
ਪੰਜਾਬ ਭਰ ਵਿਚ ਬੱਚੇ ਦੀ ਕਾਬਲੀਅਤ ਦੇ ਹੋ ਰਹੇ ਨੇ ਚਰਚੇ
ਸੰਗਰੂਰ: ਬੇ-ਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਤਾਂ ਉਗ ਪੈਂਦੇ ਨੇ ਪਾੜ ਕੇ ਸੀਨਾਂ ਪੱਥਰਾਂ ਦਾ। ਇਨ੍ਹਾਂ ਬੋਲਾਂ ਨੂੰ ਸੱਚ ਕਰ ਦਿਖਾਇਆ ਸੰਗੂਰਰ ਦੇ ਲਹਿਰਾਗਾਗਾ ਵਿਚ ਪੈਂਦੇ ਪਿੰਡ ਕਾਲਬੰਜਾਰਾ 'ਚ ਰਹਿੰਦੇ ਬੱਚੇ ਜ਼ਸ਼ਨਦੀਪ ਨੇ।
jashandeep
ਜੋ ਦੋਵੇਂ ਬਾਹਵਾਂ ਨਾ ਹੋਣ ਤੇ ਇਕ ਲੱਤ ਛੋਟੀ ਹੋਣ ਦੇ ਬਾਵਜੂਦ ਵੀ ਪੈਰਾਂ ਨਾਲ ਕਲਾ ਦਾ ਅਜਿਹਾ ਰੰਗ ਬਿਖੇਰਦਾ ਹੈ ਜਿਸ ਨੂੰ ਦੇਖਣ ਵਾਲਾ ਹਰ ਕੋਈ ਹੈਰਾਨ ਰਹਿ ਜਾਂਦਾ। ਇਸ ਛੋਟੇ ਬੱਚੇ ਨੇ ਆਪਣੇ ਹੁਨਰ ਨਾਲ ਪੋਸਟਰ ਮੁਕਾਬਲਿਆਂ ਦੇ ਵਿਚ ਪੰਜਾਬ ਪੱਧਰ ਤੇ ਪਹਿਲਾ ਸਥਾਨ ਅਤੇ ਪੇਟਿੰਗ ਮੁਕਾਲਬਿਆਂ 'ਚ ਦੂਸਰਾ ਸਥਾਨ ਹਾਸਲ ਕੀਤਾ ਹੈ।
jashandeep
ਦੋਵੇਂ ਹੱਥ ਨਾ ਹੋਣ ਤੇ ਇਕ ਲੱਤ ਛੋਟੀ ਹੋਣ ਦੇ ਬਾਵਜੂਦ ਵੀ ਇਹ ਛੋਟਾ ਬੱਚਾ ਵੱਡੇ ਇਰਾਦੇ ਚੁੱਕੀ ਫਿਰਦਾ ਹੈ ਅਤੇ ਵੱਡਾ ਹੋ ਕੇ ਜੱਜ ਬਣ ਦੀ ਖੁਆਇਸ਼ ਰੱਖ ਰਿਹਾ ਹੈ। ਬੱਚੇ ਦੇ ਮਾਤਾ-ਪਿਤਾ ਨੂੰ ਵੀ ਆਪਣੇ ਇਸ ਹੋਣ-ਹਾਰ ਬੱਚੇ ਉੱਤੇ ਬੜਾ ਮਾਣ ਮਹਿਸੂਸ ਹੋ ਰਿਹਾ ਜੋ ਆਪਣੀ ਕਲਾ ਨਾਲ ਮਾਤਾ ਪਿਤਾ ਤੇ ਇਲਾਕੇ ਨੇ ਨਾਮ ਨੂੰ ਚਮਕਾ ਰਿਹਾ ਹੈ।
jashandeep
ਮਾਪਿਆ ਵੱਲੋਂ ਘਰ ਦੀ ਹਾਲਤ ਚੰਗੀ ਨਾ ਹੋਣ ਕਰਕੇ ਪ੍ਰਸਾਸ਼ਨ ਦੇ ਕੋਲੋ ਬੱਚੇ ਦੇ ਇਲਾਜ਼ ਲਈ ਮਦਦ ਦੀ ਵੀ ਮੰਗ ਕੀਤੀ ਜਾ ਰਹੀ ਹੈ। ਬੱਚੇ ਦੀ ਕਲਾ ਦੇ ਚਰਚੇ ਸੁਣ ਬੱਚੇ ਨੂੰ ਮਿਲਣ ਪਹੁੰਚੀ ਲਹਿਰਾਗਾਗਾ ਦੀ ਐੱਸ.ਡੀ.ਐਮ ਜੀਵਨ ਜੋਤ ਕੌਰ ਨੇ ਬੱਚੇ ਦੀ ਪ੍ਰਸੰਸ਼ਾ ਕਰਦਿਆ ਕਿਹਾ ਕਿ ਬੱਚਾ ਬਹੁਤ ਹੀ ਹੋਣਹਾਰ ਹੈ ਇਸ ਲਈ ਉਸ ਦੀ ਕਾਬਲੀਅਤ ਨੂੰ ਧਿਆਨ ਚ ਰੱਖਦਿਆਂ ਪ੍ਰਸਾਸ਼ਨ ਦੇ ਵੱਲੋਂ ਬੱਚੇ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ।
jashandeep
ਭਾਵੇਂ ਕਿ ਬੱਚੇ ਦੀ ਕਾਬਲੀਅਤ ਤੇ ਕੋਈ ਵੀ ਸ਼ੰਕਾ ਨਹੀਂ ਹੈ ਪਰ ਇਹ ਨਾ ਹੋਵੇ ਕਿ ਇੰਨਾ ਹੋਣਹਾਰ ਬੱਚਾ ਕਿਤੇ ਪੈਸਿਆਂ ਦੇ ਕਾਰਨ ਪਿਛੇ ਰਹਿ ਜਾਵੇ। ਇਸ ਲਈ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਬੱਚੇ ਦੀ ਹਰ ਸੰਭਵ ਮਦਦ ਕੀਤੀ ਜਾਵੇ ਤਾਂ ਜੋ ਵੱਡੇ-ਵੱਡੇ ਸੁਪਨੇ ਰੱਖਣ ਵਾਲਾ ਇਹ ਨਿੱਕਾ ਜਿਹਾ ਜਸ਼ਨਦੀਪ ਅਪਣੀਆਂ ਮੰਜ਼ਿਲਾਂ ਨੂੰ ਸਕਾਰ ਕਰ ਸਕੇ।