
ਯੂਕੇ ਵਿਚ ਇੱਕ ਪ੍ਰੀਮੀਅਮ ਪ੍ਰੋਟੀਨ ਬ੍ਰਾਂਡ ਐਸਜੇ 7 ਪ੍ਰੋਟੀਨ ਦੀ ਮਾਲਕ ਹੈ ਗੁਰਬਾਣੀ ਕੌਰ
ਐਨਆਰਆਈ ਮਹਿਲਾ ਉੱਦਮੀ ਪੰਜਾਬ ਵਿਚ ਖੇਤੀ-ਪਰਚੂਨ ਖੇਤਰ 'ਚ ਕਰੇਗੀ ਐਂਟਰੀ, ਸੂਬੇ 'ਚ 200 ਦੁਕਾਨਾਂ ਖੋਲ੍ਹਣ ਲਈ ਤਿਆਰ
ਐਨਆਰਆਈ ਮਹਿਲਾ ਉੱਦਮੀ ਦਾ ਉੱਦਮ ਕਿਸਾਨਾਂ ਦੀ ਉਪਜ ਦਾ ਸਹੀ ਮੁੱਲ ਮੁਹੱਈਆ ਕਰਵਾਏਗਾ
ਚੰਡੀਗੜ੍ਹ : 31 ਸਾਲਾ ਉੱਦਮੀ ਅਤੇ ਪੰਜਾਬੀ NRI ਗੁਰਬਾਣੀ ਕੌਰ ਪੰਜਾਬ ਵਿਚ ਆਪਣੀ ਵਿਲੱਖਣ ਸ਼ੁਰੂਆਤ 'ਸੀਡਸਟਾਰਟ' ਦਾ ਸੰਚਾਲਨ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਗੁਰਬਾਣੀ ਇਕ ਪ੍ਰਗਤੀਸ਼ੀਲ ਉੱਦਮੀ ਹੈ ਜਿਸ ਦਾ ਜਨਮ ਅਤੇ ਪਾਲਣ-ਪੋਸ਼ਣ ਯੂਕੇ ਵਿਚ ਹੋਇਆ। ਫ਼ਿਲਹਾਲ ਉਹ ਲੰਡਨ ਵਿਚ ਰਹਿੰਦੀ ਹੈ।
ਗੁਰਬਾਣੀ ਦਾ ਉੱਦਮ 'ਸੀਡਸਟਾਰਟ' ਪ੍ਰਚੂਨ ਲੜੀ ਰਾਹੀਂ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਢੁਕਵਾਂ ਹਿੱਸਾ ਲੈਣ ਦੇ ਯੋਗ ਬਣਾਉਣ ਦੀ ਇੱਕ ਨਵੀਨਤਾਕਾਰੀ ਧਾਰਨਾ ਲੈ ਕੇ ਆ ਰਿਹਾ ਹੈ।
ਗੁਰਬਾਣੀ ਨੇ ਕਿਹਾ, "ਭਾਰਤ ਅਤੇ ਖਾਸ ਕਰ ਕੇ ਪੰਜਾਬ ਹਮੇਸ਼ਾਂ ਮੇਰੇ ਦਿਲ ਦੇ ਨੇੜੇ ਰਿਹਾ ਹੈ। ਮੇਰੀਆਂ ਜੜ੍ਹਾਂ ਇੱਥੇ ਮਿੱਟੀ 'ਚ ਹਨ ਅਤੇ ਇੰਨੇ ਸਾਲਾਂ ਬਾਅਦ ਵੀ ਮੇਰੇ ਵਤਨ ਵਿਚ ਕੁਝ ਕਰਨ ਦੀ ਮੇਰੀ ਇੱਛਾ ਉਨੀ ਹੀ ਤਾਜ਼ਾ ਹੈ ਜਿੰਨੀ ਬਚਪਨ 'ਚ ਸੀ । ਇਹ ਪਹਿਲ ਮੇਰੇ ਮਾਂ,ਪਿਓ ਤੇ ਸੂਬੇ ਨੂੰ ਕੁਝ ਸਕਾਰਾਤਮਕ ਵਾਪਸੀ ਦੇਣ ਦਾ ਮੇਰਾ ਤਰੀਕਾ ਹੈ। ਪ੍ਰੋਜੈਕਟ ਵਿਕਾਸ ਅਧੀਨ ਹੈ ਅਤੇ ਪਹਿਲਾ ਸਟੋਰ ਇਸ ਸਾਲ ਨਵੰਬਰ 'ਚ ਖੋਲ੍ਹਿਆ ਜਾਣਾ ਹੈ। ਪਹਿਲੇ ਪੜਾਅ ਲਈ, ਅਸੀਂ ਪੰਜਾਬ ਵਿਚ 200 ਤੋਂ ਵੱਧ ਪ੍ਰਚੂਨ ਦੁਕਾਨਾਂ ਖੋਲ੍ਹ ਰਹੇ ਹਾਂ"।
ਗੁਰਬਾਣੀ ਨੇ ਅੱਗੇ ਕਿਹਾ, "ਇਹ ਬਹੁਤ ਵਧਦੀ, ਫੁੱਲਦੀ ਮਾਰਕੀਟ ਹੈ ਅਤੇ ਪੰਜਾਬ ਮੇਰੇ ਦਿਲ ਦੇ ਨੇੜੇ ਹੈ। ਮੈਂ ਹਮੇਸ਼ਾਂ ਆਪਣੇ ਦਿਮਾਗ ਦੀ ਉਪਜ 'ਸੀਡਸਟਾਰਟ' ਨਾਲ ਆਪਣੇ ਵਤਨ ਲਈ ਕੁਝ ਕਰਨਾ ਚਾਹੁੰਦੀ ਸੀ । ਪ੍ਰਚੂਨ ਦੁਕਾਨਾਂ ਜੋ 'ਸੀਡਸਟਾਰਟ' ਲਿਆਉਣਗੀਆਂ ਉਹ ਆਮ ਨਹੀਂ ਹਨ। ਕਿਸਾਨਾਂ ਦਾ ਸਸ਼ਕਤੀਕਰਨ ਉਨ੍ਹਾਂ ਦੇ ਅਧਾਰ 'ਤੇ ਹੋਏਗਾ।''
ਇਹ ਵੀ ਪੜ੍ਹੋ : ਉਪ ਮੁੱਖ ਮੰਤਰੀ ਓਪੀ ਸੋਨੀ ਵਲੋਂ ਫਾਰਮਾਸਿਊਟੀਕਲ ਦਵਾਈਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਹੁਕਮ
“ਸਾਡੇ ਕਿਸਾਨਾਂ ਨੂੰ ਆਖਰਕਾਰ ਉਨ੍ਹਾਂ ਦੁਆਰਾ ਕੀਤੀ ਗਈ ਸਖ਼ਤ ਮਿਹਨਤ ਦਾ ਬਣਦਾ ਸਨਮਾਨ ਅਤੇ ਮਿਹਨਤਾਨਾ ਮਿਲਣ ਜਾ ਰਿਹਾ ਹੈ। ਸਿਰਫ ਕਿਸਾਨ ਹੀ ਨਹੀਂ, ਹਰ ਕੋਈ ਜਿਸ ਦਾ ਇੱਕ ਛੋਟਾ ਕਾਰੋਬਾਰ ਹੈ - ਇੱਕ ਜੁਲਾਹੇ ਤੋਂ ਲੈ ਕੇ ਇੱਕ ਘਰੇਲੂ ਨਿਰਮਾਤਾ ਜੋ ਭੋਜਨ ਬਣਾਉਂਦਾ ਹੈ, ਮੇਰੇ ਪ੍ਰਚੂਨ ਚੇਨ ਦੁਆਰਾ ਲਾਭ ਪ੍ਰਾਪਤ ਕਰੇਗਾ ", ਗੁਰਬਾਣੀ ਨੇ ਅੱਗੇ ਕਿਹਾ।
ਦੱਸ ਦਈਏ ਕਿ ਇਹ ਭਾਰਤ ਵਿੱਚ ਗੁਰਬਾਣੀ ਦਾ ਪਹਿਲਾ ਕਾਰਜਕਾਲ ਨਹੀਂ ਹੈ। ਉਹ ਅੱਜ ਦੇਸ਼ ਦੀ ਸਭ ਤੋਂ ਸਫਲ ਪਸ਼ੂ ਭਲਾਈ ਐਨਜੀਓ ''ਵੌਇਸ ਫ਼ਾਰ ਵੌਇਸਲੈੱਸ' ਦੀ ਸਹਿ ਸੰਸਥਾਪਕ ਹੈ । ਪਿਛਲੇ ਦੋ ਸਾਲਾਂ ਤੋਂ ਆਪਣੀ ਐਨਜੀਓ ਦੇ ਜ਼ਰੀਏ, ਉਸ ਨੇ ਸੈਂਕੜੇ ਜਾਨਵਰਾਂ ਦੀ ਜਾਨ ਬਚਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਹੋਰ ਸੌ ਜੀਵਾਂ ਨੂੰ ਪਨਾਹ ਦਿੱਤੀ ਹੈ।
ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ ਦੀ ਜਾਂਚ ਕਰ ਰਹੇ DIG ਦਾ ਤਬਾਦਲਾ, ਮੰਤਰੀ ਦੇ ਪੁੱਤਰ ਨੂੰ ਕੀਤਾ ਸੀ ਗ੍ਰਿਫ਼ਤਾਰ
ਐਨਜੀਓ ਅਤੇ 'ਸੀਡਸਟਾਰਟ' ਤੋਂ ਇਲਾਵਾ ਗੁਰਬਾਣੀ ਹੋਰ ਬਹੁਤ ਸਾਰੇ ਸਫਲ ਉੱਦਮਾਂ ਦਾ ਹਿੱਸਾ ਰਹੀ ਹੈ। ਉਹ ਯੂਕੇ ਵਿਚ ਇੱਕ ਪ੍ਰੀਮੀਅਮ ਪ੍ਰੋਟੀਨ ਬ੍ਰਾਂਡ ਐਸਜੇ 7 ਪ੍ਰੋਟੀਨ ਦੀ ਮਾਲਕ ਹੈ। ਉਹ ਮਸ਼ਹੂਰ ਆਈਪੀਐਲ - ਇੰਡੀਆ ਪਾਕਿਸਤਾਨ ਫੈਸ਼ਨ ਲੀਗ ਦੀ ਸੰਸਥਾਪਕ ਵੀ ਹੈ ਜੋ ਦੋਵਾਂ ਦੇਸ਼ਾਂ ਦੇ ਪ੍ਰਤਿਭਾਸ਼ਾਲੀ ਡਿਜ਼ਾਈਨਰਾਂ ਨੂੰ ਇਕੱਠੇ ਆਉਣ ਅਤੇ ਫੈਸ਼ਨ ਪ੍ਰਤੀ ਕਲਾ ਅਤੇ ਪਿਆਰ ਦਾ ਜਸ਼ਨ ਮਨਾਉਣ ਲਈ ਇੱਕ ਮੰਚ ਮੁਹੱਈਆ ਕਰਦੀ ਹੈ।