
ਇੰਗਲੈਂਡ ਦੀ ਮੰਤਰੀ ਐਲਿਜ਼ਾਬੈਥ ਟ੍ਰਸ ਅੱਜ ਆਉਣਗੇ ਭਾਰਤ ਦੇ ਦੌਰੇ ’ਤੇ
ਨਵੀਂ ਦਿੱਲੀ, 21 ਅਕਤੂਬਰ : ਵਿਦੇਸ਼, ਰਾਸਟਰਮੰਡਲ ਅਤੇ ਵਿਕਾਸ ਮਾਮਲਿਆਂ ਦੀ ਰਾਜ ਮੰਤਰੀ ਅਤੇ ਯੂਨਾਈਟਿਡ ਕਿੰਗਡਮ ਦੀ ਮਹਿਲਾ ਅਤੇ ਸਮਾਨਤਾ ਮੰਤਰੀ, ਐਲਿਜ਼ਾਬੈਥ ਟ੍ਰਸ 22-24 ਅਕਤੂਬਰ ਨੂੰ ਭਾਰਤ ਦੀ ਅਧਿਕਾਰਤ ਯਾਤਰਾ ’ਤੇ ਆਉਣਗੇ। ਇਸ ਦੌਰਾਨ ਉਨ੍ਹਾਂ ਵਲੋਂ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਕਈ ਮੁਦਿਆਂ ’ਤੇ ਗੱਲਬਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦਾ ਪ੍ਰੋਗਰਾਮ ਕਈ ਹੋਰ ਸ਼ਖ਼ਸੀਅਤਾਂ ਨਾਲ ਮੁਲਾਕਾਤ ਕਰਨ ਦਾ ਵੀ ਹੈ। ਭਾਵੇਂ ਅਧਿਕਾਰਤ ਦੌਰੇ ਵਿਚ ਵਿਦੇਸ਼ ਮੰਤਰੀ ਨਾਲ ਹੀ ਮੁਲਾਕਾਤ ਦਾ ਪ੍ਰੋਗਰਾਮ ਹੈ ਪਰ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਫ਼ਗ਼ਾਨਿਸਤਾਨ ਅਤੇ ਦਖਣੀ ਏਸ਼ੀਆਈ ਮਸਲਿਆ ਸਬੰਧੀ ਉਹ ਦੇਸ਼ ਦੇ ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ। (ਏਜੰਸੀ)