ਸ਼ਹੀਦ ਭਗਤ ਸਿੰਘ ਦੇ ਘਰ ਦਾ ਬਕਾਇਆ ਬਿਜਲੀ ਬਿੱਲ ਭਰੇਗੀ ਕਾਂਗਰਸ, ਪੜ੍ਹੋ ਬਿਜਲੀ ਮੰਤਰੀ ਵੀ ਕੀ ਬੋਲੇ
Published : Oct 22, 2022, 4:33 pm IST
Updated : Oct 22, 2022, 4:56 pm IST
SHARE ARTICLE
Amarinder Singh Raja Warring
Amarinder Singh Raja Warring

ਬਿਜਲੀ ਕੁਨੈਕਸ਼ਨ ਕੱਟਿਆ ਨਹੀਂ ਗਿਆ ਸੀ ਬਲਕਿ ਬਿਜਲੀ ਸਿਰਫ਼ 10 ਤੋਂ 15 ਮਿੰਟਾਂ ਲਈ ਹੀ ਬੰਦ ਕੀਤੀ ਗਈ ਸੀ। - ਹਰਭਜਨ ਸਿੰਘ ਈਟੀਓ

 

ਸੰਗਰੂਰ - ਅੱਜ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਘਰ ਅਤੇ ਪਾਰਕ ਦਾ ਬਿਜਲੀ ਕੁਨੈਕਸ਼ਨ ਕਰੀਬ 45 ਮਿੰਟ ਤੱਕ ਕੱਟ ਦਿੱਤਾ ਗਿਆ। ਇਹ ਬਿੱਲ ਤਕਰੀਬਨ 1 ਲੱਖ 80 ਹਜ਼ਾਰ ਰੁਪਏ ਦਾ ਦੱਸਿਆ ਜਾ ਰਿਹਾ ਹੈ। ਪਾਵਰਕੌਮ ਨੇ ਬਿੱਲ ਨਾ ਭਰਨ ਕਾਰਨ ਬਿਜਲੀ ਦਾ ਕੁਨੈਕਸ਼ਨ ਕੱਟਿਆ ਸੀ। ਇੰਨਾ ਹੀ ਨਹੀਂ ਇੱਥੋਂ ਦੇ ਮੁਲਾਜ਼ਮਾਂ ਨੂੰ 8 ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ ਸਨ ਤੇ ਉਹਨਾਂ ਨੂੰ ਤਨਖਾਹਾਂ ਦੇ ਚੈੱਕ ਵੀ ਅੱਜ ਹੀ ਦਿੱਤੇ ਗਏ ਹਨ, ਜਿਨ੍ਹਾਂ ਦੀ ਰਕਮ 64 ਹਜ਼ਾਰ ਹੈ। 

ਪਰ ਮੁਲਾਜ਼ਮਾਂ ਨੂੰ ਮਿਲੇ ਚੈੱਕਾਂ 'ਤੇ ਇਹ ਵਿਵਾਦ ਵੀ ਸਾਹਮਣੇ ਆ ਰਿਹਾ ਹੈ ਕਿ ਚੈੱਕ ਪਹਿਲਾਂ ਦੇ ਹੀ ਕੱਟੇ ਹੋਏ ਹਨ ਤੇ ਉਹਨਾਂ ਨੂੰ ਦਿੱਤੇ ਅੱਜ ਜਾ ਰਹੇ ਹਨ। ਚੈੱਕ ਦੇ ਉੱਪਰ 18 ਅਕਤੂਬਰ ਦੀ ਤਾਰੀਕ ਹੈ। ਉੱਧਰ ਬਿਜਲੀ ਕੁਨੈਕਸ਼ਨ ਕੱਟੇ ਜਾਣ ਨੂੰ ਲੈ ਕੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਹ ਕਿਹਾ ਹੈ ਕਿ ਬਿਜਲੀ ਕੁਨੈਕਸ਼ਨ ਕੱਟਿਆ ਨਹੀਂ ਗਿਆ ਸੀ ਬਲਕਿ ਬਿਜਲੀ ਸਿਰਫ਼ 10 ਤੋਂ 15 ਮਿੰਟਾਂ ਲਈ ਹੀ ਬੰਦ ਕੀਤੀ ਗਈ ਸੀ। 

ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਡਿਪਟੀ ਡਾਇਰੈਕਟ ਦੇ ਨਾਂ 'ਤੇ ਜੋ ਬਿਜਲੀ ਕੁਨੈਕਸ਼ਨ ਸੀ ਉਸ ਨੂੰ ਕੱਟਿਆ ਗਿਆ ਸੀ ਜਿਸ ਦਾ ਕੋਈ ਰੌਲਾ ਚੱਲ ਰਿਹਾ ਸੀ ਪਰ ਉਸ ਨੂੰ ਵੀ ਕੁੱਝ ਸਮੇਂ ਵਿਚ ਹੀ ਬਹਾਲ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਤਾਂ ਕੋਈ ਲਾਪਰਵਾਹੀ ਨਹੀਂ ਕੀਤੀ ਗਈ ਬਾਕੀ ਉਹਨਾਂ ਵੱਵਲੋਂ ਪੜਤਾਲ ਕੀਤੀ ਜਾਵੇਗੀ ਕਿ ਇਹ ਕਿਉਂ ਹੋਇਆ ਹੈ ਤੇ ਮੁਲਾਜ਼ਮਾਂ ਦੀ ਤਨਖ਼ਾਹ ਵਿਚ ਵੀ ਕਿਉਂ ਦੇਰੀ ਕੀਤੀ ਗਈ ਹੈ। 

ਇਸ ਦੇ ਨਾਲ ਹੀ ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਨੇ ਵੀ ਸਰਕਾਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਘਰ ਅਤੇ ਉਨ੍ਹਾਂ ਨੇ ਘਰ ਦੇ ਅੱਗੇ ਬਣੇ ਪਾਰਕ ਦਾ ਬਕਾਇਆ ਬਿਜਲੀ ਦਾ ਬਿੱਲ ਭਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮਾਨ ਸਰਕਾਰ ਦਾਅਵੇ ਅਤੇ ਐਲਾਨ ਤਾਂ ਬਹੁਤ ਕਰਦੀ ਹੈ ਪਰ ਉਨ੍ਹਾਂ ਨੂੰ ਪੂਰਾ ਵੀ ਕਰਨਾ ਚਾਹੀਦਾ ਹੈ।

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ 'ਆਪ' ਆਗੂਆਂ ਨੂੰ ਫਰਜ਼ੀ ਇਨਕਲਾਬੀ ਕਿਹਾ ਹੈ। ਉਨ੍ਹਾਂ ਕਿਹਾ ਕਿ 1 ਲੱਖ 80 ਹਜ਼ਾਰ ਦਾ ਇਹ ਬਿੱਲ ਪੰਜਾਬ ਕਾਂਗਰਸ ਵੱਲੋਂ ਦਿੱਤਾ ਜਾਵੇਗਾ। ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ‘ਆਪ’ ਪਾਰਟੀ ਨੇ ਕੁਰਸੀ ਹਾਸਲ ਕੀਤੀ ਹੈ। 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement