Punjab News: ਪਾਕਿਸਤਾਨ ਨਾਲ ਲਗਦੇ ਇਲਾਕੇ 'ਚ ਸਿੱਖਾਂ ਨੇ ਸੰਨ 47 ਤੋਂ ਬੰਦ ਪਈ ਮਸਜਿਦ ਦੀਆਂ ਚਾਬੀਆਂ ਮੁਸਲਿਮ ਭਰਾਵਾਂ ਨੂੰ ਸੌਂਪੀਆਂ
Published : Sep 22, 2025, 6:54 am IST
Updated : Sep 22, 2025, 9:57 am IST
SHARE ARTICLE
Sikhs hand over keys of mosque closed since 1947 to Muslim brothers
Sikhs hand over keys of mosque closed since 1947 to Muslim brothers

ਮੁਸਲਿਮ ਭਾਈਚਾਰੇ ਵਲੋਂ ਹਜ਼ਾਰਾਂ ਦੀ ਗਿਣਤੀ ਵਿਚ ਵਾਹਨਾਂ ਰਾਹੀਂ ਭੇਜੀ ਜਾ ਰਹੀ ਹੈ ਮਦਦ

Sikhs hand over keys of mosque closed since 1947 to Muslim brothers : ਜਿਥੇ ਇਕ ਪਾਸੇ ਪੰਜਾਬ ਵਿਚ ਹੜ੍ਹਾਂ ਦੀ ਮਾਰ ਨੇ ਅਪਣੀ ਕਰੋਪੀ ਰਾਹੀਂ ਲੋਕਾਂ ਅੰਦਰ ਡਰ ਤੇ ਸਹਿਮ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਅੰਦਰ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਦੀ ਮਜ਼ਬੂਤੀ ਲਈ ਜੋ ਕਾਰਜ ਦੇਖਣ ਨੂੰ ਮਿਲ ਰਹੇ ਹਨ, ਇਸ ਨੂੰ ਲੈ ਕੇ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਮਜਬੂਤ ਹੁੰਦੀਆਂ ਦਿਖਾਈ ਦੇ ਰਹੀਆਂ ਹਨ ਜਿਸ ਕਾਰਨ ਲੋਕਾਂ ਅੰਦਰ ਬੇਹਦ ਖ਼ੁਸ਼ੀ ਵੀ ਪਾਈ ਜਾ ਰਹੀ ਹੈ। ਬਿਨਾਂ ਕਿਸੇ ਮਜ਼ਹਬੋ ਮਿੱਲਤ ਕੋਈ ਰਿਸ਼ਤੇਦਾਰੀ ਨਹੀਂ, ਕੋਈ ਵਪਾਰਕ ਸਾਂਝ ਨਹੀਂ, ਕੋਈ ਜਾਣਦੇ ਨਹੀਂ ਪਰ ਆਪਸੀ ਸਦਭਾਵਨਾਂ ਅਤੇ ਮਿਲਣ ਸਾਰੀ ਦਾ ਇਹ ਅਮਲ ਹਰ ਇੱਕ ਦੀਆਂ ਅੱਖਾਂ ਵਿਚ ਆਪ ਮੁਹਾਰੇ ਹੀ ਹੰਝੂ ਵਹਾਉਣ ਦਾ ਕਾਰਜ ਕਰ ਦਿੰਦਾ ਹੈ।

ਕਿੰਨੀਆਂ ਹੀ ਪੋਸਟਾਂ ਸੋਸ਼ਲ ਮੀਡੀਆ ’ਤੇ ਆਪਾਂ ਨੂੰ ਅਜਿਹੀਆਂ ਇਸ ਦੌਰਾਨ ਵੇਖਣ ਨੂੰ ਮਿਲਦੀਆਂ ਹਨ। ਕਿਥੇ ਯੂਪੀ, ਗੁਜਰਾਤ ਕਿੱਥੇ ਮਹਾਰਾਸ਼ਟਰ ਕਿੱਥੇ ਬੈਂਗਲੋਰ ਕਿੱਥੇ ਭੋਪਾਲ ਹੋਰ ਪਤਾ ਨਹੀਂ ਕਿੱਥੋਂ ਕਿੱਥੋਂ ਮਸਲਿਮ ਭਾਈਚਾਰੇ ਦੇ ਲੋਕ ਪੰਜਾਬ ਵਾਸੀਆਂ ਦੀ ਮਦਦ ਲਈ ਆਪ ਆ ਬਾਹੁੜੇ ਹਨ। ਇਸੇ ਵਿਚ ਹੀ ਇੱਕ ਹੋਰ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਘਟਨਾ ਵਾਪਰਦੀ ਹੈ ਕਿ ਪਾਕਿਸਤਾਨ ਬਾਰਡਰ ਦੇ ਨਜ਼ਦੀਕੀ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡ ਰਮਦਾਸ ਦੀ 1947 ਤੋਂ ਬੰਦ ਪਈ ਜੁਮਾ ਮਸਜਿਦ ਨੂੰ ਮਾਲੇਰਕੋਟਲਾ ਤੋਂ ਪਹੁੰਚੇ ਮੁਸਲਿਮ ਭਾਈਚਾਰੇ ਦੇ ਆਗੂਆਂ ਕੋਲ ਸਰਪੰਚ ਸ਼ੇਰ ਸਿੰਘ ਅਵਾਣ ਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਸੁਰਿੰਦਰਪਾਲ ਕਾਲੀਆ ਨੇ ਖੁਲ੍ਹਵਾ ਕੇ ਮੁਸਲਿਮ ਭਾਈਚਾਰੇ ਦੇ ਹਵਾਲੇ ਕਰ ਦਿਤਾ ਅਤੇ ਇਥੇ ਮਸਜਿਦ ਦੀ ਸਾਫ਼-ਸਫ਼ਾਈ 

ਕਰਵਾ ਕੇ ਮੌਕੇ ’ਤੇ ਹੀ 1947 ਤੋਂ ਬਾਅਦ ਪਹਿਲੀ ਵਾਰ ਮੁਸਲਿਮ ਭਾਈਚਾਰੇ ਵਲੋਂ ਨਮਾਜ਼ ਪੜ੍ਹੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਸ ਤੋਂ ਵੱਡਾ ਸੁਭਾਗਾਂ ਦਿਹਾੜਾ ਕੀ ਹੋ ਸਕਦਾ ਹੈ ਕਿ ਮੁਸਲਿਮ ਭਾਈਚਾਰੇ ਵਲੋਂ ਇਸ ਬੇਆਬਾਦ ਪਈ ਮਸੀਤ ਵਿਚ ਨਮਾਜ਼ ਰਾਹੀਂ ਰੱਬ ਦਾ ਨਾਂ ਲੈਣਾ ਸ਼ੁਰੂ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਮੁਸਲਿਮ ਭਾਈਚਾਰੇ ਵਲੋਂ ਉਨ੍ਹਾਂ ਦੇ ਇਲਾਕੇ ਅੰਦਰ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਉਸ ਦਾ ਕੋਈ ਸਾਨੀ ਨਹੀਂ ਜਿਸ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਨੇ ਇਹ ਕਦਮ ਪੁੱਟਿਆ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਮੁਸਲਿਮ ਸਾਂਝਾਂ ਦੇ ਕਨਵੀਨਰ ਡਾਕਟਰ ਨਸੀਰ ਅਖਤਰ ਨੇ ਦਸਿਆ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ, ਜੋ ਸਿੱਖ ਭਾਈਚਾਰੇ ਵਲੋਂ ਮੁਸਲਿਮ ਭਾਈਚਾਰੇ ਨਾਲ ਤਾਲਮੇਲ ਬਣਾ ਕੇ ਇਹ ਬੰਦ ਪਈ ਮਸਜਿਦ ਖੁਲ੍ਹਵਾਈ ਗਈ ਹੈ। ਉਨ੍ਹਾਂ ਦਸਿਆ ਕਿ ਮੁਸਲਿਮ ਭਾਈਚਾਰੇ ਨੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚੋਂ ਪੰਜ ਪਿੰਡਾਂ ਨੂੰ ਗੋਦ ਵੀ ਲਿਆ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਜਿਥੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ,ਉਥੇ ਨਾਲ ਹੀ ਰਾਹਤ ਸਮੱਗਰੀ ਵੀ ਹੜ੍ਹ ਪੀੜਤ ਪਰਵਾਰਾਂ ਨੂੰ ਵੰਡੀ ਜਾ ਰਹੀ ਹੈ। ਇਸ ਮੌਕੇ ਸ਼ੇਰ ਸਿੰਘ ਅਵਾਣ ਨੇ ਡਾ. ਨਸੀਰ ਅਖਤਰ ਨੂੰ ਮਸਜਿਦ ਦੀਆਂ ਚਾਬੀਆਂ ਸੌਂਪੀਆਂ ਅਤੇ ਸਿੱਖ ਮੁਸਲਿਮ ਭਾਈਚਾਰੇ ਨੇ ਇੱਕ ਦੂਜੇ ਨੂੰ ਆਪਸ ਵਿੱਚ ਲੱਡੂ ਖਲਾ ਕੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਫੌਜੀ, ਮੁਹੰਮਦ ਪ੍ਰਵੇਜ਼, ਮੌਲਾਨਾ ਮੁਹੰਮਦ ਇਦਰੀਸ਼, ਮੁਹੰਮਦ ਅਖਤਰ, ਮੁਹੰਮਦ ਨਈਮ, ਮੁਹੰਮਦ ਇਮਰਾਨ ਆਦਿ ਮੌਜੂਦ ਸਨ।

ਮਾਲੇਰਕੋਟਲਾ ਤੋਂ ਇਸਮਾਈਲ ਏਸ਼ੀਆ ਦੀ ਰਿਪੋਰਟ

(For more news apart from “Sikhs hand over keys of mosque closed since 1947 to Muslim brothers , ” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement