
ਕੋਰੋਨਾ ਮਾਮਲੇ ਭਾਰਤ 'ਚ 76 ਲੱਖ ਤੋਂ ਪਾਰ
ਨਵੀਂ ਦਿੱਲੀ, 21 ਅਕਤੂਬਰ : ਭਾਰਤ ਵਿਚ ਕੋਰੋਨਾ ਮਾਮਲੇ ਲਗਾਤਾਰ ਤੀਜੇ ਦਿਨ ਨਵੇਂ ਕੇਸਾਂ ਦਾ ਅੰਕੜਾ 60,000 ਤੋਂ ਹੇਠਾਂ ਰਿਹਾ ਹੈ। ਕੋਰੋਨਾ ਵਾਇਰਸ ਦੇ ਅੱਜ ਨਵੇਂ 54,044 ਮਾਮਲੇ ਆਉਣ ਨਾਲ ਪੀੜਤਾਂ ਦਾ ਕੁੱਲ ਅੰਕੜਾ 76,51,107 ਹੋ ਗਿਆ ਹੈ। ਬੀਤੇ 24 ਘੰਟਿਆਂ 'ਚ 717 ਹੋਰ ਕੋਰੋਨਾ ਪੀੜਤਾਂ ਦੀ ਮੌਤ ਹੋਣ ਤੋਂ ਬਾਅਦ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ 1,15,914 (1.51 ਫ਼ੀ ਸਦੀ) ਹੋ ਗਿਆ ਹੈ। ਭਾਰਤ 'ਚ ਹੁਣ ਤਕ ਕੁੱਲ 67,95,103 (88.81 ਫ਼ੀ ਸਦੀ) ਪੀੜਤ ਕੋਰੋਨਾ ਮਹਾਂਮਾਰੀ ਤੋਂ ਸਿਹਤਯਾਬ ਹੋਏ ਹਨ। ਦੇਸ਼ ਵਿਚ ਅਜੇ ਵੀ 7,40,090 (9.67 ਫ਼ੀ ਸਦੀ) ਲੋਕ ਇਸ ਮਹਾਮਾਰੀ ਨਾਲ ਪੀੜਤ ਇਲਾਜ ਅਧੀਨ ਹਨ। (ਏਜੰਸੀ)
image
ਲਗਾਤਾਰ ਤੀਜੇ ਦਿਨ ਨਵੇਂ ਮਾਮਲੇ ਆਏ 60,000 ਤੋਂ ਘੱਟ