗਰਾਊਂਡ ਬਣਾਇਆ ਗਿਆ ਹੈ ਪਰ ਉਹ ਜ਼ਿਆਦਾਤਰ ਸੱਪਾਂ ਦਾ ਘਰ ਲੱਗ ਰਿਹਾ ਜਿਸ ਦੇ ਪਿੱਛੇ ਕਾਰਨ ਇਹੀ ਹੈ ਕਿ ਪਿੰਡ ਕੋਲ ਸਿਰਫ਼ 10 ਵਿੱਘਾ ਜ਼ਮੀਨ ਹੈ। ਜਿਸਦਾ ਪੰਚਾਇਤੀ ਠੇਕਾ ਲਗਭਗ 40-45000 ਆਉਂਦਾ ਹੈ। ਪਿੰਡ ਦੇ ਮੌਜੂਦਾ ਸਰਪੰਚ ਦੇ ਅਨੁਸਾਰ ਕੋਈ ਹੋਰ ਸਪੈਸ਼ਲ ਪੈਕਜ ਨਾ ਹੋਣ ਕਰ ਕੇ ਪਿੰਡ ਦਾ ਸਰਬ ਪੱਖੀ ਵਿਕਾਸ ਨਹੀਂ ਹੋ ਰਿਹਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement